HOME » Top Videos » World
Share whatsapp

ਸ਼ਾਂਤੀ ਦਾ ਪੈਗਾਮ ਲੈ ਕੇ ਆਇਆ ਪਾਕਿਸਤਾਨੀ ਸੰਸਦ ਮੈਂਬਰ, ਆਪਸ ਵਿਚ ਨਾ ਉਲਝਣ ਦਾ ਸੱਦਾ

World | 02:16 PM IST Feb 24, 2019

ਪਾਕਿਸਤਾਨ ਦੇ ਸੰਸਦ ਮੈਂਬਰ ਰਮੇਸ਼ ਵੰਕਵਾਨੀ ਅੱਜ ਅੰਮ੍ਰਿਤਸਰ ਹਵਾਈ ਅੱਡੇ ਉਤੇ ਪੁੱਜੇ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਵੀ ਮਿਲਣਗੇ। ਇਸ ਮੌਕੇ ਉਨ੍ਹਾਂ ਕਿਹਾ ਕਿ ਅੱਤਵਾਦੀਆਂ ਵੱਲੋਂ ਪਾਕਿਸਤਾਨ ਦੀ ਜ਼ਮੀਨ ਦਾ ਭਾਰਤ ਖ਼ਿਲਾਫ਼ ਕਾਰਵਾਈ ਕਰਨ ਲਈ ਇਸਤੇਮਾਲ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਮਿਲ ਕੇ ਮਾੜੇ ਅਨਸਰਾਂ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦਾ ਹੈ। ਹੁਣ ਸਮਾਂ ਆਪਸ ਵਿਚ ਉਲਝਣ ਦਾ ਨਹੀਂ ਸਗੋਂ ਸ਼ਾਂਤੀ ਦਾ ਪੈਗ਼ਾਮ ਦੇਣ ਦਾ ਹੈ।

ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਸ ਪਾਸੇ ਵੱਡੀਆਂ ਕੋਸ਼ਿਸ਼ਾਂ ਕਰ ਰਹੇ ਹਨ। ਇਸ ਪਾਸੇ ਵੱਡੀ ਸੋਚ ਰੱਖਣ ਦੀ ਲੋੜ ਹੈ। ਪਾਕਿਸਤਾਨ ਅੱਤਵਾਦ ਨੂੰ ਹਵਾ ਦੇਣ ਵਾਲੇ ਹਰ ਅਨਸਰ ਖ਼ਿਲਾਫ਼ ਕਾਰਵਾਈ ਕਰਨ ਲਈ ਤਿਆਰ ਹੈ। ਉਨ੍ਹਾਂ ਨੇ ਭਾਰਤ ਕੋਲ ਆਪਣਾ ਪੱਖ ਖੁੱਲ੍ਹੇ ਦਿਲ ਨਾਲ ਰੱਖਿਆ ਹੈ ਤੇ ਕਿ ਉਹ ਸ਼ਾਂਤੀ ਲਈ ਕੋਸ਼ਿਸ਼ਾਂ ਕਰਦੇ ਰਹਿਣਗੇ। ਉਨ੍ਹਾਂ ਕਿਹਾ ਹੈ ਕਿ ਅਸੀਂ ਮਿਲ ਕੇ ਆਪਣੇ ਮੁਲਕਾਂ ਨੂੰ ਤਰੱਕੀ ਦੇ ਰਾਹ ਤੋਰਨ ਲਈ ਕੋਸ਼ਿਸ਼ਾਂ ਕਰੀਏ, ਨਾ ਕੇ ਇਕ ਦੂਜੇ ਨਾਲ ਉਲਝਣ ਦੀਆਂ। ਇਸ ਪਾਸੇ ਵੱਡੀ ਸੋਚ ਰੱਖਣ ਦੀ ਲੋੜ ਹੈ।

SHOW MORE