HOME » Top Videos » Life
Share whatsapp

CCTV ਵਿਚ ਕੈਦ ਹੋਇਆ ਏਲੀਅਨ ਵਰਗਾ ਜੀਵ, ਤੁਸੀਂ ਵੀ ਵੇਖ ਕੇ ਹੋ ਜਾਵੋਗੇ ਹੈਰਾਨ

Life | 04:38 PM IST Jun 13, 2019

ਏਲੀਅਨ ਅੱਜ ਵੀ ਦੁਨੀਆਂ ਸਾਹਮਣੇ ਇਕ ਅਣਸੁਲਝੀ ਕਹਾਣੀ ਤੋਂ ਘੱਟ ਨਹੀਂ ਹਨ। ਇਸ ਵਿਚਾਲੇ ਸੋਸ਼ਲ ਮੀਡੀਆ ਉਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ। ਵਿਲਿਅਨ ਗੋਮੇਜ ਨਾਮ ਦੀ ਇਕ ਮਹਿਲਾ ਨੇ ਜਦੋਂ ਆਪਣੇ ਸਕਿਉਰਿਟੀ ਕੈਮਰੇ ਵੇਖੇ ਤਾਂ ਉਸ ਦੀ ਕਾਰ ਦੇ ਨੇੜੇ ਇਕ ਅਜੀਬ ਪ੍ਰਾਣੀ ਲੰਘ ਰਿਹਾ ਸੀ। ਇਹ ਏਲੀਅਨ ਵਰਗਾ ਸੀ।

ਇਸ ਔਰਤ ਨੇ ਫੇਸਬੁਕ ਉਤੇ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ ਹੈ- ਮੈਂ ਜਦੋਂ ਸਵੇਰੇ ਉੱਠੀ ਤਾਂ ਕੈਮਰੇ ਅੱਗੇ ਇਕ ਚੀਜ਼ ਵੇਖ ਕੇ ਮੇਰੇ ਹੋਸ਼ ਉੱਡ ਗਏ। ਮੈਂ ਅਜੇ ਵੀ ਸਮਝ ਨਹੀਂ ਸਕੀ ਕਿ ਇਹ ਕਿ ਬਲ਼ਾ ਹੈ। ਮੈਂ ਲੋਕਾਂ ਦੀ ਸਲਾਹ ਲੈ ਰਹੀ ਹਾਂ। ਉਸ ਨੇ ਦੱਸਿਆ ਕਿ ਪਹਿਲਾਂ ਮੈਨੂੰ ਇਕ ਪਰਛਾਵਾਂ ਆਉਂਦਾ ਦਿਖਾਈ ਦਿੱਤਾ ਤੇ ਉਸ ਪਿੱਛੋਂ ਇਹ ਜੀਵ ਬੜੀ ਮਸਤੀ ਨਾਲ ਲੰਘ ਰਿਹਾ ਸੀ। ਉਸ ਨੇ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਲਿਖੀ ਹੈ ਕਿ ਘਰ ਦੇ ਚੁਫੇਰੇ ਹੋਰ ਬਹੁਤ ਕੈਮਰੇ ਲੱਗੇ ਹਨ ਪਰ ਸਿਰਫ਼ ਇਕ ਕੈਮਰਾ ਹੀ ਇਸ ਜੀਵ ਨੂੰ ਵੇਖ ਸਕਿਆ। ਸੋਸ਼ਲ ਮੀਡੀਆ ਉਤੇ ਇਸ ਵੀਡੀਓ ਨੂੰ ਕਰੋੜਾਂ ਲੋਕ ਵੇਖ ਚੁੱਕੇ ਤੇ ਹਰ ਕੋਈ ਇਸ ਰਾਜ਼ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੈ।

SHOW MORE