ਚੀਨ ਵਿਚ ਦੁਨੀਆ ਦੀ ਪਹਿਲੀ ਮਹਿਲਾ ਰੋਬੋਟ ਐਂਕਰ ਨੇ ਪੜ੍ਹੀ ਖ਼ਬਰ
World | 12:28 PM IST Mar 05, 2019
ਚੀਨ ਵਿਚ ਦੁਨੀਆ ਦੀ ਅਜਿਹੀ ਪਹਿਲੀ ਮਹਿਲਾ ਆਰਟੀਫੀਸ਼ੀਅਲ ਇੰਟੈਲੀਜੈਂਸ ਰੋਬੋਟ ਨਿਊਜ਼ ਐਂਕਰ ਪੇਸ਼ ਕੀਤੀ ਗਈ ਹੈ ਜਿਸ ਨਾਲ ਪੱਤਰਕਾਰਾਂ ਦੀ ਨੌਕਰੀ ਖ਼ਤਰੇ ਵਿਚ ਪੈ ਸਕਦੀ ਹੈ। ਇਸ AI ਐਂਕਰ ਨੂੰ ਵੇਖ ਕੇ ਇਹ ਪਤਾ ਲਗਾਉਣਾ ਮੁਸ਼ਕਲ ਹੋ ਗਿਆ ਕਿ ਖ਼ਬਰ ਰੋਬੋਟ ਜਾਂ ਅਸਲ ਵਿਚ ਕੋਈ ਔਰਤ ਪੜ੍ਹ ਰਹੀ ਹੈ। ਮਰਦ AI ਰੋਬੋਟ ਐਂਕਰ ਨੂੰ ਪੇਸ਼ ਕਰਨ ਤੋਂ ਬਾਅਦ ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਸਿੰਹੂਆ ਨੇ ਹੁਣ ਪਹਿਲੀ ਮਹਿਲਾ AI ਐਂਕਰ ਨੂੰ ਕੰਮ 'ਤੇ ਰੱਖਿਆ ਹੈ। ਸਿੰਹੁਆ ਇੱਕ ਰੋਬੋਟ ਰਿਪੋਰਟਰ 'ਤੇ ਵੀ ਕੰਮ ਕਰ ਰਹੀ ਹੈ।
ਇੱਕ ਮਿੰਟ ਦੇ ਵੀਡੀਓ ਵਿਚ ਛੋਟੇ ਵਾਲਾਂ ਤੇ ਗੁਲਾਬੀ ਡਰੈੱਸ ਵਿਚ ਨਜ਼ਰ ਆਉਣ ਵਾਲੀ ਸ਼ਿਨ ਸ਼ਿਓਮੇਂਗ ਨਾਂ ਦੀ AI ਰੋਬੋਟ ਐਂਕਰ ਚੀਨ ਦੀ Îਇੱਕ ਸਿਆਸੀ ਬੈਠਕ ਬਾਰੇ ਖ਼ਬਰ ਪੜ੍ਹਦੀ ਦਿਸੀ। ਸਿੰਹੁਆ ਨੇ ਚੀਨੀ ਸਰਚ ਇੰਜਨ ਕੰਪਨੀ ਸੋਗੁਓ ਦੇ ਸਹਿਯੋਗ ਨਾਲ ਇਸ ਨੂੰ ਤਿਆਰ ਕੀਤਾ ਹੈ। ਜ਼ਿਕਰਯੋਗ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਤਕਨੀਕ ਨਾਲ ਕਈ ਖੇਤਰਾਂ 'ਤੇ ਕੰਮ ਹੋ ਰਿਹਾ ਹੈ ਤੇ ਆਉਣ ਵਾਲੇ ਦਿਨਾਂ ਵਿਚ ਇਸ ਦਾ ਰੁਜ਼ਗਾਰ 'ਤੇ ਵੱਡਾ ਅਸਰ ਪਵੇਗਾ।