HOME » Videos » Lifestyle
Share whatsapp

ਸੋਸ਼ਲ ਮੀਡੀਆ 'ਤੇ ਇਸ ਆਂਡੇ ਨੇ ਮਚਾਈ ਧਮਾਲ, ਅਮਰੀਕਾ ਦੀ ਸੁਪਰਸਟਾਰ ਨੂੰ ਪਾਈ ਮਾਤ

Lifestyle | 02:12 PM IST Jan 15, 2019

ਹਾਲ ਹੀ ਵਿਚ ਸੋਸ਼ਲ ਮੀਡੀਆ ਉਤੇ ਇਕ ਸਾਧਾਰਨ ਜਿਹੇ ਆਂਡੇ ਨੇ ਧਮਾਲ ਮਚਾ ਦਿੱਤੀ। ਇਸ ਅੰਡੇ ਨੇ 21 ਸਾਲਾਂ ਦੀ ਅਮਰੀਕਨ ਸੁਪਰਸਟਾਰ ਕਾਇਲੀ ਜੇਨਰ ਨੂੰ ਵੀ ਪਿੱਛੇ ਛੱਡ ਦਿੱਤਾ। ਇਸ ਸੁਪਰਸਟਾਰ ਨੇ ਖੁਦ ਇਕ ਵੀਡੀਓ ਜਾਰੀ ਕੀਤੀ ਹੈ ਜਿਸ ਵਿਚ ਉਹ ਸੜਕ ਉਤੇ ਰੱਖ ਕੇ ਆਂਡੇ ਨੂੰ ਤੋੜਦੀ ਹੋਈ ਨਜ਼ਰ ਆ ਰਹੀ ਹੈ। ਦਰਅਸਲ, ਪੂਰਾ ਮਾਮਲਾ ਇਸ ਤਰ੍ਹਾਂ ਹੈ ਕਿ 4 ਜਨਵਰੀ ਨੂੰ ਇੰਸਟਾਗ੍ਰਾਮ ਅਕਾਉਂਟ world_record_egg ਉਤੇ ਇਕ ਆਂਡੇ ਦੀ ਫੋਟੋ ਸ਼ੇਅਰ ਕੀਤੀ ਗਈ ਸੀ। ਜਿਸ ਨੂੰ 2.7 ਕਰੋੜ ਤੋਂ ਵੱਧ ਲੋਕ ਲਾਇਕ ਕਰ ਚੁੱਕੇ ਹਨ। ਖਾਸ ਗੱਲ ਇਹ ਹੈ ਕਿ ਇਸ ਅਕਾਉਂਟ ਦੇ 25 ਲੱਖ ਤੋਂ ਜ਼ਿਆਦਾ ਫਾਲੋਅਰਸ ਹਨ।

ਹੁਣ ਤੱਕ ਸਿਰਫ ਇਕ ਆਂਡੇ ਦਾ ਹੀ ਫੋਟੋ ਪਾਇਆ ਗਿਆ ਹੈ। world_record_egg ਇੰਸਟਾਗ੍ਰਾਮ ਖਾਤੇ ਤੋਂ ਇਕ ਪੋਸਟ ਵੀ ਸ਼ੇਅਰ ਕੀਤਾ ਗਿਆ ਹੈ। ਜਿਸ ਵਿਚ ਲਿਖਿਆ ਹੈ, ਆਓ, ਇਕ ਸਾਥ ਵਿਸ਼ਵ ਰਿਕਾਰਡ ਬਣਾਈਏ ਤੇ ਇੰਸਟਾਗ੍ਰਾਮ ਉਤੇ ਸਭ ਤੋਂ ਵੱਧ ਪਸੰਦ ਕੀਤੀ ਜਾਣ ਵਾਲੀ ਪੋਸਟ ਪ੍ਰਾਪਤ ਕਰੀਏ। ਕਾਇਲੀ ਜੇਨਰ ਵੱਲੋਂ ਬਣਾਏ ਗਏ ਵਰਤਮਾਨ ਵਿਸ਼ਵ ਰਿਕਾਰਡ (1.8 ਕਰੋੜ) ਨੂੰ ਤੋੜ ਕੇ ਸਾਨੂੰ ਇਹ ਮਾਣ ਮਿਲ ਗਿਆ ਹੈ।

ਸੋਸ਼ਲ ਮੀਡੀਆ ਉਤੇ ਇਕ ਸਾਧਾਰਨ ਜਿਹੇ ਅੰਡੇ ਨੇ ਧਮਾਲ ਮਚਾਈ


ਦੱਸ ਦਈਏ ਕਿ 21 ਸਾਲਾਂ ਦੀ ਕਾਇਲੀ ਨੇ ਫਰਵਰੀ ਵਿਚ ਆਪਣੀ ਨਵੀਂ ਜੰਮੀ ਬੱਚੀ ਨਾਲ ਪਹਿਲੀ ਤਸਵੀਰ ਸ਼ੇਅਰ ਕੀਤੀ ਸੀ, ਜਿਸ ਨੂੰ 1.8 ਕਰੋੜ ਲੋਕਾਂ ਨੇ ਲਾਇਕ ਕੀਤਾ ਸੀ ਤੇ ਇਸ ਨੇ ਇਕ ਰਿਕਾਰਡ ਬਣਾ ਦਿੱਤਾ ਸੀ। ਜਦੋਂ ਕਿ ਕਾਇਲੀ ਦੇ ਇੰਸਟਾਗ੍ਰਾਮ ਉਤੇ 12.38 ਕਰੋੜ ਫਾਲੋਅਰਸ ਹਨ। ਹੁਣ ਇਸ ਆਂਡੇ ਨੇ ਕਾਇਲੀ ਨੂੰ ਪਛਾੜ ਦਿੱਤਾ ਹੈ। ਇੰਸਟਾਗ੍ਰਾਮ ਉਤੇ ਇਕ ਆਂਡੇ ਤੋਂ ਮਾਤ ਖਾਣ ਤੋਂ ਬਾਅਦ ਕਾਇਲੀ ਬੇਹੱਦ ਹੈਰਾਨ ਹੈ।

ਇਸ ਲਈ ਕਾਇਲੀ ਨੇ ਸੜਕ ਉਤੇ ਰੱਖ ਕੇ ਆਂਡੇ ਨੂੰ ਤੋੜਿਆ ਤੇ ਆਪਣੀ ਪ੍ਰਤੀਕ੍ਰਿਆ ਦਿੱਤੀ। ਮਹਿਜ਼ 21 ਸਾਲ ਦੀ ਅਮਰੀਕੀ ਸੁਪਰਸਟਾਰ 900 ਮਿਲੀਅਨ ਡਾਲਰ ਯਾਨੀ 6300 ਕਰੋੜ ਤੋਂ ਵੱਧ ਦੀ ਸੰਪਤੀ ਨਾਲ ਦੁਨੀਆਂ ਦੀਆਂ ਅਮੀਰ ਹਸਤੀਆਂ ਵਿਚ ਸ਼ਾਮਲ ਹੈ।

SHOW MORE