HOME » Videos » Lifestyle
Share whatsapp

ਇਸ ਕੁੱਤੇ ਨੂੰ ਦੁਨੀਆ ਨੇ ਬਣਾਇਆ ਹੀਰੋ, ਦੰਗ ਕਰਨ ਵਾਲੀ ਕਹਾਣੀ ਹੋ ਰਹੀ ਬਹੁਤ ਸ਼ੇਅਰ...

Lifestyle | 12:40 PM IST Dec 21, 2018

ਅਮਰੀਕਾ ਦੇ ਸਟੋਕਟਨ ਵਿਚ ਰਹਿ ਰਹੀ ਇਕ ਔਰਤ ਨੇ ਆਪਣੇ ਕੁੱਤੇ ਬਾਰੇ ਇਕ ਹੈਰਾਨ ਕਰਨ ਵਾਲੀ ਕਹਾਣੀ ਦੱਸੀ। ਲੋਕ ਦੰਗ ਕਰਨ ਵਾਲੀ ਕਹਾਣੀ ਸੁਣ ਕੇ ਕੁੱਤੇ ਨੂੰ ਹੀਰੋ ਕਹਿ ਰਹੇ ਹਨ।

ਅਸਲ ਵਿੱਚ ਘਰ ਵਿੱਚ ਔਰਤ ਨੈਨਾ ਚੈਚੇਂੜਾ ਅੱਧੀ ਰਾਤ ਨੂੰ ਵਿਹੜੇ ਵਿੱਚ ਬੰਨ੍ਹੇ ਕੁੱਤੇ ਦੇ ਭੌਂਕਣ ਤੋਂ ਬਹੁਤ ਪਰੇਸ਼ਾਨ ਸੀ। ਕੁੱਤਾ ਅਜੀਬੋ ਗਰੀਬ ਤਰੀਕੇ ਨਾਲ ਰੋ ਰਿਹਾ ਸੀ। ਜਦੋਂ ਔਰਤ ਨੇ ਕੁੱਤੇ ਨੂੰ ਖੋਲਿਆ ਤਾਂ ਕੱਤਾ ਉਸ ਕੋਲ ਆ ਕੇ ਜੋਰ ਨਾਲ ਭੌਂਕਣ ਲੱਗਾ। ਔਰਤ ਨੂੰ ਸ਼ੱਕ ਹੋਇਆ ਸ਼ਾਇਦ ਘਰ ਵਿੱਚ ਕੋਈ ਦਾਖਲ ਹੋ ਗਿਆ ਹੈ।

- ਜਦੋਂ ਔਰਤ ਨੇ ਦਰਵਾਜ਼ਾ ਖੁੱਲ੍ਹਿਆ ਤਾਂ ਕੁੱਤੇ ਅੰਦਰ ਦਾਖਲ ਹੋ ਕੇ ਅਜੀਬ ਤਰੀਕੇ ਨਾਲ ਰੋਣ ਲੱਗਾ। ਔਰਤ ਨੂੰ ਮਹਿਸੂਸ ਹੋਇਆ ਕਿ ਕੁੱਤਾ ਘਰ ਵਿੱਚ ਕਿਸੇ ਅਣਜਾਣ ਵਿਅਕਤੀ ਦੇ ਦਾਖਲ ਹੋਣ ਦਾ ਸੰਕੇਤ ਦੇ ਰਿਹਾ ਹੈ। ਔਰਤ ਘਰ ਦੀ ਤਲਾਸ਼ੀ ਕਰਨ ਲੱਗੀ, ਇਸ ਵਿੱਚ ਕੁੱਤਾ ਉਸਦੇ ਕਮਰੇ ਵੱਲ ਦੌੜਿਆ ।

ਬੱਚੀ ਨੂੰ ਖਿੱਚਣ ਲੱਗਾ ਕੁੱਤਾ-

ਨੈਨਾ ਜਦੋਂ ਹੇਠ ਆਈ ਤਾਂ ਉਸਦੀ ਬੇਟੀ ਉਸਦੇ ਨਾਲ ਹੇਠਾਂ ਆ ਗਈ ਸੀ ਪਰ ਸੱਤ ਮਹੀਨੇ ਦੀ ਬੇਟੀ ਬੇਬੀ ਸਿਟਰ ਵਿੱਚ ਸੋ ਰਹੀ ਸੀ। ਕੁੱਤਾ ਉਸਦੇ ਕੋਲ ਪਹੁੰਚਿਆ ਤੇ ਉਸਨੂੰ ਡਾਈਪਰ ਤੋਂ ਫੜ੍ਹਕੇ ਖਿੱਚਣ ਲੱਗਾ। ਕੁੱਤਾ ਉਸਨੂੰ ਖਿੱਚਦਾ ਹੋਇਆ ਬਾਹਰ ਲੈ ਗਿਆ ਤੇਂ ਨੈਨਾ ਉੱਥੇ ਪਹੁੰਚ ਗਈ। ਕੱਤੇ ਦੇ ਮੂੰਹ ਵਿੱਚ ਬੱਚੀ ਨੂੰ ਦੇਖ ਕੇ ਚੀਖ ਪਈ। ਉਹ ਕੁੱਤੇ ਨੂੰ ਉੱਥੋਂ ਭਜਾਉਣ ਲੱਗੀ ਪਰ ਕੁੱਤਾ ਭੌਂਕਦਾ ਹੀ ਜਾ ਰਿਹਾ ਸੀ।

ਇਸ ਦੌਰਾਨ ਔਰਤ ਦੀ ਨਜ਼ਰ ਖਿੜਕੀ ਤੋਂ ਬਾਹਰ ਪਈ ਤਾਂ ਉਸਦੇ ਹੋਸ਼ ਉੱਡ ਗਏ। ਉਸਨੇ ਦੇਖਿਆ ਕਿ ਉਸਦੇ ਕੈਂਪਸ ਵਿੱਚ ਅੱਗ ਲੱਗ ਚੁੱਕੀ ਸੀ ਅਤੇ ਅੱਗ ਨੇ ਕਈ ਘਰਾਂ ਨੂੰ ਆਪਣੇ ਚਪੇਟ ਵਿੱਚ ਲੈ ਲਿਆ ਸੀ ਤੇ ਉਸਦੇ ਘਰ ਵੱਲ ਬਹੁਤ ਤੇਜੀ ਨਾਲ ਵੱਧ ਰਹੀ ਸੀ। ਨੈਨਾ ਸਮਝ ਗਈ ਕਿ ਇਸੇ ਵਜ੍ਹਾ ਕਾਰਨ ਹੀ ਕੁੱਤਾ ਅਜੀਬੋ ਗਰੀਬ ਹਰਕਤਾਂ ਕਰ ਰਿਹਾ ਸੀ ਤੇ ਉਸਦੇ ਬੇਟੀ ਨੂੰ ਬਚਾਉਣ ਲਈ ਉਸਨੂੰ ਖਿੱਚ ਰਿਹਾ ਸੀ।

ਘਰ ਵਿੱਚ ਲੱਗੀ ਅੱਗ-

ਮਹਿਲਾ ਬਿਨਾ ਦੇਰ ਕੀਤੇ ਦੋਨੋ ਬੱਚੇ ਵੱਲ ਕੁੱਤਾ ਨੂੰ ਲੈ ਕੇ ਘਰ ਤੋਂ ਬਾਹਰ ਨਿਕਲਣ ਲੱਗੀ ਤਾਂ ਨੇੜੇ ਦੇ ਘਰ ਵਿੱਚ ਜੋਰਦਾਰ ਧਮਾਕਾ ਹੋਇਆ। ਅੱਗ ਦੀ ਲਪਟ ਨਾਲ ਉਸਦਾ ਘਰ ਨੂੰ ਚਪੇਟ ਵਿੱਚ ਲੈ ਲਿਆ। ਮਹਿਲਾ ਨੇ ਗੁਆਂਢੀਆਂ ਨੂੰ ਘਰ ਵਿੱਚੋਂ ਤੇਜੀ ਨਾਲ ਘਰਾਂ ਵਿੱਚ ਬਾਹਰ ਕੱਢਿਆ ਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ।

- ਫਾਇਰ ਬ੍ਰਿਗੇਡ ਦੇ ਆਉਣ ਤੋਂ ਪਹਿਲਾਂ ਅੱਗ ਕਾਫੀ ਨੁਕਸਾਨ ਕਰ ਚੁੱਕੀ ਸੀ। ਹਲਾਂਕਿ ਕਿਸੇ ਦੀ ਜਾਨ ਨਹੀਂ ਗਈ। ਬਆਦ ਵਿੱਚ ਮਹਿਲਾ ਨੇ ਸਾਰਿਆਂ ਨੂੰ ਆਪਣੇ ਡੌਗ ਦੀ ਸਮਝਦਾਰੀ ਦੀ ਕਹਾਣੀ ਦੱਸੀ, ਜਿਸਨੇ ਕਈ ਲੋਕਾਂ ਦੀ ਜਾਨ ਬਚਾ ਲਈ। ਨੈਨਾ ਨੇ ਕਿਹਾ ਉਸ ਦਿਨ ਜਿਹੜਾ ਹੋਇਆ ਉਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ। ਮੇਰਾ ਡੌਗ ਜੇਕਰ ਕਮਰੇ ਵੱਲ ਨਾ ਜਾਂਦਾ ਤਾਂ ਮੇਰੀ ਬੱਚੀ ਨੂੰ ਕੁੱਝ ਵੀ ਹੋ ਸਕਦਾ ਸੀ।

 

ਆਪਣੇ ਗ਼ਰੀਬ ਦੋਸਤ ਦੇ ਬਿਮਾਰ ਹੋਣ 'ਤੇ ਹਸਪਤਾਲ ਦੇ ਬਾਹਰ ਖੜ੍ਹੇ ਰਹੇ ਇਹ ਬੇਜ਼ਬਾਨ

SHOW MORE