HOME » Top Videos » World
Share whatsapp

ਪੁਲਿਸ ਅਫ਼ਸਰਾਂ ਨੇ ਮੂੰਹ ਨਾਲ ਸਾਹ ਦੇ ਕੇ 21 ਦਿਨ ਦੇ ਬੱਚੇ ਦੀ ਬਚਾਈ ਜਾਨ, ਵੀਡੀਓ ਵਾਇਰਲ

World | 11:25 AM IST Apr 22, 2019

ਬਰਾਜ਼ੀਲ ਦੇ ਦੋ ਪੁਲਿਸ ਅਫ਼ਸਰਾਂ ਨੇ ਇੱਕ 21 ਦਿਨ ਦੇ ਬੱਚੇ ਨੂੰ ਦਮ ਘੁੱਟਣ ਤੋਂ ਬਚਾਇਆ. ਹੁਣ ਦੋਵੇਂ ਪੁਲਿਸ ਵਾਲਿਆਂ ਦੀ ਸੋਸ਼ਲ ਮੀਡੀਆ ਉੱਤੇ ਤਾਰੀਫ਼ ਹੋ ਰਹੀ ਹੈ. ਲੋਕ ਦੋਵਾਂ ਪੁਲਿਸ ਅਫ਼ਸਰਾਂ ਨੂੰ ‘ਹੀਰੋ’ ਬੁਲਾ ਰਹੇ ਹਨ. ਇਸ ਪੂਰੀ ਘਟਨਾ ਦਾ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਿਆ ਹੈ.

ਦਰਅਸਲ ਹੋਇਆ ਇਸ ਤਰ੍ਹਾਂ ਕਿ 21 ਦਿਨ ਦੇ ਬੱਚੇ ਦੇ ਮਾਪੇ ਇਸ ਸਥਿਤੀ ਵਿਚ ਆਪਣੇ ਬੱਚੇ ਨੂੰ ਸਾਫ ਪਾਊਲੋ ਦੇ ਮਾਰੀਲੀਆ ਖੇਤਰ ਦੇ ਪੁਲਿਸ ਸਟੇਸ਼ਨ ਲੈ ਕੇ ਪਹੁੰਚੇ. ਬੱਚਾ ਪੂਰੀ ਤਰ੍ਹਾਂ ਨਾਲ ਬੇਹੋਸ਼ ਸੀ ਅਤੇ ਉਨ੍ਹਾਂ ਦੱਸਿਆ ਕਿ ਦੁੱਧ ਪੀਣ ਦੇ ਬਾਅਦ ਉਸ ਨੂੰ ਸਾਹ ਨਹੀਂ ਆ ਰਹੀ ਸੀ. ਬੱਚੇ ਨੂੰ ਦੇਖਕੇ 9ਵੀਂ ਮਿਲਟਰੀ ਪੁਲਿਸ ਬਟਾਲੀਅਨ ਦੇ ਹੈੱਡਕੁਆਟਰ ਵਿਚ ਮੌਜੂਦ ਦੋ ਅਫ਼ਸਰ ਬੱਚੇ ਨੂੰ ਬਚਾਉਣ ਪਹੁੰਚੇ। ਬੱਚੇ ਨੂੰ ਨੀਲਾ ਪਿਆ ਦੇਖ ਕੇ ਮਾਂ ਵੀ ਹੈਰਾਨ–ਪ੍ਰੇਸ਼ਾਨ ਸੀ.

ਦੋਵਾਂ ਪੁਲਿਸ ਅਫ਼ਸਰਾਂ ਨੇ ਬੱਚੇ ਨੂੰ ਸੀਪੀਆਰ ਅਤੇ ਮੂੰਹ ਨਾਲ ਸਾਹ ਦੇ ਕੇ ਬਚਾਇਆ. ਬੱਚੇ ਦੀ ਸਾਹ ਦੀ ਨਲੀ ਵਿਚ ਜੰਮਿਆ ਦੁੱਧ ਬਾਹਰ ਆ ਗਿਆ ਅਤੇ ਬੱਚੇ ਦਾ ਰੰਗ ਨੀਲੇ ਤੋਂ ਆਮ ਹੋ ਗਿਆ.  ਇਸ ਪੂਰੀ ਘਟਨਾ ਦਾ ਵੀਡੀਓ ਪੁਲਿਸ ਸਟੇਸ਼ਨ ਦੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਿਆ ਅਤੇ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ. ਫੇਸਬੁੱਕ ਉੱਤੇ ਇਸ ਨੂੰ 3 ਮਿਲੀਅਨ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ.

SHOW MORE