HOME » Top Videos » World
Share whatsapp

ਜਦੋਂ ਭੁਟਾਨ ਦੇ ਗੰਜੇ ਸੰਸਦ ਮੈਂਬਰ ਦੇ ਸਿਰ 'ਤੇ ਹੱਥ ਫੇਰਨ ਲੱਗੇ ਮੋਦੀ...

World | 03:25 PM IST Aug 19, 2019

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭੁਟਾਨ ਦੌਰਾ ਖ਼ਤਮ ਹੋ ਗਿਆ ਹੈ। ਦੋ ਦਿਨ ਦੀ ਯਾਤਰਾ ਦੌਰਾਨ ਦੋਵਾਂ ਦੇਸ਼ਾਂ ਵਿਚ ਸਬੰਧ ਮਜ਼ਬੂਤ ਬਣਾਉਣ ਲਈ ਕਈ ਅਹਿਮ ਕਦਮ ਚੁੱਕੇ ਗਏ। ਇਸ ਵਿਚਾਲੇ ਮੋਦੀ ਦਾ ਇਕ ਵੀਡੀਓ ਖ਼ਾਸਾ ਵਾਇਰਲ ਹੋ ਰਿਹਾ ਹੈ।

ਇਸ ਵੀਡੀਓ ਵਿਚ ਉਹ ਭੁਟਾਨ ਦੇ ਇਕ ਸੰਸਦ ਮੈਂਬਰ ਨਾਲ ਹਾਸਾ ਮਜ਼ਾਕ ਕਰ ਰਹੇ ਹਨ। ਮੋਦੀ ਇਸ ਗੰਜੇ ਸੰਸਦ ਮੈਂਬਰ ਦੇ ਸਿਰ ਉਤੇ ਹੱਥ ਫੇਰ ਰਹੇ ਹਨ। ਇਸ ਦੌਰਾਨ ਉਸੇ ਮੌਜੂਦ ਲੋਕ ਇਹ ਵੇਖ ਕੇ ਹੱਸਦੇ ਨਜ਼ਰ ਆ ਰਹੇ ਹਨ। ਸਿਰ ਉਤੇ ਹੱਥ ਫੇਰਨ ਤੋਂ ਬਾਅਦ ਇਸ ਸੰਸਦ ਮੈਂਬਰ ਦੀ ਪਿੱਠ ਥਾਪੜਦੇ ਹਨ। ਇਹ ਵੀਡੀਓ ਭੁਟਾਨ ਦੀ ਯੂਨੀਵਰਸਿਟੀ ਦਾ ਹੈ।

ਇਥੇ ਮੋਦੀ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਪੁੱਜੇ ਸਨ। ਸਟੇਜ ਉਤੇ ਕਈ ਮਹਿਮਾਨ ਮੌਜੂਦ ਸਨ। ਜਿਨ੍ਹਾਂ ਵਿਚ ਕਈ ਸੰਸਦ ਮੈਂਬਰ ਸਨ। ਮੋਦੀ ਸਟੇਜ ਉਤੇ ਪੁੱਜਦੇ ਹੀ ਇਸ ਸੰਸਦ ਮੈਂਬਰ ਦਾ ਸਿਰ ਪਲੋਸਣ ਲੱਗਦੇ ਹਨ। ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ।

SHOW MORE