HOME » Top Videos » World
Share whatsapp

...ਜਦੋਂ ਕਾਰ ਦੀ ਟੱਕਰ ਨੇ ਬਚਾ ਲਈਆਂ 3 ਜ਼ਿੰਦਗੀਆਂ, ਵੇਖੋ ਹੈਰਾਨ ਕਰਨ ਵਾਲਾ VIDEO

World | 11:06 AM IST Oct 26, 2019

ਸੜਕ ਉਤੇ ਗੱਡੀਆਂ ਦੀ ਟੱਕਰ ਨਾਲ ਲੋਕਾਂ ਦੀ ਮੌਤ ਦੀਆਂ ਖਬਰਾਂ ਤਾਂ ਤੁਸੀਂ ਨਿੱਤ ਸੁਣਦੇ ਹੋ ਪਰ ਕੀ ਕਦੇ ਤੁਸੀਂ ਸੁਣਿਆ ਹੈ ਕਿ ਕਾਰ ਦੀ ਟੱਕਰ ਨਾਲ ਲੋਕਾਂ ਦੀ ਜਿੰਦਗੀ ਬਚ ਗਈ ਹੋਵੇ। ਅਮਰੀਕਾ ਵਿਚ ਅਜਿਹਾ ਹੀ ਹਾਦਸਾ ਵੇਖਣ ਨੂੰ ਮਿਲਿਆ ਹੈ। ਜਿਸ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ।

ਇਥੇ ਐਰੀਜੋਨਾ ਦੇ ਫੀਨਿਕਸ ਵਿਚ ਇਕ ਜੋੜਾ ਆਪਣੇ ਬੱਚੇ ਨੂੰ ਸਟ੍ਰੋਲਰ ਵਿਚ ਰੱਖ ਕੇ ਸੜਕ ਪਾਰ ਕਰ ਰਿਹਾ ਸੀ। ਸੜਕ ਉਤੇ ਲਾਲ ਬੱਤੀ ਹੋਈ ਸੀ। ਪਰ ਉਸੇ ਸਮੇਂ ਇਕ ਤੇਜ਼ ਰਫਤਾਰ ਜੀਪ ਇਕ ਪਰਿਵਾਰ ਵੱਲ਼ ਤੇਜੀ ਨਾਲ ਵਧ ਰਹੀ ਸੀ, ਹਾਦਸਾ ਵਾਪਰਨ ਹੀ ਵਾਲਾ ਸੀ ਕਿ ਇਸੇ ਸਮੇਂ ਇਕ ਹੋਰ ਕਾਰ ਨੇ ਇਸ ਜੀਪ ਨੂੰ ਟੱਕਰ ਮਾਰ ਕੇ ਦੂਜੇ ਪਾਸੇ ਧੱਕ ਦਿੱਤਾ ਤੇ ਇਸ ਪਰਿਵਾਰ ਦੀ ਜਾਨ ਬਚ ਗਈ।

ਇਥੇੋਂ ਦੇ ਪੁਲਿਸ ਵਿਭਾਗ ਨੇ ਇਸ ਹਾਦਸੇ ਦਾ ਇਕ ਵੀਡੀਓ ਜਾਰੀ ਕੀਤਾ ਹੈ। ਪੁਲਿਸ ਨੇ ਕਾਰ ਡਰਾਈਵਰ ਦੀ ਤਰੀਫ ਕੀਤੀ ਹੈ ਜਿਸ ਨੇ ਐਨ ਮੌਕੇ ਉਤੇ ਜੀਪ ਨੂੰ ਟੱਕਰ ਮਾਰ ਕੇ ਪਰਿਵਾਰ ਦੀ ਜਾਨ ਬਚਾ ਲਈ।

SHOW MORE