HOME » Top Videos » Life
Share whatsapp

ਕੀ ਤੁਸੀਂ ਵੀ ਹੋ ਜਾਨਲੇਵਾ Coronavirus ਦੀ ਲਪੇਟੇ ਵਿਚ ਹੋ? ਇਸ ਤਰ੍ਹਾਂ ਪਤਾ ਕਰੋ...

Life | 08:33 PM IST Jan 25, 2020

ਚੀਨ ‘ਚ ਕੋਰੋਨਾਵਾਇਰਸ (Coronavirus) ਫੈਲਣ ਦੇ ਨਾਲ ਹਰ ਪਾਸੇ ਸਹਿਮ ਦਾ ਮਾਹੌਲ ਹੈ। ਹੁਣ ਤੱਕ ਇਸ ਖਤਰਨਾਕ ਵਾਇਰਸ ਨਾਲ ਦੇਸ਼ ਭਰ ਦੇ 41 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਪਿਛਲੇ 24 ਘੰਟਿਆਂ ‘ਚ ਹਜਾਰਾਂ ਦੀ ਸੰਖਿਆ ‘ਚ ਲੋਕ ਇਸ ਬਿਮਾਰੀ ਦੇ ਲੱਛਣਾਂ ਦੀ ਸ਼ਿਕਾਇਤ ਕਰ ਰਹੇ ਹਨ। ਇਸ ਦੌਰਾਨ ਵੁਹਾਨ (Wuhan) ਤੋਂ ਬਾਅਦ ਕਈ ਹੋਰ ਸ਼ਹਿਰਾਂ ਨੂੰ ਵੀ ਬੰਦ ਕਰਨ ਦੇ ਹੁਕਮ ਦੇ ਦਿੱਤੇ ਗਏ ਹਨ।

ਲੋਕਾਂ ਨੂੰ ਸ਼ਹਿਰ ਛੱਡਣ ਲਈ ਮਨਾ ਕਰ ਦਿੱਤਾ ਗਿਆ ਹੈ। ਇਸ ਵਾਇਰਸ ਦੇ ਬਾਰੇ ਰੋਜਾਨਾ ਨਵੀਂ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ। ਸੀਐਨਐਨ ਨਿਯੂਜ ‘ਚ ਪ੍ਰਕਾਸ਼ਿਤ ਇਕ ਰਿਪੋਰਟ ਮੁਤਾਬਿਕ ਸੱਪ ਇਸ ਵਾਇਰਸ ਦੇ ਪੈਦਾ ਹੋਣ ਦਾ ਮੁੱਖ ਕਾਰਨ ਹੋ ਸਕਦੇ ਹਨ। ਮੁੱਖ ਤੌਰ ਤੇ Chinese krait ਅਤੇ Chinese cobra ਸੱਪਾਂ ਤੋਂ ਇਸਦਾ ਫੈਲਣਾ ਮੰਨਿਆ ਜਾ ਰਿਹਾ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨਾਲ ਇਲਾਜ ਲੱਭਣ ‘ਚ ਵੀ ਆਸਾਨੀ ਹੋਵੇਗੀ।



ਕੁਝ ਹੀ ਸਮਾਂ ਪਹਿਲਾਂ World Health Organisation (WHO) ਨੇ ਦੱਸਿਆ ਸੀ ਕਿ ਇਹ ਵਾਇਰਸ ਜਾਨਵਰਾਂ ਤੋਂ ਸਬੰਧਤ ਹੈ। WHO ਨੇ ਕਈ ਜਾਨਵਰਾਂ ਦਾ ਨਾਂ ਲਿਆ ਸੀ। ਇਸ ਤੋਂ ਇਲਾਵਾ ਮਾਂਸ ਅਤੇ ਮਛਲੀ ਬਜਾਰਾਂ ਤੇ ਵੀ ਸ਼ਕ ਜਾਹਿਰ ਕੀਤਾ ਗਿਆ ਸੀ। ਇਸ ਤੋਂ ਬਾਅਦ ਵਾਇਰਸ ਦਾ ਜੈਨੇਟਿਕ ਡਿਟੇਲਸ ਬੇਸਡ ਐਨਾਲਿਸਿਸ ਕੀਤਾ ਗਿਆ ਹੈ। ਇਸ ਵਾਇਰਸ ਨੂੰ ਲੈ ਕੇ ਪੂਰੀ ਦੁਨੀਆ ‘ਚ ਖਬਰਾਂ ਫੈਲ ਚੁੱਕੀਆਂ ਹਨ ਅਤੇ ਲੋਕਾਂ ਦੇ ਅੰਦਰ ਉਤਸੁਕਤਾ ਹੈ ਕਿ ਕੀ ਉਹ ਵੀ ਇਸ ਬਿਮਾਰੀ ਦੇ ਦਾਇਰੇ ਵਿਚ ਆ ਸਕਦੇ ਹਨ ? ਇਸ ਵਾਇਰਸ ਨਾਲ ਜੁੜੇ 4 ਅਹਿਮ ਸਵਾਲਾਂ ਦੇ ਜਵਾਬ ਪੜ੍ਹੋ...


  • ਕੀ ਮੈਂ ਇਸ ਵਾਇਰਸ ਦੇ ਦਾਇਰੇ ਚ ਹਾਂ ?


ਜਵਾਬ- ਇਸਦਾ ਜਵਾਬ ਹੈ ਫਿਲਹਾਲ ਤਾਂ ਨਹੀਂ। ਕਿਉਂਕਿ ਹੁਣ ਤੱਕ ਇਸ ਵਾਇਰਸ ਦੇ ਜਿਆਦਾਤਰ ਮਾਮਲੇ ਚੀਨ ਤੋਂ ਹੀ ਜੁੜੇ ਹੋਏ ਹਨ। ਕੋਰੋਨਾਵਾਇਰਸ ਕਈ ਤਰਾਂ ਦੇ ਹੁੰਦੇ ਹਨ। ਵੁਹਾਨ ‘ਚ ਫੈਲਿਆ ਵਾਇਰਸ ‘ਨੋਵੇਲ ਕੋਰੋਵਾਇਰਸ’ ਹੈ। ਇਸ ਨੂੰ ਵੁਹਾਨ ਵਾਇਰਸ ਵੀ ਕਿਹਾ ਜਾਂਦਾ ਹੈ। ਇਸਤੋਂ ਇਲਾਵਾ ਅਲਫਾ ਅਤੇ ਬਿਟਾ ਕੋਰੋਨਾਵਾਇਰਸ ਵੀ ਹੁੰਦੇ ਹਨ। ਕੋਰੋਨਾਵਾਇਰਸ ਨੂੰ ਸਾਲ 2003 ਦੇ ਪਹਿਲਾਂ ਤੱਕ ਕਦੇ ਗੰਭੀਰਤਾ ਨਾਲ ਨਹੀਂ ਲਿਆ ਗਿਆ ਸੀ। ਜਦੋਂ ਚਮਗਾਦੜਾਂ ਦੇ ਜਰਿਏ ਫੈਲਿਆ ਵਾਇਰਸ ਸਾਰਸ ਦੇ ਤੌਰ ਤੇ ਫੈਲ ਗਿਆ। ਹੁਣ ਇਕ ਰਿਸਰਚ ‘ਚ ਸਾਹਮਣੇ ਆਇਆ ਹੈ ਕਿ ਇਸ ਵਾਰ ਦਾ ਕੋਰੋਨਾਵਾਇਰਸ ਸੱਪਾਂ ਕਰਕੇ ਫੈਲਿਆ ਹੋਇਆ ਦੱਸਿਆ ਜਾ ਰਿਹਾ ਹੈ।



  • ਇਸ ਵਾਇਰਸ ਚ ਖਤਰਨਾਕ ਗੱਲ ਕੀ ਹੈ ?


ਜਵਾਬ- ਜੇਕਰ ਨੋਵੇਲ ਕੋਰੋਨਾਵਾਇਰਸ ਜਾਂ ਵੁਹਾਨ ਵਾਇਰਸ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਇਸਦੀ ਕੋਈ ਵੈਕਸੀਨ ਮੌਜੂਦ ਨਹੀਂ ਹੈ। ਡਾਕਟਰਾਂ ਦੇ ਕੋਲ ਇਸਦੇ ਇਲਾਜ ਦਾ ਕੋਈ ਤਰੀਕਾ ਨਹੀਂ ਹੈ। ਇਸੀ ਕਾਰਨ ਚੀਨ ਦੇ ਸ਼ਹਿਰਾਂ ਨੂੰ ਸੀਲ ਕਰਨ ਦਾ ਫੈਸਲਾ ਕੀਤਾ ਗਿਆ ਹੈ। ਬਿਮਾਰ ਵਿਅਕਤੀ ਕਿਸੀ ਵੀ ਦੂਸਰੇ ਸਿਹਤਮੰਦ ਵਿਅਕਤੀ ਨੂੰ ਸੰਕਰਮਿਤ ਕਰ ਸਕਦਾ ਹੈ।

  • ਇਸ ਕੋਰੋਨਾਵਾਇਰਸ ਚ ਅਸਾਧਾਰਣ ਕੀ ਹੈ ?


ਜਵਾਬ- ਵੁਹਾਨ ਵਾਇਰਸ ਜਾ ਨੋਵੇਲ ਕੋਰੋਨਾਵਾਇਰਸ ਇਸ ਤੋਂ ਪਹਿਲਾਂ ਨਹੀਂ ਦੇਖਿਆ ਗਿਆ ਹੈ। ਇਸ ਬਾਰ ਦਾ ਕੋਰੋਨਾਵਾਇਰਸ ਜਿਆਦਾ ਖ਼ਤਰਨਾਕ ਇਸ ਲਈ ਵੀ ਹੈ ਕਿਉਂਕਿ ਇਹ ਸਾਰਸ ਜਿਹਾ ਲੱਗ ਰਿਹਾ ਹੈ। ਇਹ ਇਨਸਾਨ ਦੇ ਰੇਸਪੀਰੇਟਰੀ ਸਿਸਟਮ ਤੇ ਤੇਜੀ ਨਾਲ ਹਮਲਾ ਕਰਕੇ ਉਸਨੂੰ ਵਿਗਾੜ ਦਿੰਦਾ ਹੈ।

  • ਕਿਵੇਂ ਬਚਿਆ ਜਾ ਸਕਦਾ ਹੈ ?


ਜਵਾਬ- ਭਾਰਤ ‘ਚ ਹਜੇ ਇਸ ਵਾਇਰਸ ਦਾ ਕੋਈ ਮਰੀਜ਼ ਨਹੀਂ ਮਿਲਿਆ ਹੈ, ਪਰ ਆਮ ਸਰਦੀ-ਜ਼ੁਕਾਮ ਤੇ ਵੀ ਧਿਆਨ ਰੱਖਣ ਦੀ ਲੋੜ ਹੈ। ਸਾਫ-ਸਫਾਈ ਲਈ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।

 

SHOW MORE