HOME » Videos » World
Share whatsapp

ਸਿੱਖ ਵਿਦਿਆਰਥਣ ਨੇ ਇਸ ਤਰ੍ਹਾਂ ਦਿੱਤਾ ਨਸਲੀ ਹਮਲੇ ਦਾ ਜਵਾਬ...

World | 12:47 PM IST Aug 11, 2019

ਲੰਡਨ ਇਕ ਸਿੱਖ ਲੜਕੀ ਨੂੰ ਕੁੱਝ ਬੱਚਿਆਂ ਨੇ ਖੇਡ ਮੈਦਾਨ ਵਿਚ ‘ਟੈਰਰਿਸਟ’ ਅਤਿਵਾਦੀ ਕਿਹਾ ਤਾਂ ਉਸ ਨੇ ਬੱਚਿਆਂ ਨਾਲ ਉਲਝਣ ਦੀ ਥਾਂ ਸੋਸ਼ਲ ਮੀਡੀਆ ਉੱਤੇ ਇਸ ਦਾ ਬੜੀ ਅਕਲਮੰਦੀ ਨਾਲ ਜਵਾਬ ਦਿੱਤਾ। ਜਿਸ ਦੀ ਹਰ ਪਾਸੇ ਵਾਹ-ਵਾਹ ਹੋ ਰਹੀ ਹੈ।

ਮਨਸਿਮਰ ਕੌਰ ਨਾਮ ਦੀ ਸਿੱਖ ਕੁੜੀ ਨੇ ਸੋਸ਼ਲ ਮੀਡੀਆ ਉਤੇ ਬੜੇ ਠਰ੍ਹੰਮੇ ਨਾਲ ਇਸ ਦਾ ਜਵਾਬ ਦਿੱਤਾ। ਇਕ ਵੀਡੀਓ ਮੈਸੇਜ, ਜੋ ਉਸ ਦੇ ਪਿਤਾ ਵੱਲੋਂ ਟਵਿੱਟਰ ਉੱਤੇ ਪਾਇਆ ਗਿਆ ਹੈ, ਨੂੰ ਲੱਖਾਂ ਦੀ ਗਿਣਤੀ ਵਿਚ ਲੋਕਾਂ ਨੇ ਵੇਖਿਆ ਹੈ ਤੇ ਇਸ ਕੁੜੀ ਦੇ ਹੌਸਲੇ ਨੂੰ ਸਲਾਮ ਕੀਤੀ ਹੈ। ਮਨਸਿਮਰ ਅਨੁਸਾਰ,‘ ਦੋ ਲੜਕੇ ਜਿਨ੍ਹਾਂ ਦੀ ਉਮਰ 14 ਤੋਂ 17 ਸਾਲ ਦੇ ਵਿਚਕਾਰ ਲੱਗਦੀ ਹੈ, ਨੂੰ ਜਦੋਂ ਮੈਂ ਪਹਿਲਾਂ ਤੋਂ ਹੀ ਕਾਫੀ ਬੱਚਿਆਂ ਦੇ ਵਿਚ ਖੇਡਣ ਲਈ ਕਿਹਾ ਤਾਂ ਉਨ੍ਹਾਂ ਉੱਚੀ ਅਤੇ ਸਾਫ ਆਵਾਜ਼ ਵਿੱਚ ਕਿਹਾ,‘ ਨਹੀਂ ਤੂੰ ਨਹੀਂ ਖੇਡ ਸਕਦੀ, ਕਿਉਂਕਿ ਤੂੰ ਇੱਕ ਅਤਿਵਾਦੀ ਹੈ।’ ਇਸ ਤੋਂ ਬਾਅਦ ਬੱਚੀ ਦੱਸਦੀ ਹੈ ਕਿ ਇਨ੍ਹਾਂ ਸ਼ਬਦਾਂ ਨੇ ਕਿਵੇਂ ਉਸ ਦੇ ਦਿਲ ਨੂੰ ਠੇਸ ਪਹੁੰਚਾਈ ਪਰ ਉਸ ਨੇ ਆਪਣਾ ਸਿਰ ਉੱਚਾ ਰੱਖਿਆ ਅਤੇ ਉਹ ਉਥੋਂ ਚਲੀ ਗਈ।

ਇਸ ਤੋਂ ਫਿਰ ਅਗਲੇ ਦਿਨ ਉਹ ਪਾਰਕ ਵਿੱਚ ਗਈ ਅਤੇ ਇੱਕ 9 ਸਾਲ ਦੀ ਲੜਕੀ ਨਾਲ ਖੇਡਣ ਲੱਗੀ ਅਤੇ ਇੱਕ ਘੰਟੇ ਬਾਅਦ ਉਸ ਦੀ ਮਾਂ ਆਈ ਅਤੇ ਮੁਆਫ਼ੀ ਮੰਗਦਿਆਂ ਕਿਹਾ ਕਿ ਉਹ ਉਸ ਦੇ ਨਾਲ ਨਹੀਂ ਖੇਡ ਸਕਦੀ ਕਿਉਂਕਿ ਉਹ ਸੱਚ-ਮੁੱਚ ਹੀ ਖ਼ਤਰਨਾਕ ਦਿਖਾਈ ਦਿੰਦੀ ਹੈ। ਮਨਸਿਮਰ ਨੇ ਕਿਹਾ ਹੈ ਕਿ ਇਹ ਅਸਲ ਵਿੱਚ ਸਿੱਖ ਭਾਈਚਾਰੇ ਬਾਰੇ ਲੋਕਾਂ ਨੂੰ ਗਿਆਨ ਦੀ ਘਾਟ ਕਾਰਨ ਵਾਪਰ ਰਿਹਾ ਹੈ।

SHOW MORE