HOME » Top Videos » National
Share whatsapp

ਹਾਈਵੇ 'ਤੇ ਚਲਦੀ ਕਾਰ ਨੂੰ ਲੱਗੀ ਅੱਗ, ਤਿੰਨ ਲੋਕਾਂ ਦੀ ਬਚੀ ਜਾਨ

National | 11:35 AM IST Feb 20, 2020

ਕਰਨਾਲ ਦੇ ਸੈਕਟਰ 6 ਦੇ ਫਲਾਈਓਵਰ 'ਤੇ ਇਕ ਕਾਰ ਵਿਚ ਭਿਆਨਕ ਅੱਗ ਲੱਗ ਗਈ । ਇਸ ਕਾਰ ਵਿਚ ਤਿੰਨ ਵਿਅਕਤੀ ਸਵਾਰ ਸਨ। ਕਾਰ ਸਵਾਰ ਵਿਅਕਤੀ ਇੰਦਰੀ ਵਿਚ ਸਥਿਤ ਆਪਣੇ ਘਰ ਜਾ ਰਹੇ ਸਨ। ਜਦੋ ਉਨ੍ਹਾਂ ਨੂੰ ਪਤਾ ਲੱਗਿਆ ਕਿ ਕਾਰ ਨੂੰ ਅੱਗ ਲੱਗ ਗਈ ਹੈ ਤਾਂ ਉਹ ਇਕ ਪਾਸੇ ਹੋ ਗਏ ਅਤੇ ਤੁਰੰਤ ਕਾਰ ਤੋਂ ਹੇਠਾਂ ਆ ਗਏ।

ਕਾਰ ਨੂੰ ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ। ਕਾਰ ਲਗਭਗ 1 ਸਾਲ ਪਹਿਲਾਂ ਖਰੀਦੀ ਸੀ। ਕਾਰ ਵਿਚ ਮੌਜੂਦ ਪਰਿਵਾਰ ਪੂਰੀ ਤਰ੍ਹਾਂ ਸੁਰੱਖਿਅਤ ਹੈ। ਪੁਲਿਸ ਅਤੇ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚੀ। ਜਿਸ ਤੋਂ ਬਾਅਦ ਕਾਰ ਵਿਚ ਲੱਗੀ ਅੱਗ ਬੁਝਾਈ ਗਈ, ਪਰ ਉਦੋਂ ਤੱਕ ਸਾਰੀ ਕਾਰ ਸੜ ਗਈ ਸੀ।

ਗੱਡੀ ਦੇ ਮਾਲਕ ਇਮਰਾਨ ਖਾਨ ਨੇ ਦੱਸਿਆ, "ਅਸੀਂ ਗੱਡੀ ਵਿਚ 3 ਵਿਅਕਤੀ ਸਨ ਅਤੇ ਆਪਣੇ ਘਰ ਇੰਦਰੀ ਵੱਲ ਜਾ ਰਹੇ ਸੀ ਜਦੋ ਗੱਡੀ ਨੂੰ ਅੱਗ ਲੱਗ ਗਈ। ਗੱਡੀ ਨੂੰ ਅੱਗ ਲੱਗਣ ਦੀ ਵਜ੍ਹਾ ਨਹੀਂ ਪਤਾ ਲੱਗੀ ਪਰ ਇਹ ਗੱਡੀ ਇਕ ਸਾਲ ਪਹਿਲਾ ਖਰੀਦੀ ਸੀ।"

ਜਾਂਚ ਅਧਿਕਾਰੀ ਪਵਨ ਕੁਮਾਰ ਨੇ ਦੱਸਿਆ ਕਿ,"ਸਾਨੂੰ ਸੂਚਨਾ ਮਿਲੀ ਸੀ ਕਿ ਹਾਈਵੇ ਉੱਤੇ ਇਕ ਗੱਡੀ ਵਿਚ ਅੱਗ ਲੱਗੀ ਹੈ, ਸਮੇਂ ਸਿਰ ਪੁੱਜ ਕੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਅਧਿਕਾਰੀਆਂ ਨਾਲ ਮਿਲ ਕੇ ਅੱਗ ਉਤੇ ਕਾਬੂ ਪਾ ਲਿਆ ਹੈ।"

 

SHOW MORE