ਤੇਜ਼ ਰਫਤਾਰ ਕਾਰ ਹੋਈ ਹਾਦਸੇ ਦਾ ਸ਼ਿਕਾਰ ,ਮੌਕੇ 'ਤੇ 6 ਨੌਜਵਾਨਾਂ ਦੀ ਮੌਤ
National | 11:31 AM IST Feb 03, 2020
ਹਰਿਆਣਾ (Haryana) ‘ਚ ਕੈਥਲ (Kaithal) ਜਿਲ੍ਹਾ ਦੇ ਪੂੰਡਰੀ ਕਸਬੇ ‘ਚ ਹਾਦਸੇ ‘ਚ ਸਕਰਾਪੀਓ ਗੱਡੀ ਸਵਾਰ 6 ਦੋਸਤਾਂ ਦੀ ਮੌਤ ਹੋ ਗਈ। ਇਹ ਘਟਨਾ ਡਾੰਡ ਦੇ ਕੋਲ ਮਯੋਲੀ ਡਰੇਨ ਦੇ ਕੋਲ ਹੋਈ। ਪੀੜਤ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਸਕਾਰਪੀਓ ‘ਚ ਸਵਾਰ ਸਾਰੇ ਲੜਕੇ ਇਕ-ਦੂਜੇ ਦੇ ਦੋਸਤ ਸੀ, ਉਹ ਘੁੰਮਣ ਲਈ ਗਏ ਹੋਏ ਸੀ। ਉੱਥੋਂ ਆਪਣੇ ਘਰ ਵਾਪਸ ਆ ਰਹੇ ਸੀ ਕਿ ਹਾਦਸਾ ਵਾਪਰ ਗਿਆ। ਸਾਰੇ ਨੌਜਵਾਨਾਂ ਦੀ ਉਮਰ 20 ਤੋਂ 25 ਸਾਲ ਸੀ। ਇਨ੍ਹਾਂ ਵਿਚੋਂ ਇਕ ਨੌਜਵਾਨ ਦਾ ਤਿੰਨ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਮਰਨ ਵਾਲੇ ਸਾਰੇ ਨੌਜਵਾਨ ਹਿਸਾਰ ਅਤੇ ਫਤੇਹਾਬਾਦ ਦੇ ਰਹਿਣ ਵਾਲੇ ਸੀ।
ਮਾਮਲੇ ਦੀ ਜਾਂਚ ਕਰ ਰਹੇ ਪੁੰਡਰੀ ਥਾਨਾ ਮੁਖੀ ਵਰਿੰਦਰ ਸਿੰਘ ਨੇ ਕਿਹਾ ਕਿ ਸ਼ਨੀਵਾਰ ਰਾਤ ਉਨ੍ਹਾਂ ਨੂੰ ਖਬਰ ਮਿਲੀ ਸੀ, ਜਿਸ ਤੋਂ ਬਾਅਦ ਉਹ ਮੌਕੇ ਤੇ ਪਹੁੰਚੇ। ਮੌਕੇ ਤੇ ਦੇਖਿਆ ਕਿ ਸਕਾਰਪੀਓ ਗੱਡੀ ਕਰੀਬ 40 ਫੁੱਟ ਖਾਈ ‘ਚ ਡਿੱਗੀ ਹੋਈ ਸੀ। ਗੱਡੀ ‘ਚ ਪੰਜ ਲੋਕਾਂ ਦੀਆਂ ਲਾਸ਼ਾਂ ਫਸੀਆਂ ਹੋਇਆਂ ਸੀ। ਉਨ੍ਹਾਂ ਨੂੰ ਪੁਲਿਸ ਨੇ ਗੱਡੀ ਤੋਂ ਬਾਹਰ ਕੱਢ ਕੇ ਪੋਸਟਮਾਰਟਮ ਦੇ ਲਈ ਹਸਪਤਾਲ ਭੇਜ ਦਿੱਤਾ, ਉੱਥੇ ਇਕ ਲਾਸ਼ ਐਤਵਾਰ ਸਵੇਰੇ ਮਿਲੀ। ਹਾਦਸੇ ‘ਚ ਗੱਡੀ ਦੇ ਪਰਖੱਚੇ ਉੱਡ ਗਏ। ਪੁਲਿਸ ਨੇ ਖਦਸ਼ਾ ਜਾਹਰ ਕੀਤਾ ਹੈ ਕਿ ਲੜਕੇ ਗੱਡੀ ਨੂੰ ਕਾਫੀ ਤੇਜ ਚਲਾ ਰਹੇ ਹੋਣਗੇ ਜਾਂ ਫਿਰ ਧੁੰਦ ਦੇ ਕਾਰਨ ਇਹ ਹਾਦਸਾ ਹੋਇਆ ਹੈ।
-
CM ਨਿਤੀਸ਼ ਤੇ ਨਵੀਨ ਨੇ ਲਗਵਾਇਆ ਟੀਕਾ, BJP ਦੇ MP-ਵਿਧਾਇਕ ਪੈਸੇ ਦੇ ਕੇ ਲਗਾਉਣਗੇ ਟੀਕਾ
-
100 ਜਾਇਦਾਦਾਂ ਵੇਚਣ ਦੀ ਤਿਆਰੀ ‘ਚ ਸਰਕਾਰ, ਅਗਸਤ ਤੱਕ ਏਅਰ ਇੰਡੀਆ-BPCL ਸੌਦਾ
-
-
ਪੁਲਿਸ ਸਟੇਸ਼ਨ 'ਚ ਓਰਲ ਸੈਕਸ ਕਾਂਡ ਦੀ ਤਾਰ ਪੋਰਨ ਫਿਲਮ ਰੈਕੇਟ ਨਾਲ ਜੁੜੀ-ਰਿਪੋਰਟ
-
ਮੁੰਬਈ-ਪੁਣੇ ਐਕਸਪ੍ਰੈਸ ਵੇਅ 'ਤੇ ਭਿਆਨਕ ਹਾਦਸਾ, 5 ਦੀ ਮੌਤ; ਪੰਜ ਜ਼ਖਮੀ
-