HOME » Top Videos » World
Share whatsapp

ਅਮਰੀਕਾ 'ਚ ਭਾਰਤੀ ਦੂਤਘਰ ਦੇ ਸਾਹਮਣੇ ਸਿੱਖਾਂ ਵੱਲੋਂ ਪ੍ਰਦਰਸ਼ਨ, ਝੰਡਾ ਸਾੜਨ ਦੀ ਕੋਸ਼ਿਸ਼

World | 04:37 PM IST Jan 27, 2019

ਅਮਰੀਕੀ ਦੇ ਵਾਸ਼ਿੰਗਟਨ 'ਚ ਭਾਰਤੀ ਦੂਤਘਰ ਦੇ ਸਾਹਮਣੇ ਸਿੱਖਾਂ ਵੱਲੋਂ ਗਣਤੰਤਰ ਦਿਵਸ ਮੌਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਤਿਰੰਗੇ ਝੰਡੇ ਨੂੰ ਸਾੜਨ ਦਾ ਯਤਨ ਵੀ ਕੀਤਾ। ਹਾਲਾਂਕਿ ਕੁਝ ਸਥਾਨਕ ਸਿੱਖ ਭਾਈਚਾਰੇ ਦੇ ਲੋਕਾਂ ਵੱਲੋਂ ਇਸ ਕਦਮ ਦੀ ਨਿੰਦਾ ਵੀ ਕੀਤੀ ਗਈ ਹੈ। ਨਿਊ ਯਾਰਕ ਦੇ 'ਸਿੱਖ ਫ਼ਾਰ ਜਸਟਿਸ' (ਐੱਸ.ਐੱਫ.ਜੇ.) ਵੱਲੋਂ ਆਯੋਜਿਤ ਇਸ ਪ੍ਰਦਰਸ਼ਨ 'ਚ ਪ੍ਰਦਰਸ਼ਨਕਾਰੀਆਂ ਨੇ ਖ਼ਾਲਿਸਤਾਨ ਪੱਖੀ ਨਾਅਰੇ ਵੀ ਲਾਏ ਅਤੇ ਸਥਾਨਕ ਪਾਕਿਸਤਾਨੀ ਮੀਡੀਆ ਦੇ ਕਰਮਚਾਰੀਆਂ ਦੀ ਹਾਜ਼ਰੀ 'ਚ ਭਾਰਤੀ ਝੰਡੇ ਨੂੰ ਸਾੜਨ ਦੀ ਕੋਸ਼ਿਸ਼ ਕੀਤੀ। ਉਧਰ ਇੱਥੇ ਐੱਸ.ਐੱਫ.ਜੇ. ਦੇ ਸਮਰਥਕਾਂ ਦੀ ਤੁਲਨਾ 'ਚ ਭਾਰਤੀ ਮੂਲ ਦੇ ਅਮਰੀਕੀ ਲੋਕਾਂ ਦੀ ਹਾਜ਼ਰੀ ਵਧੇਰੇ ਸੀ, ਜਿਨ੍ਹਾਂ ਨੇ 'ਵੰਦੇ ਮਾਤਰਮ' ਅਤੇ 'ਭਾਰਤ ਮਾਤਾ ਦੀ ਜੈ' ਦੇ ਨਾਅਰੇ ਲਾਏ ਅਤੇ ਭਾਰਤੀ ਝੰਡੇ ਲਹਿਰਾਏ। ਇਸ ਦੇ ਨਾਲ ਗਰੁੱਪ 'ਤੇ ਟਵਿੱਟਰ ਨੇ ਵੀ ਕਾਰਵਾਈ ਕੀਤੀ ਹੈ।

ਟਵਿੱਟਰ ਨੇ ਨਿਊ ਯਾਰਕ ਆਧਾਰਤ ਸਿੱਖਸ ਫਾਰ ਜਸਟਿਸ ਦੇ ਖਾਤੇ ਨੂੰ ਮੁਅੱਤਲ ਕਰ ਦਿੱਤਾ ਹੈ। ਹਾਲਾਂਕਿ, ਜਿਸ ਝੰਡੇ ਨੂੰ ਸਾੜਿਆ ਗਿਆ, ਉਹ ਭਾਰਤ ਦਾ ਕੌਮੀ ਝੰਡਾ ਨਹੀਂ ਸੀ, ਪਰ ਉਸ ਨਾਲ ਰਲਦਾ-ਮਿਲਦਾ ਸੀ। ਦਰਅਸਲ, 26 ਜਨਵਰੀ ਨੂੰ ਸਿੱਖਸ ਫਾਰ ਜਸਟਿਸ ਦੇ ਕੁਝ ਕਾਰਕੁੰਨ ਵਾਸ਼ਿੰਗਟਨ ਵਿੱਚ ਭਾਰਤੀ ਦੂਤਾਵਾਸ ਸਾਹਮਣੇ ਇਕੱਤਰ ਹੁੰਦੇ ਹਨ। ਉਨ੍ਹਾਂ ਇੱਥੇ ਖ਼ਾਲਿਸਤਾਨ ਪੱਖੀ ਨਾਅਰੇ ਲਾਉਂਦਿਆਂ ਤਿੰਨ ਰੰਗੇ ਝੰਡੇ ਨੂੰ ਸਾੜਨ ਦੀ ਕੋਸ਼ਿਸ਼ ਵੀ ਕੀਤੀ। ਐਸਐਫਜੇ ਕਾਰਕੁੰਨਾਂ ਦੀ ਇਸ ਹਰਕਤ ਕਾਰਨ ਉਨ੍ਹਾਂ ਦੇ ਸਾਹਮਣੇ ਭਾਰਤੀ ਮੂਲ ਦੇ ਅਮਰੀਕੀ ਤਿਰੰਗੇ ਝੰਡੇ ਚੁੱਕ ਕੇ ਖੜ੍ਹ ਗਏ ਤੇ ਵੰਦੇ ਮਾਤਰਮ ਤੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਾਉਣ ਲੱਗੇ। ਸਥਾਨਕ ਸਿੱਖ ਲੀਡਰ ਜੱਸੀ ਸਿੰਘ, ਕਮਲਜੀਤ ਸਿੰਘ ਸੋਨੀ ਤੇ ਪੁਨੀਤ ਆਹਲੂਵਾਲੀਆ ਨੇ ਐਸਐਫਜੇ ਦੀ ਇਸ ਹਰਕਤ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਦੇਸ਼ ਦਾ ਝੰਡਾ ਸਾੜਨ ਨਾਲ ਉਨ੍ਹਾਂ ਪੂਰੀ ਸਿੱਖ ਭਾਈਚਾਰੇ ਦੀ ਬਦਨਾਮੀ ਕੀਤੀ ਹੈ।

SHOW MORE