HOME » Videos » Lifestyle
Share whatsapp

ਬਿਨਾਂ ਖੇਤ ਤੋਂ ਹੀ ਅਨੀਤਾ ਘਰ ਦੀ ਛੱਤ ਤੋਂ 35 ਹਜ਼ਾਰ ਮਹੀਨਾ ਕਮਾਉਂਦੀ, ਵੀਡੀਓ ਵਿੱਚ ਦੱਸਿਆ ਰਾਜ਼..

Lifestyle | 04:51 PM IST Jan 22, 2019

ਫ਼ਿਰੋਜ਼ਪੁਰ ਵਿੱਚ ਰਹਿਣ ਵਾਲੀ ਅਨੀਤਾ ਸਿੱਕਰੀ ਆਪਣੀ ਮਿਹਨਤ ਅਤੇ ਅਨੋਖੀ ਸੋਚ ਨਾਲ ਲੋਕਾਂ ਲਈ ਇੱਕ ਮਿਸਾਲ ਬਣ ਗਈ ਹੈ। ਅਨੀਤਾ ਪਿਛਲੇ ਕਰੀਬ 7 ਸਾਲਾਂ ਤੋਂ ਆਪਣੀ ਘਰ ਦੀ ਛੱਤ 'ਤੇ ਕੁਦਰਤੀ ਮਸ਼ਰੂਮ ਦੀ ਖੇਤੀ ਕਰ ਮੋਟਾ ਮੁਨਾਫ਼ਾ ਕਮਾ ਰਹੀਂ ਹੈ।

ਅਨੀਤਾ ਸੀਕਰੀ ਉਹ ਮਹਿਲਾ ਹੈ ਜਿਸ ਨੇ ਮਸ਼ਰੂਮ ਦੀ ਔਰਗੈਨਿਕ ਖੇਤੀ ਸ਼ੁਰੂ ਕੀਤੀ ਉਹ ਵੀ ਘਰ ਦੀ ਛੱਤ ਉੱਚੇ ਹੀ ਤੇ ਹੁਣ ਉਹ 30 ਤੋਂ 35 ਹਜਾਰ ਰੁਪਏ ਤੱਕ ਮਹੀਨੇ ਚ ਕਮਾ ਲੈਂਦੀ ਹੈ। ਦਰਅਸਲ ਅਨੀਤਾ ਨੇ ਪਹਿਲਾ ਮਸ਼ਰੂਮ ਵੇਚਣੀ ਸ਼ੁਰੂ ਕੀਤੀ ਤੇ ਬਾਅਦ ਚ ਮਸ਼ਰੂਮ ਦੇ ਅਚਾਰ ਸਮੇਤ ਕਈ ਹੋਰ ਅਚਾਰ ਵੇਚਣੇ ਵੀ ਸ਼ੁਰੂ ਕਰ ਦਿੱਤੇ। ਜਿਸ ਤੋਂ ਹੁਣ ਆਪਣੇ ਇਸ ਘਰੇਲੂ ਬਿਸਨਸ ਰਾਹੀ  ਚੌਖੀ ਕਮਾਈ ਕਰ ਰਹੀ ਹੈ।

ਦਰਸਲ ਅਨੀਤ ਆਪਣੇ ਘਰ ਦੇ ਆਰਥਿਕ ਹਲਾਤ ਸੁਧਾਰਨ ਚਾਹੁੰਦੀ ਸੀ। ਅਨੀਤ ਨੂੰ ਇੱਕ ਦਿਨ ਇਸ ਦੀ ਨਣਦ ਨੇ ਮਸ਼ਰੂਮ ਦੀ ਖੇਤੀ ਲਈ ਪ੍ਰੇਰਿਤ ਕੀਤਾ। 15 ਦਿਨਾ ਦੀ ਟ੍ਰੇਨਿਗ ਤੋਂ ਬਾਅਦ ਅਨੀਤਾ ਨੇ ਇਹ ਖੇਤੀ ਸ਼ੁਰੂ ਵੀ ਕਰ ਦਿੱਤੀ ਹਲਾੰਕਿ ਪਹਿਲਾ-ਪਹਿਲਾ ਕੁਝ ਮੁਸ਼ਕਲਾਂ ਆਈਆਂ... ਪਰ ਹੁਣ ਲੋਕ ਘਰ ਤੋਂ ਹੀ ਣਸਰੂਮ ਤੇ ਅਚਾਰ ਲੈਂ ਜਾਂਦੇ ਹਨ।

ਅਨੀਤਾ ਨੇ ਆਪਣੀ ਸੋਚ ਤੇ ਮਿਹਨਤ ਨਾਲ ਜਿੱਥੇ ਘਰ ਬੈਠੇ ਹੀ ਚੰਗਾ ਕੰਮ ਤੋਰਿਆ ਉਥੇ ਹੀ ਹੁਣ ਉਨਾਂ ਔਰਤਾਂ ਲਈ ਵੀ ਇੱਕ ਪ੍ਰੇਰਣਾ ਬਣੀ ਹੈ ਜੋ ਕਿਸੇ ਕਾਰਨ ਕੰਮ ਲਈ ਘਰ ਬਾਹਰ ਨਹੀਂ ਨਿਕਲ ਸਕਦੀਆਂ।

SHOW MORE