HOME » Top Videos » World
Share whatsapp

ਭਾਰਤ ਦੇ ਇਤਰਾਜ਼ ਦੇ ਬਾਅਦ ਪਾਕਿਸਤਾਨ ਦਾ ਵੱਡਾ ਫੈਸਲਾ, ਗੋਪਾਲ ਚਾਵਲਾ ਵਾਲੀ ਕਮੇਟੀ 'ਤੇ ਲਾਈ ਰੋਕ

World | 03:13 PM IST Apr 04, 2019

ਪਾਕਿਸਤਾਨ ਨੇ ਭਾਰਤ ਦੇ ਇਤਰਾਜ਼ ਬਾਅਦ 10 ਮੈਂਬਰੀ ਕਮੇਟੀ ਤੇ ਲਾਈ ਰੋਕ ਲਾਈ ਹੈ। ਭਾਰਤ ਨੇ ਕਮੇਟੀ ਵਿੱਚ ਗੋਪਾਲ ਚਾਵਲਾ ਦੀ ਮੌਜੂਦਗੀ ਉੱਤੇ ਇਤਰਾਜ  ਜਤਾਇਆ ਸੀ। ਕਰਤਾਰਪੁਰ ਕੋਰੀਡੋਰ ਲਈ  10 ਮੈਂਬਰੀ ਕਮੇਟੀ ਬਣਾਈ ਸੀ।

ਜਿਕਰਯੋਗ ਹੈ ਕਿ ਕਰਤਾਰਪੁਰ ਸਾਹਿਬ 'ਤੇ ਇਕ 10 ਮੈਂਬਰੀ ਕਮੇਟੀ ਪਾਕਿਸਤਾਨ ਕੈਬਨਿਟ ਵਲੋਂ ਗਠਿਤ ਕੀਤੀ ਗਈ ਸੀ। ਇਸ ਕਮੇਟੀ ਵਿਚ ਕੁਝ ਵਿਵਾਦਿਤ ਨਾਂਅ ਹਨ, ਜਿਨ੍ਹਾਂ 'ਚ ਗੋਪਾਲ ਸਿੰਘ ਚਾਵਲਾ ਵੀ ਸ਼ਾਮਿਲ ਕੀਤਾ ਗਿਆ। ਜਿਸ ਉੱਤੇ ਭਾਰਤ ਨੇ ਇਤਰਾਜ ਜਤਾਇਆ ਸੀ।

ਕਰਤਾਰਪੁਰ ਲਾਂਘੇ 'ਤੇ ਆਉਂਦੀ 2 ਅਪ੍ਰੈਲ ਨੂੰ ਹੋਣ ਵਾਲੀ ਬੈਠਕ ਨੂੰ ਮੁਲਤਵੀ ਕਰ ਦਿੱਤੀ ਸੀ। ਭਾਰਤ ਨੇ ਇਸ ਮਾਮਲੇ ਬਾਰੇ ਪਾਕਿਸਤਾਨ ਦੀ ਕਮੇਟੀ 'ਚ ਖ਼ਾਲਿਸਤਾਨੀ ਪਖੀ ਲੀਡਰਾਂ ਦੀ ਮੌਜੂਦਗੀ 'ਤੇ ਸਵਾਲ ਚੁਕਦਿਆਂ ਬੈਠਕ ਨੂੰ ਅਗੇ ਪਾ ਦਿਤਾ ।

ਬੈਠਕ ਮੁਲਤਵੀ ਹੋਣ ਦੀ ਜਾਣਕਾਰੀ ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਡਾ. ਮੁਹੰਮਦ ਫੈਸਲ ਨੇ ਦਿਤੀ ਗਈ। ਭਾਰਤ ਨੇ ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਪਾਕਿਸਤਾਨ ਵਲੋਂ ਗਠਿਤ 10 ਮੈਂਬਰੀ ਕਮੇਟੀ 'ਚ ਅਧੇ ਮੈਂਬਰ ਖ਼ਾਲਿਸਤਾਨ ਸਮਰਥਕ ਅਤੇ ਭਾਰਤ ਵਿਰੁਧ ਬੋਲਣ ਵਾਲੇ ਹੋਣ ਦੀਆਂ ਰਿਪੋਰਟਾਂ ਤੋਂ ਬਾਅਦ 2 ਅਪ੍ਰੈਲ ਨੂੰ ਅਟਾਰੀ-ਵਾਹਗਾ ਸਰਹਦ 'ਤੇ ਹੋਣ ਵਾਲੀ ਅਗਲੀ ਬੈਠਕ ਨੂੰ ਟਾਲਿਆ ਹੈ। ਇਸ ਦੇ ਨਾਲ ਹੀ ਭਾਰਤ ਨੇ ਪਾਕਿਸਤਾਨ ਕੋਲ ਆਪਣੀਆਂ ਸੁਰਖਿਆ ਚਿੰਤਾਵਾਂ ਨੂੰ ਸਾਂਝੇ ਕਰਦਿਆਂ ਜਵਾਬ ਵੀ ਮੰਗਿਆ ਸੀ।

ਚਾਵਲਾ ਬਾਰੇ ਕਿਹਾ ਜਾਂਦਾ ਹੈ ਕਿ ਉਹ ਲਸ਼ਕਰ-ਏ-ਤੋਇਬਾ ਨਾਲ ਜੁੜਿਆ ਹੋਇਆ ਹੈ। ਭਾਰਤ ਇਸ ਲਾਂਘੇ ਨੂੰ ਖੋਲ੍ਹਣ ਦੀ ਆਪਣੀ ਵਚਨਬਧਤਾ 'ਤੇ ਕਾਇਮ ਹੈ ਪਰ ਕੌਮੀ ਸੁਰਖਿਆ ਅਤੇ ਦੇਸ਼ ਦੀ ਅਖੰਡਤਾ ਨਾਲ ਜੁੜੀਆਂ ਚਿੰਤਾਵਾਂ ਸਭ ਤੋਂ ਉਪਰ ਹਨ। ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਨੂੰ ਸੂਚਿਤ ਕੀਤਾ ਹੈ ਕਿ ਕੌਰੀਡੋਰ ਸਬੰਧੀ ਅਗਲੀ ਬੈਠਕ ਪਾਕਿਸਤਾਨ ਦੇ ਜਵਾਬ ਤੋਂ ਬਾਅਦ ਹੀ ਤੈਅ ਕੀਤੀ ਜਾਵੇਗੀ।

ਭਾਰਤ ਨੇ ਖ਼ਾਲਿਸਤਾਨ ਪਖੀ ਗੋਪਾਲ ਸਿੰਘ ਚਾਵਲਾ ਦੀ ਪਾਕਿਸਤਾਨ ਦੇ ਪੈਨਲ ਵਿਚ ਮੌਜੂਦਗੀ 'ਤੇ ਸਵਾਲ ਚੁਕੇ ਸਨ। ਭਾਰਤ ਦਾ ਕਹਿਣਾ ਹੈ ਕਿ ਉਸ ਨੂੰ ਪੈਨਲ ਤੋਂ ਬਾਹਰ ਕੀਤੇ ਜਾਣ ਮਗਰੋਂ ਹੀ ਲਾਂਘੇ ਦੀਆਂ ਸ਼ਰਤਾਂ ਤੈਅ ਕਰਨ ਦੀ ਗਲ ਅਗੇ ਵਧ ਸਕਦੀ ਹੈ।

SHOW MORE