HOME » Top Videos » World
Share whatsapp

ਪੁਲਿਸ ਨੇ ਅੱਤਵਾਦੀਆਂ ਦੇ ਭੁਲੇਖੇ ਮੁਕਾਬਲੇ ਵਿਚ ਮਾਰ ਸੁੱਟਿਆ ਵਿਆਹ ਵੇਖਣ ਜਾ ਰਿਹਾ ਪਰਿਵਾਰ

World | 03:10 PM IST Jan 20, 2019

ਪਾਕਿਸਤਾਨੀ ਪੰਜਾਬ ਵਿਚ ਪੁਲਿਸ ਨੇ ਅਤਿਵਾਦੀਆਂ ਦੇ ਭੁਲੇਖੇ ਵਿਆਹ ਵੇਖਣ ਜਾ ਰਹੇ ਇਕ ਪਰਿਵਾਰ ਦੀ ਕਾਰ ਉਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਮੌਕੇ ਉਤੇ ਹੀ ਪਰਿਵਾਰ ਦੇ 4 ਜੀਆਂ ਦੀ ਮੌਤ ਹੋ ਗਈ ਜਦ ਕਿ 3 ਬੱਚਿਆਂ ਨੂੰ ਵੀ ਗੋਲੀਆਂ ਵੱਜੀਆਂ, ਜੋ ਗੰਭੀਰ ਜਖਮੀ ਹੋਏ ਹਨ। ਇਹ ਬੱਚੇ ਕਾਰ ਦੀ ਡਿੱਗੀ ਵਿਚ ਬੈਠੇ ਸਨ। ਕਾਰ 'ਚ ਮਿਹਰ ਖਲੀਲ ਦਾ ਪਰਿਵਾਰ ਲਾਹੌਰ ਤੋਂ ਬੂਰੇਵਾਲਾ ਇਕ ਵਿਆਹ ਸਮਾਗਮ 'ਤੇ ਜਾ ਰਿਹਾ ਸੀ, ਪਰ ਸਾਹੇਵਾਲ ਟੋਲ ਪਲਾਜ਼ਾ ਕੋਲ ਸੀਟੀਡੀ ਦੇ ਜਵਾਨਾਂ ਨੇ ਕਾਰ ਨੂੰ ਘੇਰ ਕੇ ਗੋਲ਼ੀਆਂ ਚਲਾ ਦਿੱਤੀਆਂ।

ਮ੍ਰਿ੍ਤਕਾਂ ਦੀ ਸ਼ਨਾਖਤ ਮੁਹੰਮਦ ਖਲੀਲ, ਉਨ੍ਹਾਂ ਦੀ ਪਤਨੀ ਨਬੇਲਾ, 13 ਸਾਲ ਦੀ ਧੀ ਅਰੀਬਾ ਅਤੇ ਇਕ ਗੁਆਂਢੀ ਵਜੋਂ ਹੋਈ ਹੈ। ਛੋਟੇ ਬੱਚਿਆਂ ਨੇ ਦੱਸਿਆ, "ਮੇਰੇ ਪਿਤਾ ਜੀ ਨੇ ਪੁਲਿਸ ਦੇ ਅੱਗੇ ਇਹ ਬੇਨਤੀ ਕੀਤੀ ਕਿ ਕਾਰ ਵਿਚ ਕੋਈ ਹਥਿਆਰ ਨਹੀਂ ਹੈ ਅਤੇ ਪੁਲਿਸ ਗੱਡੀ ਦੀ ਤਲਾਸ਼ੀ ਲੈ ਸਕਦੀ ਹੈ," ਇਕ ਬੱਚੇ, ਮੁਹੰਮਦ ਉਮਰ ਖਲੀਲ ਨੇ ਕਿਹਾ. "ਉਨ੍ਹਾਂ ਨੇ ਮੇਰੇ ਪਿਤਾ ਜੀ ਦੀ ਗੱਲ ਨਹੀਂ ਸੁਣੀ ਅਤੇ ਗੋਲੀ ਚਲਾ ਦਿੱਤੀ।" ਉਮਰ ਨੇ ਕਿਹਾ: "ਮੇਰੇ ਪਿਤਾ ਨੇ ਪੁਲਿਸ ਅਧਿਕਾਰੀਆਂ ਨੂੰ ਪੈਸੇ ਲੈ ਕੇ ਜਾਣ ਦੇਣ ਲਈ ਵੀ ਤਰਲਾ ਲਿਆ, ਪਰ ਉਨ੍ਹਾਂ ਦੀ ਗੱਲ ਨਹੀਂ ਸੁਣੀ ਅਤੇ ਉਨ੍ਹਾਂ ਗੋਲੀ ਚਲਾ ਦਿੱਤੀ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਸ ਘਟਨਾ 'ਤੇ ਹੈਰਾਨੀ ਜਤਾਈ ਤੇ ਸਖਤ ਕਾਰਵਾਈ ਲਈ ਆਖਿਆ ਹੈ। ਡਾਅਨ ਅਖਬਾਰ ਦੀ ਖਬਰ ਮੁਤਾਬਕ ਇਹ ਪਰਿਵਾਰ ਵਿਆਹ ਵੇਖਣ ਜਾ ਰਿਹਾ ਸੀ, ਪਰ ਪਾਕਿਸਤਾਨ ਦੇ ਅੱਤਵਾਦ ਰੋਕੂ ਵਿਭਾਗ (ਸੀਟੀਡੀ) ਨੇ ਲਾਹੌਰ 'ਚ ਕਾਰ ਉਤੇ ਅਚਾਨਕ ਫਾਈਰਿੰਗ ਕਰ ਦਿੱਤੀ। ਪੁਲਿਸ ਨੂੰ ਸ਼ੱਕ ਸੀ ਕਿ ਕਾਰ ਵਿਚ ਅੱਤਵਾਦੀ ਹੈ। ਕੁਝ ਲੋਕਾਂ ਨੇ ਇਸ ਸਾਰੀ ਘਟਨਾ ਦੀ ਵੀਡੀਓ ਵੀ ਬਣਾ ਲਈ। ਲੋਕਾਂ ਨੇ ਦੱਸਿਆ ਕਿ ਪੁਲਿਸ ਨੇ ਭੋਰਾ ਵੀ ਇੰਤਜਾਰ ਨਹੀਂ ਕੀਤਾ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਲੋਕਾਂ ਨੇ ਦੱਸਿਆ ਕਿ ਸੀਟੀਡੀ ਦੇ ਜਵਾਨਾਂ ਨੇ ਕਾਰ ਨੂੰ ਘੇਰ ਕੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਦੌਰਾਨ ਦੋ ਬੱਚੀਆਂ ਹੀ ਜ਼ਿੰਦਾ ਬਚੀਆਂ ਹਨ, ਜੋ ਕਾਰ ਦੀ ਡਿੱਕੀ ਵਿੱਚ ਬੈਠੀਆਂ ਸਨ। ਸੀਟੀਡੀ ਦੀ ਇਸ ਕਾਰਵਾਈ ਦੀ ਨਿੰਦਾ ਹੋ ਰਹੀ ਹੈ ਕਿ ਉਸ ਨੇ ਇਕ ਸਾਧਾਰਨ ਪਰਿਵਾਰ ਨੂੰ ਬਿਨਾ ਕਿਸੇ ਕਸੂਰ ਮੌਤ ਦੇ ਘਾਟ ਉਤਾਰ ਦਿੱਤਾ। ਪਕਿਸਤਾਨ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਇਸ ਦੀ ਜਾਂਚ ਦੇ ਹੁਕਮ ਦਿੱਤੇ ਹਨ। ਹਾਲਾਂਕਿ ਐਨਕਾਉਂਟਰ 'ਚ ਸ਼ਾਮਲ ਸੀਟੀਡੀ ਦੇ ਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

SHOW MORE