HOME » Top Videos » World
Share whatsapp

ਪਾਕਿਸਤਾਨ ਵੱਲੋਂ ਵੀ ਕਰਤਾਰਪੁਰ ਲਾਂਘੇ ਦੀ ਤਰੀਕ ਤੈਅ, ਕਿਹਾ-ਮਨਮੋਹਨ ਸਿੰਘ ਭਰਨਗੇ ਹਾਜ਼ਰੀ

World | 05:07 PM IST Oct 19, 2019

ਪਾਕਿਸਤਾਨ ਨੇ ਵੀ ਕਰਤਾਰਪੁਰ ਲਾਂਘੇ ਦੇ ਉਦਘਾਟਨ ਦੀ ਤਰੀਕ ਦਾ ਐਲਾਨ ਕਰ ਦਿੱਤਾ ਹੈ। ਪਾਕਿਸਤਾਨ ਨੇ ਕਿਹਾ ਹੈ ਕਿ 9 ਨਵੰਬਰ ਨੂੰ ਲਾਂਘੇ ਦਾ ਉਦਘਾਟਨ ਕੀਤਾ ਜਾਵੇਗਾ।

ਪਾਕਿਸਤਾਨੀ ਵਿਦੇਸ਼ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਉਨ੍ਹਾਂ ਨੂੰ ਜਵਾਬੀ ਚਿੱਠੀ ਲਿਖੀ ਹੈ, ਜਿਸ ਵਿਚ ਉਨ੍ਹਾਂ ਆਖਿਆ ਹੈ ਕਿ ਉਹ ਉਦਘਾਟਨ ਮੌਕੇ ਪਾਕਿਸਤਾਨ ਆਉਣਗੇ ਪਰ ਇਕ ਆਮ ਸ਼ਰਧਾਲੂ ਵਾਂਗ। ਵਿਦੇਸ਼ ਮੰਤਰੀ ਨੇ ਆਖਿਆ ਕਿ ਪਾਕਿਸਤਾਨ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਨੂੰ ਉਦਘਾਟਨ ਸਮਾਗਮ ਵਿਚ ਮੁੱਖ ਮਹਿਮਾਨ ਲਈ ਸੱਦਾ ਭੇਜਿਆ ਸੀ ਪਰ ਮਨਮੋਹਨ ਸਿੰਘ ਨੇ ਜਵਾਬੀ ਚਿੱਠੀ ਵਿਚ ਆਖਿਆ ਹੈ ਕਿ ਉਹ ਜ਼ਰੂਰ ਆਉਣਗੇ ਪਰ ਇਕ ਆਮ ਸ਼ਰਧਾਲੂ ਵਾਂਗ ਹੀ ਆਉਣਗੇ।

ਦੱਸ ਦਈਏ ਕਿ ਭਾਰਤ ਵੱਲੋਂ ਵੀ 9 ਨਵੰਬਰ ਨੂੰ ਲਾਂਘੇ ਦਾ ਉਦਘਾਟਨ ਕੀਤਾ ਜਾ ਰਿਹਾ ਹੈ। ਇਸੇ ਦਿਨ ਪਾਕਿਸਤਾਨ ਵੱਲੋਂ ਉਦਘਾਟਨ ਦਾ ਐਲਾਨ ਕਰ ਦਿੱਤਾ ਗਿਆ ਹੈ।

SHOW MORE