HOME » Top Videos » Life
Share whatsapp

ਦੋ ਮਿੱਤਰਾਂ ਦੀ ਅਨੋਖੀ ਕਾਢ: ਹੁਣ ਨਾ ਹੋਵੇਗਾ ਮੋਟਾਪਾ ਤੇ ਨਾ ਲੱਗਣਗੇ ਦਿਲ ਦੇ ਰੋਗ..

Life | 06:30 PM IST Sep 13, 2019

ਸੁਖਵਿੰਦਰ ਸਿੰਘ-

ਆਧੁਨਿਕਰਨ ਦੇ ਯੁੱਗ ਵਿੱਚ ਸਾਡਾ ਲਾਈਫ਼ ਸਟਾਈਲ ਬਦਲਣ ਨਾਲ ਖਾਣ ਪੀਣ ਦਾ ਵਿਵਹਾਰ ਵੀ ਬਦਲ ਗਿਆ ਹੈ। ਬਹੁਤ ਸਾਰੀਆਂ ਭਿਆਨਕ ਬਿਮਾਰੀਆਂ ਸਾਡੇ ਖਾਣ ਪੀਣ ਨਾਲ ਹੀ ਜੁੜੀਆਂ ਹਨ। ਸਾਨੂੰ ਇਹ ਤਾਂ ਪਤਾ ਹੈ ਕਿ ਕਿਹੜੀ ਚੀਜ਼ ਸਿਹਤਮੰਦ ਹੈ ਤੇ ਕਿਹੜੀ ਨਹੀਂ ਹੈ। ਪਰ ਸਾਨੂੰ ਇਹ ਨਹੀਂ ਪਤਾ ਕਿ ਦਿਨ ਵਿੱਚ ਅਸੀਂ ਕਿੰਨੀ ਕੈਲਰੀ ਲਈ ਹੈ। ਹੋ ਸਕਦਾ ਅਸੀਂ ਦਿਨ ਵਿੱਚ ਲੋੜ ਨਾਲੋਂ ਵੱਧ ਕੈਲਰੀ ਲੈ ਲਈ ਹੋਵੇ ਜਾਂ ਫਿਰ ਘੱਟ ਪਰ ਸਾਨੂੰ ਨਹੀਂ ਪਤਾ ਲੱਗਦਾ। ਇਸ ਦਾ ਪਤਾ ਤਾਂ ਉਦੋਂ ਹੀ ਲੱਗਦਾ ਹੈ ਜਦੋਂ ਅਸੀਂ ਬਿਮਾਰ ਹੋ ਜਾਂਦੇ ਹਾਂ। ਜਾਂ ਫਿਰ ਲਗਾਤਾਰ ਅਜਿਹਾ ਕਰਨ ਨਾਲ ਕੋਈ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਹਾਂ। ਤੇ ਡਾਕਟਰ ਕੋਲ ਜਾ ਕੇ ਹੀ ਪਤਾ ਲੱਗਦਾ ਹੈ। ਉਦਾਹਰਨ ਦੇ ਤੌਰ ਤੇ ਇੰਡੀਆ ਵਿੱਚ ਚਾਹ ਬਹੁਤ ਪੀਤੀ ਜਾਂਦੀ ਹੈ। ਚਾਪ ਦੇ ਇੱਕ ਕੱਪ ਵਿੱਚ ਤਕਰੀਬਨ 55-60 ਕੈਲਰੀ ਹੁੰਦੀ ਹੈ। ਜ਼ਿਆਦਾਤਰ ਲੋਕ ਦਿਨ ਵਿੱਚ 5-6 ਚਾਹ ਦੇ ਕੱਪ ਆਮ ਪੀ ਜਾਂਦੇ ਹਨ। ਇਸ ਹਿਸਾਬ ਨਾਲ ਤੁਸੀਂ ਦਿਨ ਵਿੱਚ 300-400 ਕੈਲਰੀ ਤਾਂ ਐਵੇਂ ਹੀ ਲੈ ਲਈ ਤੇ ਇਸ ਸ਼ੂਗਰ ਤੇ ਫੈਟ ਤੇ ਹੋਰ ਤੱਤ ਵੱਖਰੇ ਹਨ। ਪਰ ਸਵਾਲ ਇਹ ਹੈ ਕਿ ਅਸੀਂ ਦਿਨ ਵਿੱਚ ਕਿੰਨੀ ਕੈਲਰੀ ਖਾਦੀ ਇਸ ਨੂੰ ਚੈੱਕ ਕਰਨ ਲਈ ਸਾਡੇ ਕੋਲ ਕੋਈ ਮੀਟਰ ਨਹੀਂ ਹੈ। ਇਸ ਕਰ ਕੇ ਵੱਧ ਘੱਟ ਖਾਣ ਨਾਲ ਸਾਡੀ ਸਿਹਤ ਤੇ ਬਹੁਤ ਬੁਰਾ ਅਸਰ ਪੈਂਦਾ ਹੈ। ਪਰ ਹੁਣ ਤੁਹਾਨੂੰ ਫ਼ਿਕਰ ਕਰਨ ਦੀ ਜ਼ਰੂਰਤ ਨਹੀਂ। ਹੁਣ ਤੁਸੀਂ ਖ਼ੁਦ ਜਾਂਚ ਕਰ ਸਕਦੇ ਹੋ ਕਿ ਤੁਸੀਂ ਦਿਨ ਵਿੱਚ ਭੋਜਨ ਤੋਂ ਕਿੰਨੀ ਕੈਲਰੀ ਖਾਦੀ ਹੈ। ਜਾਂ ਫੇਰ ਭੋਜਨ ਤੋਂ ਕਿੰਨੀ ਮਾਤਰਾ ਵਿੱਚ ਫੈਟ, ਪ੍ਰੋਟੀਨ , ਸ਼ੂਗਰ ਜਾਂ ਹੋਰ ਤੱਤ ਲਏ ਹਨ। ਜੀ ਇਹ ਕੰਮ ਦੋ ਦੋਸਤਾਂ ਨੇ ਕਰ ਦਿਖਾਇਆ ਹੈ। ਜਿੰਨਾ ਨੇ ਇਸ ਦੀ ਜਾਂਚ ਕਰਨ ਲਈ ਇੱਕ Calvry ਨਾਮ ਦੀ ਐਪ ਬਣਾਈ ਹੈ।

ਕੀ ਕੰਮ ਕਰਦਾ ਐਪ-

19 ਸਾਲ ਕਾਰਪੋਰੇਟ ਦੇ ਟੈਲੀਕਾਮ ਤੇ ਡਿਜੀਟਲ ਅਦਾਰੇ ਵਿੱਚ ਕੰਮ ਕਰਨ ਤੋਂ ਬਾਅਦ ਦੋ ਮਿੱਤਰਾਂ ਰਵਿੰਦਰ ਤੇ ਵਿਨੀਤ ਨੇ ਰਿਸਰਚ ਤੋਂ ਬਾਅਦ ਇਹ ਐਪ ਬਣਾਇਆ ਹੈ। ਇਸ ਐਪ ਦੀ ਸਹਾਇਤਾ ਨਾਲ ਤੁਸੀਂ ਕਿਸੇ ਵੀ ਖਾਣ ਜਾਂ ਪੀਣ ਵਾਲੇ ਚੀਜ਼ ਦੀ ਤਸਵੀਰ ਖਿੱਚ ਕੇ ਉਸ ਵਿੱਚ ਮੌਜੂਦ ਕੈਲਰੀ, ਸ਼ੂਗਰ ਫੈਟ ਤੇ ਹੋਰ ਤੱਤਾਂ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹੋ। ਜੇ ਤੁਸੀਂ ਫ਼ੋਟੋ ਨਹੀਂ ਖਿੱਚਦੇ ਤਾਂ ਕੋਈ ਗੱਲ ਨਹੀਂ ਤੁਸੀਂ ਫ਼ੋਟੋ ਗੈਲਰੀ ਦੀ ਫ਼ੋਟੋ ਲੈ ਕੇ ਖਾਦੀ ਚੀਜ਼ ਦੇ ਤੱਤਾਂ ਬਾਰੇ ਜਾਣਕਾਰੀ ਲੈ ਸਕਦੇ ਹੋ। ਸਰੀਰ ਦੀ ਲੋੜ ਅਨੁਸਾਰ ਕੈਲਰੀ ਖਾਣ ਨਾਲ ਮੋਟਾਪਾ, ਦਿਲ ਦੀਆਂ ਬਿਮਾਰੀਆਂ ਤੋ ਹੋਰ ਭਿਆਨਕ ਬਿਮਾਰੀਆਂ ਤੋਂ ਬਚਾਅ ਵਿੱਚ ਮਦਦ ਮਿਲੇਗੀ।

ਇੱਕ ਹਜ਼ਾਰ ਤੋਂ ਵੱਧ ਖਾਣ ਪੀਣ ਵਸਤਾਂ ਬਾਰੇ ਦਿੰਦਾ ਜਾਣਕਾਰੀ-

ਇਹ ਐਪ ਆਰਟੀਫੀਸ਼ੀਅਨ ਇੰਟੈਲੀਜੈਂਸ ਦੇ ਆਧਾਰ ਤੇ ਕੰਮ ਕਰਦਾ ਹੈ। ਜਿਸ ਵਿੱਚ ਇੱਕ ਹਜ਼ਾਰ ਤੋਂ ਉੱਪਰ ਭੋਜਨ ਸ਼ਾਮਲ ਹਨ। ਇਸ ਤੋਂ ਇਲਾਵਾ ਇਲਾਕੇ ਤੇ ਖੇਤਰ ਦੇ ਹਿਸਾਬ ਨਾਲ ਖਾਣੇ ਸ਼ਾਮਲ ਹਨ।

ਮਾਤਰਾ ਦੇ ਹਿਸਾਬ ਨਾਲ ਜਾਣਕਾਰੀ-

ਇਸ ਐਪ ਵਿੱਚ ਖਾਣ ਪੀਣ ਦੀਆ ਚੀਜ਼ਾਂ ਵਿੱਚ ਜਨਰਲ ਪੈਮਾਨੇ ਦੇ ਹਿਸਾਬ ਨਾਲ ਜਾਣਕਾਰੀ ਹੁੰਦੀ ਹੈ। ਜਿਸ ਚਾਹ ਦੀ ਫ਼ੋਟੋ ਲਈ ਹੈ ਜੇਕਰ ਉਹ ਫੱਕੀ ਹੈ ਜਾਂ ਫਿਰ ਉਸ ਵਿੱਚ ਆਮ ਨਾਲੋਂ ਜ਼ਿਆਦਾ ਚੀਨੀ ਹੈ ਤਾਂ ਤੁਸੀਂ ਉਸ ਹਿਸਾਬ ਨਾਲ ਇਸ ਫ਼ੋਟੋ ਵਿੱਚ ਜਾਣਕਾਰੀ ਸ਼ਾਮਲ ਕਰ ਸਕਦੇ ਹੋ। ਜਿਸ ਨਾਲ ਉਸ ਵਿੱਚ ਮੌਜੂਦ ਕੈਲਰੀ ਬਾਰੇ ਸਹੀ ਜਾਣਕਾਰੀ ਮਿਲ ਜਾਵੇਗੀ। ਇਸੇ ਤਰ੍ਹਾਂ ਹੀ ਜੇਕਰ ਤੁਸੀਂ ਘਰ ਦੀ ਦਾਲ ਨਾਲ ਢਾਬੇ ਦੇ ਦਾਲ ਖਾਂਦੇ ਹੋ, ਹੋ ਸਕਦਾ ਉੱਥੇ ਘਿਉ ਦੀ ਮਾਤਰਾ ਵੱਧ ਹੋਵੋ ਜਾਂ ਮਸਾਲੇ ਵੱਧ ਪਾਏ ਹੋਣ। ਤੁਸੀਂ ਉਸ ਹਿਸਾਬ ਉਸ ਚੀਜ਼ ਬਾਰੇ ਜਾਣਕਾਰੀ ਸ਼ਾਮਲ ਕਰ ਕੇ ਕੈਲਰੀ ਬਾਰੇ ਸਹੀ ਜਾਣਕਾਰੀ ਹਾਸਲ ਕਰ ਸਕਦੇ ਹੋ।

ਭਰੋਸੇਯੋਗਤਾ-

ਸਿਹਤ ਇੱਕ ਅਜਿਹਾ ਵਿਸ਼ਾ ਹੈ ਜਿਸ ਨਾਲ ਦੀ ਆੜ ਹੇਠ ਕੋਈ ਵੀ ਤੁਹਾਨੂੰ ਮੂਰਖ ਬਣਾ ਸਕਦਾ ਹੈ। ਪਲੇ ਸਟੋਰ ਤੇ ਬਹੁਤ ਸਾਰੇ ਐਪ ਹਨ। ਜਿਸ ਕਾਰਨ ਐਪ ਦੀ ਪ੍ਰਮਾਣਿਕਤਾ ਤੇ ਵੈਲਿਊ ਬਾਰੇ ਹਿਸਾਬ ਲਗਾਉਣ ਬਹੁਤ ਔਖਾ ਹੈ। ਲੋਕ ਕਿਵੇਂ ਵਿਸ਼ਵਾਸ ਕਰਨ ਸਾਨੂੰ ਮਿਲ ਰਹੀ ਜਾਣਕਾਰੀ ਸਹੀ ਤੇ ਲਾਹੇਵੰਦ ਹੈ। ਇਸ ਦੀ ਤੁਹਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਇਹ ਇੱਕ ਹੱਦ ਤੱਕ ਸਰਟੀਫਾਈਡ ਐਪ ਹੈ। ਇਸ ਦੀ ਸਿਹਤ ਨਾਲ ਜੁੜੀ ਵੱਖ-ਵੱਖ ਏਜੰਸੀਆਂ ਨਾਲ ਪਾਰਟਨਰਸ਼ਿਪ ਹੈ। ਫੂਡ ਤੇ ਰਿਸਰਚ ਕਰ ਰਹੀ ਭਰੋਸੇਮੰਦ ਸਰਕਾਰੀ ਏਜੰਸੀ ਨਾਲ ਸਾਰੀ ਪੜਤਾਲ ਤੋਂ ਬਾਅਦ ਅਗਲੇ ਮਹੀਨੇ ਮੈਮੋਰੰਡਮ ਆਫ਼ ਅੰਡਰਸਟੈਡਿੰਗ( MOU) ਸਾਈਨ ਹੋਣ ਜਾ ਰਿਹਾ ਹੈ। ਇਸ ਵਿੱਚ ਮੌਜੂਦ ਜਾਣਕਾਰੀ ਭਰੋਸੇਯੋਗ ਏਜੰਸੀਆਂ ਤੋਂ ਲਈ ਗਈ ਹੈ।

ਸਿਹਤਮੰਦ ਡਾਇਰੀ-

ਤੁਸੀਂ ਜੋ ਵੀ ਖਾਂਦੇ ਹੋ ਉਸ ਬਾਰੇ ਸਾਰੀ ਜਾਣਕਾਰੀ ਤੁਹਾਡੇ ਐਪ ਵਿੱਚ ਐਡ ਹੁੰਦੀ ਜਾਂਦੀ ਹੈ। ਇਸ ਹਿਸਾਬ ਨਾਲ ਤੁਸੀਂ ਮਹੀਨੇ ਦੀ ਡਾਇਰੀ ਤੋਂ ਹਿਸਾਬ ਲਾ ਸਕਦੇ ਹੋ ਕਿ ਤੁਸੀਂ ਪੂਰੇ ਮਹੀਨੇ ਕਿਹੜੇ ਤੱਤ ਵੱਧ ਜਾਂ ਘੱਟ ਲਏ। ਡੇਅਰੀ ਤੇ ਕਲਿੱਕ ਕਰੇ ਸਾਰੀ ਫੂਡ ਹਿਸਟਰੀ ਆ ਜਾਵੇਗੀ। ਤੁਸੀਂ ਆਪਣੇ ਡਾਕਟਰ ਨੂੰ ਆਪਣੀ ਰਿਪੋਰਟ ਦਿਖਾ ਸਕਦੇ ਹੋ। ਆਪਣੀ ਡਾਇਰੀ ਰਿਪੋਰਟ ਨੂੰ ਸੋਸ਼ਲ ਮੀਡੀਆ ਤੇ ਵੀ ਸ਼ੇਅਰ ਕਰ ਸਕਦੇ ਹੋ।

ਵਾਧੂ ਕੈਲਰੀ ਨੂੰ ਖਪਾਉਣ ਲਈ ਦੱਸੇ ਰਾਹ-

ਜੇ ਅਸੀਂ ਕਿਸੇ ਕਾਰਨ ਜ਼ਰੁਰਤ ਨਾਲੋਂ ਜ਼ਿਆਦਾ ਖਾਣਾ ਸੇਵਨ ਕਰ ਲੈਂਦੇ ਹਾਂ ਤਾਂ ਚਿੰਤਾੇਨਾ ਕਰੋ। ਇਹ ਐਪ ਤੁਹਾਨੂੰ ਵਾਧੂ ਕੈਲਰੀ ਨੂੰ ਖਤਮ ਕਰਨ ਦੇ ਉਪਾਏ ਦੱਸੇਗਾ।  ਇਹ ਦੱਸੇਗਾ ਕਿ ਕਿਹੜੀ ਕਸਰਤ ਕਿੰਨੇ ਸਮੇਂ ਨਾਲ ਕਰਨ ਨਾਲ ਤੁਸੀਂ ਵਾਧੂ ਕੈਲਰੀ ਖਪਾ ਸਕਦੇ।

ਆਰਟੀਕਲ - 

ਇਸ ਐਪ ਵਿੱਚ ਸਿਹਤ ਨਾਲ ਜੁੜੇ ਮਹੱਤਵਪੂਰਨ ਸਵਾਲਾਂ ਦੇ ਜਵਾਬਾਂ ਲਈ ਲੇਖ ਵੀ ਹਨ। ਮੌਸਮ ਦੀਆਂ ਕਿਹੜੀਆਂ ਬਿਮਾਰੀਆਂ ਹਨ। ਮੌਸਮ ਦੇ ਹਿਸਾਬ ਕੀ ਖਾਣਾ ਚਾਹੀਦਾ ਹੈ ਤੇ ਬਦਲਦੇ ਮੌਸਮ ਵਿੱਚ ਕੀ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਸਿਹਤ ਨਾਲ ਸਬੰਧਿਤ ਮਾਹਿਰਾਂ ਦੇ ਸੁਝਾਅ ਆਦਿ।

ਇਸ ਐਪ ਨੂੰ ਅੱਪਡੇਟ ਕੀਤਾ ਜਾ ਰਿਹਾ ਹੈ। ਜਿਸ ਨਾਲ ਇਸ ਵਿੱਚ ਸਿਹਤ ਨਾਲ ਜੁੜੇ ਹੋਰ ਬਹੁਤ ਸਾਰੇ ਫ਼ੀਚਰ ਐਡ ਹੋਣ ਜਾ ਰਹੇ ਹਨ। ਇਹ ਐਪ ਫ਼ਰੀ ਤੇ ਪੈਡ ਦੋਹਾਂ ਵਰਜਣ ਵਿੱਚ ਉਪਲਬਧ ਹੈ।

SHOW MORE