HOME » Videos » World
Share whatsapp

ਮੌਤ ਤੋਂ ਪਹਿਲਾਂ ਇਸ ਪਾਕਿਸਤਾਨੀ ਦਾ ਮਾੜੇ ਸਿਸਟਮ ਖ਼ਿਲਾਫ਼ ਆਖ਼ਰੀ ਪੈਗ਼ਾਮ

World | 06:55 PM IST Jun 25, 2019

ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਵਿਚ ਸਰਕਾਰੀ ਤੰਤਰ/ਸਿਸਟਮ ਕਿਸ ਹੱਦ ਤੱਕ ਗ਼ਰਕ ਗਿਆ ਹੈ, ਇਹ ਵੀਡੀਓ ਇਸ ਮੁੱਦੇ ਉੱਤੇ ਚਾਨਣ ਪਾਉਣ ਲਈ ਕਾਫੀ। ਮਾੜੇ ਸਿਸਟਮ ਦਾ ਸਤਿਆ ਇਹ ਨੌਜਵਾਨ ਹੁਣ ਇਸ ਦੁਨੀਆਂ ਉੱਤੇ ਨਹੀਂ ਹੈ ਤੇ ਮੌਤ ਨੂੰ ਗਲੇ ਲਾਉਣ ਤੋਂ ਪਹਿਲਾਂ ਇਹ ਵੱਡੇ ਸਵਾਲ ਛੱਡ ਗਿਆ। ਇਸ ਨੌਜਵਾਨ ਦਾ ਨਾਮ ਰਾਣਾ ਜਾਵੇਦ ਹੈ ਤੇ ਇਹ ਪਾਕਿਸਤਾਨ ਦੇ ਭੱਕਰ ਜ਼ਿਲ੍ਹੇ ਦੇ ਸ਼ਹਿਰ ਜੰਡਾਂ ਵਾਲਾ ਦਾ ਰਹਿਣ ਵਾਲਾ ਹੈ।

ਇਹ ਨੌਜਵਾਨ ਆਖ ਰਿਹਾ ਹੈ ਕਿ ਉਹ ਮਾੜੇ ਸਿਸਟਮ ਤੋਂ ਹਾਰ ਗਿਆ ਹੈ ਤੇ ਹੁਣ ਖ਼ੁਦਕੁਸ਼ੀ ਕਰ ਰਿਹਾ ਹੈ। ਹਾਲਾਂਕਿ ਜੰਡਾਂ ਵਾਲਾ ਪੁਲਿਸ ਦਾ ਕਹਿਣਾ ਹੈ ਕਿ ਅਜੇ ਇਸ ਨੌਜਵਾਨ ਸਬੰਧੀ ਕੋਈ ਜਾਣਕਾਰੀ ਨਹੀਂ। ਨਾ ਤਾਂ ਉਸ ਦੀ ਲਾਸ਼ ਮਿਲੀ ਹੈ ਤੇ ਨਾ ਹੀ ਉਸ ਸਬੰਧੀ ਕੋਈ ਜਾਣਕਾਰੀ ਹੈ। ਇਹ ਨੌਜਵਾਨ ਵੀਡੀਓ ਵਿਚ ਆਖ ਰਿਹਾ ਹੈ ਕਿ ਇਹ ਉਸ ਦਾ ਆਖਰੀ ਵੀਡੀਓ ਹਨ। ਉਹ ਡਰਿਆ ਨਹੀਂ ਸਗੋਂ ਹਾਰ ਗਿਆ ਹੈ। ਮੇਰੇ ਕੋਲ ਸਿਰਫ 2 ਹੀ ਆਪਸ਼ਨ ਸਨ ਜਾਂ ਤਾਂ ਮੈਂ ਦੇਸ਼ ਛੱਡ ਜਾਵਾਂ ਤੇ ਜਾਂ ਫਿਰ ਇਨ੍ਹਾਂ ਜ਼ਾਲਮਾਂ ਹੱਥੋਂ ਮਾਰਿਆ ਜਾਵਾਂ ਪਰ ਮੈਂ ਤੀਜਾ ਆਪਸ਼ਨ ਚੁਣਿਆ ਹੈ ਕਿ ਖ਼ੁਦਕੁਸ਼ੀ ਕਰ ਲਵਾਂ।

ਇਹ ਨੌਜਵਾਨ ਆਖ ਰਿਹਾ ਹੈ ਕਿ ਉਹ ਨਵਾਜ਼ ਸ਼ਰੀਫ਼ ਦਾ ਸਮਰਥਕ ਹੈ। ਉਹ ਆਖ ਰਿਹਾ ਹੈ ਕਿ ਮੈਂ ਚਾਹੁੰਦਾ ਹਾਂ ਕਿ ਮੁਲਕ ਵਿਚ ਜਮਹੂਰੀਅਤ ਦਾ ਰਾਜ ਹੋਵੇ, ਨਾ ਕਿ ਫ਼ੌਜ ਹੱਥ ਕਮਾਨ ਹੋਵੇ। ਮੁਲਕ ਵਿਚ ਫ਼ੌਜ ਵੀ ਜਵਾਬਦੇਹ ਹੋਵੇ।

SHOW MORE