HOME » Top Videos » World
Share whatsapp

ਮਰਦਾਂ ਕੋਲੋਂ ਧੋਖਾ ਮਿਲਣ 'ਤੇ ਮਾਡਲ ਕੁੜੀ ਨੂੰ ਕੁੱਤੇ ਨਾਲ ਕਰਾਇਆ ਵਿਆਹ

World | 01:07 PM IST Aug 02, 2019

ਜ਼ਰਾ ਸੋਚੋ ਕਿ ਜੇਕਰ ਤੁਹਾਨੂੰ ਪਾਲਤੂ ਜਾਨਵਰ ਨੂੰ ਹੀ ਅਪਣਾ ਜੀਵਨ ਸਾਥੀ ਬਣਾਉਣਾ ਪਵੇ ਤਾਂ ਕੀ ਹੋਵੇਗਾ? ਲੇਕਿਨ ਬ੍ਰਿਟੇਨ ਦੀ ਇੱਕ ਮਾਡਲ ਨੇ ਅਪਣੇ ਪਾਲਤੂ ਕੁੱਤੇ ਨਾਲ ਵਿਆਹ ਰਚਾ ਕੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ. ਸੋਸ਼ਲ ਮੀਡੀਆ 'ਤੇ ਇਸ ਵਿਆਹ ਦੀ ਕਾਫੀ ਚਰਚਾ ਹੋ ਰਹੀ ਹੈ. ਇਨਸਾਨਾਂ ਤੋਂ ਮਿਲੇ ਧੋਖੇ ਅਤੇ ਰਿਸ਼ਤਿਆਂ ਦੀ ਉਲਝਣਾਂ ਤੋਂ ਪ੍ਰੇਸ਼ਾਨ ਹੋ ਕੇ ਬ੍ਰਿਟੇਨ ਦੀ ਮਾਡਲ ਐਲਿਜ਼ਾਬੈਥ ਨੇ ਅਪਣੇ ਪਾਲਤੂ ਕੁੱਤੇ ਲੋਗਾਨ ਨਾਲ ਹੀ ਵਿਆਹ ਕਰ ਲਿਆ. ਐਲਿਜ਼ਾਬੈਥ ਨੇ ਬ੍ਰਿਟਿਸ਼ ਟੈਲੀਵਿਜ਼ਨ ਦੇ ਇੱਕ ਲਾਈਵ ਸ਼ੋਅ ਵਿਚ ਅਪਣੇ ਕੁੱਤੇ ਨਾਲ ਵਿਆਹ ਕੀਤਾ. ਉਸ ਨੇ ਕਿਹਾ ਕਿ ਚਾਰ ਮੰਗਣੀਆਂ ਟੁੱਟ ਜਾਣ ਤੋਂ ਬਾਅਦ ਮੇਰਾ ਮਰਦਾਂ ਤੋਂ ਭਰੋਸਾ ਉਠ ਗਿਆ. ਕਿਸਮਤ ਨੇ ਮੈਨੂੰ ਅਤੇ ਲੋਗਾਨ ਨੂੰ ਇੱਕ ਦੂਜੇ ਨਾਲ ਮਿਲਵਾਇਆ ਹੈ. ਅਸੀਂ ਦੋਵਾਂ ਦੀ ਮੁਲਾਕਾਤ ਤਦ ਹੋਈ ਜਦ ਸਾਨੂੰ ਇੱਕ ਦੂਜੇ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਸੀ. ਲੋਗਾਨ ਨੂੰ ਮਿਲਣ ਤੋਂ ਪਹਿਲਾਂ ਮੈਂ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ. ਉਸ ਦੇ ਕਾਰਨ ਹੀ ਮੈਂ ਫੇਰ ਤੋਂ ਠੀਕ ਹੋ ਸਕੀ.

ਲਾਈਵ ਸ਼ੋਅ ਦੌਰਾਨ ਦੋਵਾਂ ਨੇ ਧੂਮ ਧਾਮ ਨਾਲ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ. ਪਹਿਲਾਂ ਤਾਂ ਲੋਗਾਨ ਅਤੇ ਐਲਿਜ਼ਾਬੈਥ ਨੇ ਇੱਕ ਦੂਜੇ ਨੂੰ ਬਰੈਸਲੈਟ ਅਤੇ ਅੰਗੂਠੀ ਪਹਿਨਾਈ ਅਤੇ ਫੇਰ ਵਿਆਹ ਦੀਆਂ ਰਸਮਾਂ ਨਿਭਾਈਆਂ. ਇਸ ਦੌਰਾਨ ਐਲਿਜ਼ਾਬੈਥ ਦਾ ਕੁੱਤਾ ਲੋਗਾਨ ਬਿਲਕੁਲ ਕਿਸੇ ਲਾੜੇ ਦੀ ਤਰ੍ਹਾਂ ਕਾਲਾ ਕੋਟ ਅਤੇ ਟੋਪੀ ਪਹਿਨ ਕੇ ਆਇਆ ਸੀ, ਜਦ ਕਿ ਐਲਿਜ਼ਾਬੈਥ ਚਿੱਟੇ ਰੰਗ ਦੇ ਗਾਊਨ ਵਿਚ ਨਜ਼ਰ ਆ ਰਹੀ ਸੀ. ਐਲਿਜ਼ਾਬੈਥ ਦੇ ਇਸ ਵਿਆਹ ਬਾਰੇ ਸੋਸ਼ਲ ਮੀਡੀਆ 'ਤੇ ਕਈ ਲੋਕ ਸ਼ਲਾਘਾ ਕਰ ਰਹੇ ਹਨ ਤੇ ਲੋਕ ਨਾਪਸੰਦਗੀ ਜ਼ਾਹਰ ਕਰ ਰਹੇ ਹਨ. ਕੁਝ ਲੋਕਾਂ ਦਾ ਕਹਿਣਾ ਹੈ ਕਿ ਮਰਦਾਂ ਕੋਲੋਂ ਧੋਖਾ ਮਿਲਣ ਤੋਂ ਬਾਅਦ ਘੱਟ ਤੋਂ ਘੱਟ ਲੋਗਾਨ ਉਨਾਂ ਦੇ ਨਾਲ ਸੱਚਾ ਤਾਂ ਰਹੇਗਾ. ਸੋਸ਼ਲ ਮੀਡੀਆ 'ਤੇ ਇਸ ਵਿਆਹ ਦੀ ਕਾਫੀ ਚਰਚਾ ਹੋ ਰਹੀ ਹੈ.

SHOW MORE