HOME » Top Videos » National
Share whatsapp

ਬੋਰਵੈੱਲ ਚ ਡਿੱਗੀ 5 ਸਾਲ ਦੀ ਬੱਚੀ, 17 ਘੰਟਿਆਂ ਤੋਂ ਜੱਦੋ-ਜਹਿਦ ਜਾਰੀ

National | 08:59 AM IST Nov 04, 2019

ਹਰਿਆਣਾ ਦੇ ਕਰਨਾਲ ਦੇ ਪਿੰਡ ਹਰੀਸਿੰਘ ਪੁਰਾ 'ਚ 50 ਫੁੱਟ ਡੂੰਘੇ ਬੋਰਵੈੱਲ ਵਿੱਚ  5 ਸਾਲ ਦੀ ਬੱਚੀ ਡਿੱਗੀ ਹੈ। 17 ਘੰਟਿਆਂ ਤੋਂ NDRF ਦੀ ਟੀਮ ਵੱਲੋਂ ਬਚਾਅ ਕਾਰਜ ਜਾਰੀ ਹੈ। ਬੋਰਵੈੱਲ ਦੇ ਅੰਦਰ ਕੈਮਰਾ ਭੇਜਿਆ ਗਿਆ ਹੈ। ਬੱਚੀ ਦੀ ਮਾਂ ਦੀ ਆਡੀਓ ਵੀ ਵਾਰ-ਵਾਰ ਬੋਰਵੈੱਲ ਚ ਸੁਣਾਈ ਜਾ ਰਹੀ।

ਖੇਡਦਿਆਂ-ਖੇਡਦਿਆਂ ਬੋਰਵੈੱਲ 'ਚ ਡਿੱਗੀ 5 ਸਾਲ ਦੀ ਸ਼ਿਵਾਨੀ ਡਿੱਗ ਗਈ। ਅਧਿਕਾਰੀ ਕੈਮਰੇ ਜ਼ਰੀਏ ਨਜ਼ਰ ਰੱਖ ਰਹੇ ਹਨ। JCB ਨਾਲ  ਖੁਦਾਈ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਕੁਝ ਇਸੇ ਤਰ੍ਹਾਂ ਦਾ ਹੀ ਮਾਮਲਾ ਜੂਨ ਮਹੀਨੇ ਚ ਸੰਗਰੂਰ ਚ ਵੀ ਸਾਹਮਣੇ ਆਇਆ ਸੀ, ਜਿੱਥੇ 2 ਸਾਲਾ ਫਤਿਹਵੀਰ ਜੂਨ 6 ਨੂੰ ਖੇਡਦੇ ਹੋਏ ਬੋਰਵੈੱਲ ਵਿੱਚ ਡਿੱਗ ਗਿਆ ਸੀ। ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ ਸੀ। ਰੈਸਕਿਊ ਆਪ੍ਰੇਸ਼ਨ ਚ 6 ਦਿਨ ਲੱਗੇ ਸਨ,, ਜਿਨ੍ਹਾਂ ਨੂੰ ਲੈ ਕੇ ਲੋਕਾਂ ਦਾ ਬੇਹੱਦ ਗੁੱਸਾ ਵੀ ਫੁੱਟਿਆ ਸੀ।

SHOW MORE