HOME » Top Videos » Life
Share whatsapp

VIDEO-ਕਸਰਤ ਕਰਦੇ ਸਮੇਂ ਕਿਉਂ ਵਧ ਰਹੇ ਹਨ ਮੌਤਾਂ ਦੇ ਮਾਮਲੇ? ਸੁਣੋ, ਮਾਹਿਰਾਂ ਦੇ ਜਵਾਬ...

Life | 05:24 PM IST Jul 16, 2019

ਕਹਿੰਦੇ ਹਨ ਕਿ ਫਿੱਟ ਰਹਿਣ ਲਈ ਜਿੰਮ ਜਾਣਾ ਜ਼ਰੂਰੀ ਹੈ। ਪਰ ਜਿੰਮ ਵਿਚ ਗਲਤ ਢੰਗ ਨਾਲ ਕੀਤੀ ਕਸਰਤ ਕਾਰਨ ਮੌਤਾਂ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਇਸ ਸਬੰਧੀ ਵੱਡੀ ਗਿਣਤੀ ਵਿਚ ਵੀਡੀਓ ਵਾਇਰਲ ਹੋ ਰਹੀਆਂ ਹਨ। ਇਕ ਵੀਡੀਓ ਵਿਚ ਦਿੱਸ ਰਿਹਾ ਹੈ ਕਿ ਇਕ ਆਦਮੀ ਭਾਰ ਚੁੱਕਣ ਦੀ ਕੋਸ਼ਿਸ਼ ਕਰਦਾ ਹੈ ਤੇ ਉੱਥੇ ਹੀ ਡਿੱਗ ਪੈਂਦਾ ਹੈ। ਉਸ ਨੂੰ ਦਿਲ ਦਾ ਦੌਰਾ ਪਿਆ ਤੇ ਜਾਨ ਚਲੀ ਗਈ। ਪਰ ਇਹ ਵੱਡਾ ਸਵਾਲ ਹੈ ਕਿ ਆਖਰ ਕਿਹੜੀ ਵਜ੍ਹਾ ਕਾਰਨ ਲੋਕ ਆਪਣਾ ਜਾਨ ਤੋਂ ਹੱਥ ਧੋ ਬੈਠਦੇ ਹਨ।

ਅਜਿਹੇ ਵੀਡੀਓ ਵੱਡੇ ਸਵਾਲ ਖੜ੍ਹੇ ਕਰਦੇ ਹਨ। ਇਨ੍ਹਾਂ ਦਾ ਜਵਾਬ ਜਾਣਨ ਲਈ ਕਈ ਮਾਹਿਰਾਂ ਤੋਂ ਜਾਣਕਾਰੀ ਇਕੱਠੀ ਕੀਤੀ ਗਈ। ਮੌਤ ਦੇ ਮੂੰਹ ਵਿਚ ਗਏ ਇਨ੍ਹਾਂ ਲੋਕਾਂ ਨਾਲ ਕਸਰਤ ਕਰਦੇ ਸਮੇਂ ਕੀ ਗੜਬੜ ਹੋਈ, ਇਸ ਸਬੰਧੀ ਦਿੱਲੀ ਦੇ ਮੈਕਸ ਹਸਪਤਾਲ ਦੇ Cardiologist and Orthopedic ਤੇ ਮੁੰਬਈ ਦੇ ਬੰਬੇ ਹਸਪਤਾਲ ਦੇ Consulting Physicians ਨਾਲ ਗੱਲਬਾਤ ਕੀਤੀ ਗਈ। ਇਨ੍ਹਾਂ ਮਾਹਿਰਾਂ ਦਾ ਕਹਿਣਾ ਹੈ ਕਿ ਆਪਣੀ ਸਮਰੱਥਾ ਤੋਂ ਵੱਧ ਕੀਤੀ ਗਈ ਕਸਰਤ ਨਾਲ ਦਿਲ ਤੇ ਦਿਮਾਗ਼ ਵੱਲ ਜਾਂਦੇ ਖ਼ੂਨ ਦੇ ਪ੍ਰਵਾਹ ਵਿਚ ਅਚਾਨਕ ਬਦਲਾਅ ਆ ਜਾਂਦਾ ਹੈ।

ਡਾਕਟਰ Vikram Mahaskar ਨੇ ਦੱਸਿਆ ਕਿ ਕਸਰਤ ਦੌਰਾਨ ਸਭ ਤੋਂ ਜ਼ਿਆਦਾ ਖ਼ੂਨ ਦਾ ਪ੍ਰਵਾਹ ਦਿਲ ਤੇ ਦਿਮਾਗ਼ ਵੱਲ ਜਾਂਦਾ ਹੈ। ਜਦੋਂ ਅਸੀਂ ਕਸਰਤ ਕਰਦੇ ਹਾਂ ਤਾਂ ਪ੍ਰਵਾਹ ਤੇਜ਼ੀ ਨਾਲ ਵਧਦਾ ਹੈ। ਕਈ ਵਾਰ ਕਮਜ਼ੋਰ ਦਿਲ ਅਚਾਨਕ ਤੇਜ਼ੀ ਨਾਲ ਵਧੇ ਪ੍ਰਵਾਹ ਨੂੰ ਸੰਭਾਲ ਨਹੀਂ ਸਕਦਾ। ਇਸ ਦਾ ਨਤੀਜੇ ਦਿਲ ਦੇ ਦੌਰੇ ਦੇ ਰੂਪ ਵਿਚ ਸਾਹਮਣੇ ਆਉਂਦਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਹੈਵੀ ਕਸਰਤ ਹਮੇਸ਼ਾ ਐਕਸਪਰਟ ਦੀ ਨਿਗਰਾਨੀ ਵਿਚ ਕਰੋ। ਪ੍ਰੋਟੀਨ ਸਪਲੀਮੈਂਟ ਜਾਂ ਕਿਸੇ ਵੀ ਤਰ੍ਹਾਂ ਦੀ ਅਜਿਹੀ ਚੀਜ਼ ਤੋਂ ਪਰਹੇਜ਼ ਕਰੋ। ਕਿਉਂਕਿ ਇਸ ਨਾਲ ਦਿਲ ਦੀ ਆਰਟਰੀਜ਼ ਬਲਾਕ ਹੋ ਜਾਂਦੀ ਹੈ। ਹੱਦ ਤੋਂ ਜ਼ਿਆਦਾ ਸਰੀਰ ਨੂੰ ਕਦੇ ਨਾ ਥਕਾਓ। ਭਾਰ ਉਨਾ ਹੀ ਚੁੱਕਣ ਦੀ ਕੋਸ਼ਿਸ਼ ਕਰੋ, ਜਿੰਨਾ ਚੁੱਕ ਸਕਦੇ ਹੋ।

SHOW MORE