HOME » Videos » International
Share whatsapp

ਪਾਕਿਸਤਾਨ ਦੇ ਪਹਿਲੇ ਸਿੱਖ ਅਫਸਰ ਨਾਲ ਕੀਤਾ ਇਹ ਸਲੂਕ, ਵਾਲਾਂ ਤੋਂ ਫੜ ਘੜੀਸਿਆ, ਸਿੱਖ ਵੱਲੋਂ ਵੀਡੀਓ ਰਾਹੀਂ ਮਦਦ ਦੀ ਅਪੀਲ

International | 05:52 PM IST Jul 10, 2018

ਪਾਕਿਸਤਾਨ ਦੇ ਲਾਹੌਰ ਤੋਂ ਇਕ ਵੀਡੀਓ ਵਾਇਰਲ ਹੋਇਆ ਹੈ ਜਿਸ ਵਿਚ ਇਕ ਸਿੱਖ ਦੀ ਦਸਤਾਰ ਲੱਥੀ ਹੋਈ ਹੈ ਤੇ ਉਸ ਦੇ ਕੇਸ ਖਿੱਲਰੇ ਹੋਏ ਹਨ। ਇਹ ਸਿੱਖ ਲਾਹੌਰ ਪੁਲਿਸ ਦਾ ਪਹਿਲਾ ਸਿੱਖ ਅਫਸਰ ਗੁਲਾਬ ਸਿੰਘ ਹੈ। ਜੋ ਪਿਛਲੇ 15 ਸਾਲਾਂ ਤੋਂ ਟ੍ਰੈਫਿਕ ਵਾਰਡਨ ਦੇ ਤੌਰ ਉਤੇ ਆਪਣੀ ਡਿਊਟੀ ਕਰ ਰਿਹਾ ਹੈ। ਇਸ ਸਿੱਖ ਦਾ ਦੋਸ਼ ਹੈ ਕਿ ਉਸ ਤੋਂ ਜਬਰੀ ਘਰ ਖਾਲੀ ਕਰਵਾਇਆ ਗਿਆ ਹੈ। ਉਸ ਨੂੰ ਵਾਲਾਂ ਤੋਂ ਫੜ ਕੇ ਘੜੀਸਿਆ ਗਿਆ ਤੇ ਘਰ ਤੋਂ ਬਾਹਰ ਸੁੱਟ ਦਿੱਤਾ। ਗੁਲਾਬ ਸਿੰਘ ਆਪਣੇ ਬੱਚਿਆਂ ਨਾਲ ਬੇਦੀਆਂ ਰੋਡ ਉਤੇ ਡੇਰਾ ਚਹਿਲ ਨੇੜੇ ਰਹਿ ਰਿਹਾ ਸੀ।

ਅੱਜ ਅਚਾਨਕ ਪੰਜਾਬ ਪੁਲਿਸ ਤੇ ਔਕਾਫ ਬੋਰਡ ਦੇ ਲੋਕ ਆਏ ਤੇ ਉਸ ਨੂੰ ਬੱਚਿਆਂ ਸਮੇਤ ਘਰੋਂ ਬਾਹਰ ਕੱਢ ਦਿੱਤਾ। ਵੀਡੀਓ ਵਿਚ ਇਹ ਸਿੱਖ ਦੱਸ ਰਿਹਾ ਹੈ ਕਿ ਉਸ ਨੂੰ ਕੋਈ ਨੋਟਿਸ ਜਾਰੀ ਨਹੀਂ ਕੀਤਾ ਗਿਆ। ਇਸ ਇਲਾਕੇ ਵਿਚ ਹਜ਼ਾਰਾਂ ਘਰ ਹਨ ਪਰ ਉਸ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਹੈ।

ਪਾਕਿਸਤਾਨ ਦੇ ਪਹਿਲੇ ਸਿੱਖ ਅਫਸਰ ਨਾਲ ਕੀਤਾ ਇਹ ਸਲੂਕ


ਇਹ ਸਿੱਖ ਅਧਿਕਾਰੀਆਂ ਅੱਗੇ ਤਰਲੇ ਲੈ ਰਿਹਾ ਹੈ ਕਿ ਉਹ 1947 ਤੋਂ ਇਥੇ ਰਹਿ ਰਹੇ ਹਨ ਤੇ ਅੱਜ ਹੀ ਉਨ੍ਹਾਂ ਉਤੇ ਇਹ ਕਾਰਵਾਈ ਕਿਉਂ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਾਰਾ ਸਿੰਘ ਨੇ ਕੁਝ ਲੋਕਾਂ ਨੂੰ ਖੁਸ਼ ਕਰਨ ਲਈ ਇਹ ਕਾਰਵਾਈ ਕਰਵਾਈ ਹੈ। ਇਹ ਸਿੱਖ ਵੀਡੀਓ ਵਿਚ ਮਦਦ ਦੀ ਅਪੀਲ ਕਰ ਰਿਹਾ ਹੈ।

SHOW MORE