HOME » Top Videos » World
Share whatsapp

ਕਰਤਾਰਪੁਰ ਲਾਂਘੇ ਲਈ ਪਾਸਪੋਰਟ ਨਹੀਂ ਜ਼ਰੂਰੀ, ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦਾ ਬਿਆਨ

World | 03:56 PM IST Nov 07, 2019

ਕਰਤਾਰਪੁਰ ਲਾਂਘੇ ਲਈ ਪਾਸਪੋਰਟ ਨਹੀਂ ਜ਼ਰੂਰੀ ਹੈ। ਇਸ ਗੱਲ ਦੀ ਜਾਣਕਾਰੀ ਪਾਕਿਸਤਾਨ ਵਿਦੇਸ਼ ਮੰਤਰਾਲੇ ਨੇ ਦਿੱਤੀ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਸ਼ਰਧਾਲੂਆਂ ਲਈ ਪਾਸਪੋਰਟ ਜ਼ਰੂਰੀ ਨਹੀਂ ਹੋਵੇਗਾ।

ਇਸਦੇ ਉਲਟ ਦੇਸ਼ ਦੀ ਰਾਜਨੀਤੀ ਵਿੱਚ ਸ਼ਰੇਆਮ ਦਖਲਅੰਦਾਜੀ ਕਰਨ ਵਾਲੀ ਪਾਕਿਸਤਾਨ ਸੈਨਾ ਦਾ ਵੱਡਾ ਬਿਆਨ ਆਇਆ ਹੈ। ਪਾਕਿਸਾਤਨੀ ਸੈਨਾ ਦੇ ਬੁਲਾਰੇ ਮੇਜਰ ਜਨਰਲ ਆਸਿਫ ਗਫੂਰ ਨੇ ਕਿਹਾ ਹੈ ਕਿ ਸ਼ਰਧਾਲੂਆਂ ਦੀ ਐਂਟਰੀ ਪਾਸਪੋਰਟ ਦੀ ਜਰੀਏ ਹੋਵੇਗੀ।

ਮੇਜਰ ਜਨਰਲ ਆਸਿਫ ਗਫੂਰ ਕਿਹਾ ਕਿ ਪਾਸਪੋਰਟ ਜਰੀਏ ਪਾਕਿਸਾਤਨ ਵਿੱਚ ਐਂਟਰੀ ਹੋਣਾ ਹੀ ਕਾਨੂੰਨੀ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਕਿਹਾ ਕਿ ਭਾਰਤ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਲਾਂਘੇ ਤੋਂ ਇੱਕ ਇੰਚ ਵੀ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ। ਬਕਾਇਦਾ ਕੋਰੀਡੋਰ ਦੇ ਬਾਹਰ ਤੋਂ ਫੈਂਸਿਕ ਕੀਤੀ ਜਾਵੇਗੀ ਤੇ ਉਹ ਨਤਮਤਕ ਹੋ ਕੇ ਵਾਪਸ ਆਪਣੇ ਦੇਸ਼ ਚਲੇ ਜਾਣਗੇ।

ਜ਼ਿਕਰਯੋਗ ਹੈ ਕਿ ਇਮਰਾਨ ਖਾਨ ਨੇ ਕਰਤਾਰਪੁਲ ਲਾਂਘੇ ਲਈ ਪਾਸਪੋਰਟ ਨੂੰ ਗੈਰ-ਜ਼ਰੂਰੀ ਦੱਸਿਆ ਸੀ। ਇਸ ਐਲਾਨ ਨੂੰ ਅਮਲੀਜਾਮਾ ਪਾਉਣ ਲਈ ਭਾਰਤ ਸਰਕਾਰ ਵੀ ਪਾਕਿਸਤਾਨ ਤੋਂ ਲਿਖਤ 'ਚ ਮੰਗ ਕਰ ਰਿਹਾ ਸੀ।

SHOW MORE