HOME » Top Videos » World
Share whatsapp

ਮੁੜ ਹਿੰਦੀ ਭਾਸ਼ਾ ਦੇ ਸਮਰਥਨ 'ਚ ਆਇਆ ਗੁਰਦਾਸ ਮਾਨ, ਵਿਰੋਧ ਕਰਨ ਵਾਲੇ ਨੂੰ ਕੱਢੀ ਗੰਦੀ ਗਾਲ

World | 08:37 AM IST Sep 23, 2019

ਪੁੰਜਾਬੀ ਗਾਇਕ ਗੁਰਦਾਸ ਮਾਨ ਨੇ ਕਨੈਡਾ ਵਿੱਚ ਇੱਕ ਸ਼ੋਅ ਦੌਰਾਨ ਮੰਚ ਤੋਂ ਮੁੜ ਹਿੰਦੀ ਭਾਸ਼ਾ ਦਾ ਸਮਰਥਨ ਕੀਤਾ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਸ਼ੋਅ ਦੌਰਾਨ ਵਿਰੋਧ ਕਰਨ ਵਾਲਿਆਂ ਲਈ ਭੱਦੀ ਸ਼ਬਦਾਵਲੀ ਵੀ ਵਰਤੀ।

ਬੀਤੇ ਦਿਨੀਂ ਗੁਰਦਾਸ ਮਾਨ ਨੇ ਹਿੰਦੀ ਭਾਸ਼ਾ ਦਾ ਪੱਖ ਪੂਰਿਆ ਤਾਂ ਸਮੁੱਚਾ ਪੰਜਾਬੀ ਭਾਈਚਾਰਾ ਗੁਰਦਾਸ ਮਾਨ ਦੇ ਖ਼ਿਲਾਫ਼ ਹੋ ਗਿਆ। ਪੰਜਾਬ ਸਮੇਤ ਦੇਸ਼ ਵਿਦੇਸ਼ ਗੁਰਦਾਸ ਮਾਨ ਦਾ ਵਿਰੋਧ ਹੋ ਰਿਹਾ ਹੈ। ਕੈਨੇਡਾ ਵਿੱਚ ਵੀ ਇੱਕ ਸ਼ੋਅ ਦੌਰਾਨ ਮਾਨ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ। ਪੰਜਾਬੀ ਭਾਈਚਾਰਾ ਗੁਰਦਾਸ ਮਾਨ ਨੂੰ ਲਾਹਨਤਾਂ ਪਾ ਰਿਹਾ ਸੀ। ਇਸੇ ਦੌਰਾਨ ਮਾਨ ਦਾ ਇੱਕ ਅਜਿਹਾ ਵੀਡੀਓ ਸਾਹਮਣੇ ਆਇਆ। ਜਿਸ ਨੇ ਸਭ ਨੂੰ ਹੈਰਾਨ ਕਰ ਕੇ ਰੱਖ ਦਿੱਤਾ। ਬਾਬਾ ਬੋਰਡ ਕਹੇ ਜਾਣ ਵਾਲੇ ਗੁਰਦਾਸ ਮਾਨ ਦੀ ਸ਼ਬਦਾਵਲੀ ਅਸਲ ਚ ਕੀ ਹੈ।

ਗੁਰਦਾਸ ਮਾਨ ਦਾ ਪੰਜਾਬੀ ਤੇ ਪੰਜਾਬੀਆ ਨਾਲ ਕਿੰਨਾ ਕੁ ਪਿਆਰ ਹੈ ਉਹ ਵੀ ਜੱਗ ਜ਼ਾਹਿਰ ਹੋ ਗਿਆ। ਦਰਅਸਲ ਗੁਰਦਾਸ ਮਾਨ ਕੈਨੇਡਾ ਸੋਅ ਕਰ ਰਹੇ ਸਨ। ਇਸੇ ਦੌਰਾਨ ਇੱਕ ਦਰਸ਼ਕ ਨੇ ਗੁਰਦਾਸ ਮਾਨ ਨੂੰ ਪੋਸਟਰ ਵਿਖਾ ਕੇ ਵਿਰੋਧੀ ਜਤਾਇਆ ਤਾਂ ਵਿਰੋਧ ਜਤਾਉਣ ਵਾਲੇ ਵਿਅਕਤੀ ਨੂੰ ਗੁਰਦਾਸ ਮਾਨ ਨੇ ਕੀ ਕਿਹਾ ਉਹ ਵੀ ਤੁਸੀਂ ਉੱਪਰ ਵੀਡੀਓ ਵਿੱਚ ਖ਼ੁਦ ਅੱਖੀਂ ਦੇਖ ਤੇ ਸੁਣ ਲਵੋ। ਸਣ ਲਵੋ ਬਾਬਾ ਬੋਰਡ ਕਹੇ ਜਾਣ ਵਾਲੇ ਗੁਰਦਾਸ ਮਾਨ ਦੀ ਮਿੱਠੀ ਭਾਸ਼ਾ।

ਲੋਕਾਂ ਨੂੰ ਭਾਸ਼ਾ ਦਾ ਗਿਆਨ ਦੇਣ ਵਾਲੇ ਗੁਰਦਾਸ ਮਾਨ ਖ਼ੁਦ ਭਾਸ਼ਾ ਦੀ ਮਰਿਆਦਾ ਹੀ ਭੱਲ ਗਏ। ਦਰਸ਼ਕਾਂ ਨੂੰ ਰੱਬ ਦਾ ਰੂਪ ਸਮਝਣ ਵਾਲੇ ਗੁਰਦਾਸ ਮਾਨ ਆਪਣਾ ਵਿਰੋਧ ਬਰਦਾਸ਼ਤ ਨਾ ਕਰ ਸਕੇ। ਗੁਰਦਾਸ ਮਾਨ ਵਲ਼ੋਂ ਜਿਸ ਸ਼ਖ਼ਸ ਲਈ ਸਟੇਜ ਤੋਂ ਭੱਦੀ ਸ਼ਬਦਾਵਲੀ ਵਰਤੀ ਗਈ। ਉਸ ਦਾ ਕੀ ਕਹਿਣ ਇਹ ਵੀ ਸੁਣ ਲਓ।

ਦਰਅਸਲ ਭਾਰਤ 'ਚ ਇੱਕ ਭਾਸ਼ਾ ਹਿੰਦੀ, ਇੱਕ ਰਾਸ਼ਟਰ ਤੇ ਇੱਕ ਸਭਿਆਚਾਰ ਦੇ ਹੱਕ 'ਚ ਨਾਅਰਾ ਮਾਰਨ ਮਗਰੋਂ ਗੁਰਦਾਸ ਮਾਨ ਦੀ ਹਰ ਪਾਸੇ ਅਲੋਚਨਾ ਹੋ ਰਹੀ ਹੈ। ਸਾਹਿੱਤਿਕ ਤੇ ਸਿੱਖ ਜਥੇਬੰਦੀਆਂ ਪਹਿਲਾ ਹੀ ਮੋਰਚਾ ਖੋਲ੍ਹੀ ਬੈਠੀਆਂ ਸਨ। ਅਜਿਹੇ ਵਿੱਚ ਭਰੀ ਮਹਿਫ਼ਲ ਚੋਂ ਗੁਰਦਾਸ ਮਾਨ ਵੱਲੋਂ ਵਰਤੀ ਸ਼ਬਦਾਵਲੀ ਨੇ ਤਾਂ ਉਨ੍ਹਾਂ ਦੀ ਭੰਡੀ ਦਾ ਹੋਰ ਮੌਕਾ ਬਣਾ ਦਿੱਤਾ। ਗੁਰਦਾਸ ਮਾਨ ਪੰਜਾਬ ਜਾਂ ਭਰਤ ਹੀ ਨਹੀਂ ਸਗੋਂ ਪੂਰੀ ਦੁਨੀਆ ਵੱਡਾ ਨਾਮ ਹੈ। ਸੰਗੀਤ ਦੀ ਦੁਨੀਆ ਚ ਉਨ੍ਹਾਂ ਦਾ ਵੱਡਾ ਆਦਰ ਹੈ।

ਇੰਨੀ ਵੱਡੀ ਸਖਸ਼ੀਆਤ ਦਾ ਆਪਣੇ ਚੋਂ ਬਾਹਰ ਹੋਣ ਤੇ ਮੰਦੇ ਸ਼ਬਦਾਂ ਦੀ ਵਰਤ ਨੇ ਸਭ ਦੇ ਮਨਾ ਨੂੰ ਗਹਿਰੀ ਸੱਟ ਮਾਰੀ ਹੈ। ਕਿਉਂਕਿ ਗੁਰਦਾਸ ਮਾਨ ਦੇ ਮੂੰਹੋਂ ਅਜਿਹੇ ਸ਼ਬਦਾਂ ਦੀ ਤਾਂ ਕਿਸੇ ਸੁਪਨੇ ਚ ਵੀ ਸ਼ਾਇਦ ਕਲਪਨਾ ਨਾ ਕੀਤੀ ਹੋਵੇ।
ਗੁਰਦਾਸ ਮਾਨ ਵੱਲੋਂ ਵਰਤੀ ਭੱਦੀ ਸ਼ਬਦਾਵਲੀ ਦਾ ਜਲੰਧਰ ਵਿੱਚ ਸਿੱਖ ਜਥੇਬੰਦੀਆਂ ਨੇ ਵਿਰੋਧ ਜਤਾਇਆ ਹੈ। ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਨੇ ਗੁਰਦਾਸ ਮਾਨ ਦਾ ਪੁਤਲਾ ਫੂਕਿਆ ਅਤੇ ਮੰਗ ਕੀਤੀ ਕਿ ਮਾਨ ਪੰਜਾਬੀਆਂ ਤੋਂ ਮੁਆਫੀ ਮੰਗਣ। ਇਨ੍ਹਾਂ ਲੋਕਾਂ ਨੇ 'ਇੱਕ ਦੇਸ਼ ਇੱਕ ਭਾਸ਼ਾ' ਨੂੰ ਲੈ ਕੇ ਵੀ ਗੁਰਦਾਸ ਮਾਨ ਦੇ ਬਿਆਨ ਦੀ ਨਿਖੇਧੀ ਕੀਤੀ ਹੈ।

ਗੁਰਦਾਸ ਮਾਨ ਵੱਲੋਂ ਵਰਤੀ ਭੱਦੀ ਸ਼ਬਦਾਵਲੀ ਦਾ ਜਲੰਧਰ ਵਿੱਚ ਸਿੱਖ ਜਥੇਬੰਦੀਆਂ ਨੇ ਵਿਰੋਧ ਜਤਾਇਆ ਹੈ। ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਨੇ ਗੁਰਦਾਸ ਮਾਨ ਦਾ ਪੁਤਲਾ ਫੂਕਿਆ ਅਤੇ ਮੰਗ ਕੀਤੀ ਕਿ ਮਾਨ ਪੰਜਾਬੀਆਂ ਤੋਂ ਮੁਆਫੀ ਮੰਗਣ। ਇਨ੍ਹਾਂ ਲੋਕਾਂ ਨੇ 'ਇੱਕ ਦੇਸ਼ ਇੱਕ ਭਾਸ਼ਾ' ਨੂੰ ਲੈ ਕੇ ਵੀ ਗੁਰਦਾਸ ਮਾਨ ਦੇ ਬਿਆਨ ਦੀ ਨਿਖੇਧੀ ਕੀਤੀ ਹੈ।

ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਪ੍ਰਧਾਨ ਡਾ. ਤੇਜਵੰਤ ਮਾਨ ਨੇ ਕਿਹਾ ਹੈ ਕਿ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਭਾਰਤ ’ਚ ਇੱਕ ਭਾਸ਼ਾ ਹਿੰਦੀ, ਇਕ ਰਾਸ਼ਟਰ ਅਤੇ ਇੱਕ ਸੱਭਿਆਚਾਰ ਦੇ ਹੱਕ ’ਚ ਖੜ੍ਹ ਕੇ ਪੰਜਾਬ ਤੇ ਪੰਜਾਬੀ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਸਭਾ ਨੇ ਇਸ ਦਾ ਗੰਭੀਰ ਨੋਟਿਸ ਲੈਂਦਿਆਂ ਅਜਿਹੇ ਅਖੌਤੀ ਪੰਜਾਬੀ ਗਾਇਕਾਂ ਦੇ ਮੁਕੰਮਲ ਬਾਈਕਾਟ ਦਾ ਸੱਦਾ ਦਿੱਤਾ ਹੈ।

SHOW MORE