HOME » Top Videos » National
Share whatsapp

ਹੋਮ-ਵਰਕ ਦਿਖਾਉਣ ਲਈ ਕਿਹਾ ਤਾਂ ਵਿਦਿਆਰਥੀ ਨੇ ਚਾਕੂ ਨਾਲ ਅਧਿਆਪਕ ‘ਤੇ ਕੀਤੇ ਕਈ ਵਾਰ, ਟੀਚਰ PGI ਰੈਫ਼ਰ

National | 11:36 AM IST Jul 09, 2019

ਹਰਿਆਣਾ ਦੇ ਸੋਨੀਪਤ ਦੇ ਪਿੰਡ ਭਿਗਾਨਾ ਦੇ ਸ਼੍ਰੀ ਰਾਮ ਕ੍ਰਿਸ਼ਨ ਸਕੂਲ ਦੇ ਅੰਗੇਰੇਜੀ ਦੀ ਅਧਿਆਪਕਾ ਤੇ ਇੱਕ ਵਿਦਿਆਰਥੀ ਨੇ ਚਾਕੂ ਨਾਲ ਕਈ ਵਾਰ ਕੀਤੇ ਹਨ। ਟੀਚਰ ਤੇ ਹਮਲਾ ਕਰਨ ਤੋਂ ਬਾਅਦ ਨਾਬਾਲਿਗ ਵਿਦਿਆਰਥੀ ਫਰਾਰ ਹੋ ਗਿਆ। ਟੀਚਰ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸਨੂੰ ਮੁੱਢਲੇ ਇਲਾਜ ਤੋਂ ਬਾਅਦ ਖਾਨਪੁਰ ਪੀਜੀਆਈ ਰੈਫਰ ਕਰ ਦਿੱਤਾ।

ਅਧਿਆਪਕ ਦਾ ਕਸੂਰ ਸਿਰਫ ਇੰਨਾ ਸੀ ਕਿ ਉਸਨੇ ਵਿਦਿਆਰਥੀਆਂ ਤੋਂ ਹੋਮਵਰਕ ਦਿਖਾਉਣ ਲਈ ਕਿਹਾ ਸੀ। ਇਸ ਵਿੱਚ ਇੱਕ ਵਿਦਿਆਰਥੀ ਨੇ ਉਸ ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਇਸ ਘਟਨਾ ਨੂੰ ਲੈ ਕੇ ਇਲਾਕੇ ਦੇ ਲੋਕ ਹੈਰਾਨ ਤੇ ਪਰੇਸ਼ਾਨ ਹਨ। ਅਧਿਆਪਕ ਦੇ ਮਾਪਿਆਂ ਵਿੱਚ ਵੀ ਰੋਸ ਹੈ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੈ।

SHOW MORE