HOME » Top Videos » World
Share whatsapp

ਪਾਕਿਸਤਾਨ ਨੇ ਜਾਰੀ ਕੀਤੀ ਕਰਤਾਰਪੁਰ ਲਾਂਘੇ ਦੀ ਫਿਲਮ, ਇਸ ਤਰ੍ਹਾਂ ਦਾ ਹੋਵੇਗਾ ਕੋਰੀਡੋਰ

World | 04:44 PM IST Mar 13, 2019

ਭਾਰਤ ਤੇ ਪਾਕਿਸਤਾਨ ਵਿਚਾਲੇ ਕਰਤਾਰਪੁਰ ਲਾਂਘੇ 'ਤੇ ਭਲਕੇ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਪਾਕਿਸਤਾਨ ਨੇ 4 ਮਿੰਟ ਦੀ ਇਕ ਐਨੀਮੇਸ਼ਨ ਫ਼ਿਲਮ ਜਾਰੀ ਕੀਤੀ ਹੈ। ਫ਼ਿਲਮ ਵਿਚ ਭਾਰਤ ਤੋਂ ਲੈ ਕੇ ਪਾਕਿਸਤਾਨ ਤੱਕ ਬਣੇ ਰਸਤੇ ਨੂੰ ਵਿਖਾਇਆ ਗਿਆ ਹੈ। ਦੱਸ ਦਈਏ ਕਿ ਕਰਤਾਰਪੁਰ ਲਾਂਘੇ ਕੰਮ ਵਿਚ ਪਾਕਿਸਤਾਨ ਕਾਫੀ ਅੱਗੇ ਚੱਲ ਰਿਹਾ ਹੈ।

ਪਾਕਿਸਤਾਨ ਦਾ ਦਾਅਵਾ ਹੈ ਕਿ ਉਸ ਨੇ 60 ਫੀਸਦੀ ਤੋਂ ਵੱਧ ਕੰਮ ਮੁਕੰਮਲ ਕਰ ਲਿਆ ਗਿਆ ਹੈ ਜਦ ਕਿ ਭਾਰਤ ਵਾਲੇ ਪਾਸੇ ਅਜੇ ਜ਼ਮੀਨ ਪ੍ਰਾਪਤੀ ਦੀ ਪ੍ਰਕ੍ਰਿਆ ਚੱਲ ਰਹੀ ਹੈ। ਦੋਵੇਂ ਦੇਸ਼ ਸਬੰਧਤ ਕਾਰਜ ਵਿਧੀ ਦੇ ਖਰੜੇ ਨੂੰ ਅੰਤਿਮ ਰੂਪ ਦੇਣ ਦੇ ਇਰਾਦੇ ਨਾਲ ਵੀਰਵਾਰ 14 ਮਾਰਚ ਨੂੰ ਅੰਮ੍ਰਿਤਸਰ ਨਜ਼ਦੀਕ ਅਟਾਰੀ ਵਿੱਚ ਮੀਟਿੰਗ ਕਰਨਗੇ। ਦੋਵੇਂ ਧਿਰਾਂ ’ਚ ਪ੍ਰਾਜੈਕਟ ਬਾਰੇ ਤਕਨੀਕੀ ਪੱਧਰ ਦੀ ਚਰਚਾ ਵੀ ਹੋਵੇਗੀ। ਪੁਲਵਾਮਾ ਦਹਿਸ਼ਤੀ ਹਮਲੇ ਤੋਂ ਠੀਕ ਇਕ ਮਹੀਨੇ ਮਗਰੋਂ ਹੋ ਰਹੀ ਇਹ ਮੀਟਿੰਗ ਕਾਫ਼ੀ ਅਹਿਮ ਹੈ। ਮੀਟਿੰਗ ਤੋਂ ਪਹਿਲਾਂ ਪਾਕਿਸਤਾਨ ਨੇ ਇਹ ਵੀਡੀਓ ਜਾਰੀ ਕਰ ਕੇ ਇਕ ਹੋਰ ਪਹਿਲ ਕੀਤੀ ਹੈ।

SHOW MORE