HOME » Top Videos » World
Share whatsapp

ਸਿੱਖ ਕੁੜੀ ਦੇ ਧਰਮ ਪਰਿਵਰਤਨ ਮਾਮਲੇ 'ਚ ਨਵਾਂ ਮੋੜ

World | 12:21 PM IST Sep 04, 2019

ਪਾਕਿਸਤਾਨ ਵਿੱਚ ਸਿੱਖ ਕੁੜੀ ਦੇ ਧਰਮ ਪਰਿਵਰਤਨ ਮਾਮਲੇ 'ਚ ਨਵਾਂ ਮੋੜ ਆਇਆ ਹੈ। ਨਿਊਜ਼18 'ਤੇ ਜਗਜੀਤ ਕੌਰ ਦੇ ਭਰਾ ਮਨਮੋਹਨ ਸਿੰਘ ਦਾ ਬਿਆਨ ਆਇਆ ਹੈ। ਉਨ੍ਹਾਂ ਕਿਹਾ ਕਿ ਜਗਜੀਤ ਨੇ ਕੱਲ੍ਹ ਘਰ ਵਾਪਸ ਆਉਣ ਤੋਂ ਇਨਕਾਰ ਕਰ ਦਿੱਤਾ ਹੈ। ਭਰਾ ਮਨਮੋਹਨ ਸਿੰਘ ਨੇ ਕਿਹਾ ਕਿ ਜਗਜੀਤ ਦਾ ਬ੍ਰੇਨ ਵਾਸ਼ ਕੀਤਾ ਗਿਆ ਹੈ। ਉਸਨੇ ਕਿਹਾ ਕਿ ਕੱਲ੍ਹ ਮੇਰੀ ਮਾਂ ਅਤੇ ਭੈਣ ਮੁੜ ਉਸਨੂੰ ਮਿਲ ਕੇ ਸਮਝਾਉਣਗੇ

ਜ਼ਿਕਰਯੋਗ ਹੈ ਕਿ ਨਨਕਾਣਾ ਸਾਹਿਬ 'ਚ ਸਿੱਖ ਕੁੜੀ ਨੂੰ ਅਗਵਾ ਦਾ ਮਾਮਲਾ ਸਾਹਮਣੇ ਆਇਆ ਸੀ। 27 ਅਗਸਤ ਤੋਂ ਲਾਪਤਾ ਹੋਈ ਇਹ ਸਿੱਖ ਕੁੜੀ ਜਗਜੀਤ ਕੌਰ ਮੁਸਲਿਮ ਲੜਕੇ ਨਾਲ ਵਿਆਹ ਕਰਵਾ ਲਿਆ ਸੀ। ਲੜਕੀ ਨਨਕਾਣਾ ਸਾਹਿਬ ਦੇ ਗੁਰਦੁਆਰਾ ਤੰਬੂ ਸਾਹਿਬ ਦੇ ਗ੍ਰੰਥੀ ਦੀ ਧੀ ਹੈ। ਕੁੜੀ ਦੇ ਪਿਤਾ ਦਾ ਇਲਜ਼ਾਮ ਹੈ ਕਿ 'ਮੁਸਲਮਾਨਾਂ ਨੇ ਜ਼ਬਰਨ ਅਗਵਾ ਕੀਤਾ'। ਧੀ ਜਗਜੀਤ ਕੌਰ ਦੇ ਧਰਮ ਪਰਿਵਰਤਨ ਦਾ ਵੀ ਇਲਜ਼ਾਮ ਹੈ। ਅਗਵਾ ਕਾਂਡ ਨੂੰ ਲੈ ਕੇ ਸਿੱਖ ਭਾਈਚਾਰੇ 'ਚ ਜ਼ਬਰਦਸਤ ਰੋਸ ਹੈ।

SHOW MORE