HOME » Top Videos » National
Share whatsapp

...ਆ ਰਿਹਾ ਹੈ ਫਾਨੀ ਤੂਫਾਨ ! ਖ਼ਬਰ ਵਿੱਚ ਪੂਰੀ ਜਾਣਕਾਰੀ..

National | 09:12 AM IST May 03, 2019

ਬੇਹੱਦ ਖ਼ਤਰਨਾਕ ਚੱਕਰਵਾਤੀ ਤੁਫਾਨ (Cyclonic storm fani) ਲਗਾਤਾਰ ਉੜੀਸਾ ਵੱਲ ਵਧ ਰਿਹਾ ਹੈ। ਥੋੜ੍ਹੀ ਦੇਰ ਬਾਅਦ ਉੜੀਸਾ ਦੇ ਤੱਟ ਨਾਲ ਟਕਰਾਏਗਾ 43 ਸਾਲਾਂ ਦਾ ਸਭ ਤੋਂ ਭਿਆਨਕ ਤੂਫ਼ਾਨ।  ਮੌਸਮ ਵਿਭਾਗ ਦਾ ਅੰਦਾਜਾ ਹੈ ਕਿ ਇਹ ਅੱਜ ਦੁਪਹਿਰ ਤਕ ਓਡਿਸ਼ਾ ਦੇ ਤਟ ਨਾਲ ਟਕਰਾ ਸਕਦਾ ਹੈ। ਫਾਨੀ ਤੂਫਾਨ ਨੂੰ ਲੈ ਕੇ ਓਡਿਸ਼ਾ ਨਾਲ ਤਾਮਿਲਨਾਡੂ, ਕੇਰਲ, ਪੱਛਮੀ ਬੰਗਾਲ ਤੇ ਆਂਧਰਾ ਪ੍ਰਦੇਸ਼ 'ਚ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ।

ਇਸ ਤੂਫਾਨ ਦੇ ਮੱਦੇਨਜ਼ਰ ਫੌਜ ਅਲਰਟ 'ਤੇ ਹੈ। ਇਸ ਖਤਰੇ ਨੂੰ ਦੇਖਦੇ ਹੋਏ 223 ਟਰੇਨਾਂ ਰੱਦ ਕਰ ਦਿੱਤੀਆਂ ਹਨ। ਪੀਐਮ ਮੋਦੀ ਨੇ ਕੱਲ੍ਹ ਕਈ ਵਿਭਾਗਾਂ ਦੇ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਕੀਤੀ। ਖਤਰੇ ਦੇ ਮੱਦੇਨਜ਼ਰ ਸੁਰੱਖਿਆ ਬਲਾਂ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ। ਤੱਟੀ ਖੇਤਰਾਂ 'ਚ ਰਹਿਣ ਵਾਲੇ 8 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। ਸਰਕਾਰ ਵੱਲੋਂ 880 ਰਾਹਤ ਕੇਂਦਰ ਬਣਾਏ ਗਏ ਹਨ। ਸਾਰੇ ਸਿੱਖਿਆ ਸੰਸਥਾਨਾਂ ਨੂੰ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਹਨ।

ਕੀ ਕਹਿਣਾ ਮੌਸਮ ਵਿਭਾਗ ਦਾ-

ਮੌਸਮ ਵਿਭਾਗ ਵੱਲੋਂ ਮਿਲੀ ਤਾਜ਼ਾ ਜਾਣਕਾਰੀ ਵਿਚ ਦੱਸਿਆ ਗਿਆ ਹੈ ਕਿ ਇਹ ਤੁਫਾਨ ਸ਼ੁੱਕਰਵਾਰ 3 ਮਈ ਦੁਪਹਿਰ ਸਮੇਂ ਇਹ ਤੁਫਾਨ ਪੁਰੀ ਦੇ ਕੋਲ ਤਟ ਨਾਲ ਟਕਰਾ ਸਕਦਾ ਹੈ। ਫਿਲਹਾਲ ਤੁਫਾਨ ਦੀ ਰਫਤਾਰ 180-190 ਕਿੱਲੋਮੀਟਰ ਪ੍ਰਤੀ ਘੰਟਾ ਹੈ। ਜਾਣਕਾਰੀ ਮੁਤਾਬਕ 43 ਸਾਲਾਂ ਬਾਅਦ ਭਾਰਤ ਦੇ ਤੱਟੀ ਇਲਾਕਿਆਂ ਵਿਚ ਇੰਨਾ ਖ਼ਤਰਨਾਕ ਤੁਫਾਨ ਆਉਣ ਵਾਲਾ ਹੈ।ਫਾਨੀ ਤੂਫ਼ਾਨ ਦੇ ਚੱਲਦਿਆਂ ਆਂਧਰਾ-ਪ੍ਰਦੇਸ਼ ‘ਚ ਤੇਜ਼ ਬਾਰਸ਼ ਹੋ ਰਹੀ ਹੈ। ਤੂਫ਼ਾਨ ਅੱਜ ਉੜੀਸਾ ਦੇ ਪੁਰੀ ਨਾਲ ਟਕਰਾ ਸਕਦਾ ਹੈ। ਇਸ ਦੌਰਾਨ ਹਵਾਵਾਂ ਦੀ ਰਫਤਾਰ 175-205 ਕਿੱਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ।

ਬੇਹੱਦ ਖ਼ਤਰਨਾਕ ਤੂਫ਼ਾਨ ‘ਚ ਬਦਲ ਸਕਦਾ -

ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕਰਦੇ ਕਿਹਾ ਕਿ ਫਾਨੀ ਬੇਹੱਦ ਖ਼ਤਰਨਾਕ ਤੂਫ਼ਾਨ ‘ਚ ਬਦਲ ਸਕਦਾ ਹੈ। ਈਸਟਨ ਕੋਸਟਰਨ ਰੇਲਵੇ ਨੇ ਹੁਣ ਤੱਕ 103 ਟਰੇਨਾਂ ਰੱਦ ਕਰ ਦਿੱਤੀਆਂ ਹਨ। ਸਥਾਨਕ ਮੌਸਮ ਵਿਭਾਗ ਮੁਤਾਬਕ ਫਾਨੀ 6 ਕਿਮੀ/ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਉੜੀਸਾ ਵੱਲ ਵਧ ਰਿਹਾ ਹੈ। ਉੜੀਸਾ ‘ਚ 1999 ‘ਚ ਆਏ ਸੁਪਰ ਸਾਈਕਲੋਨ ਨਾਲ ਤਕਰੀਬਨ 10 ਹਜ਼ਾਰ ਲੋਕ ਮਾਰੇ ਗਏ ਸਨ।

ਇਹ ਟਰੇਨਾਂ ਹੋਈਆਂ ਰੱਦ-

ਤੂਫਾਨ ਕਾਰਨ ਰੇਲਵੇ ਨੇ ਹਾਵੜਾ-ਮਦਰਾਸ ਰੇਲ ਸੈਕਸ਼ਨ 'ਤੇ ਹਾਵੜਾ-ਚੇਨਈ ਵਿਚਕਾਰ ਚੱਲਣ ਵਾਲੀ ਕੋਰੋਮੰਡਲ ਐਕਸਪ੍ਰੈੱਸ 18841/42 ਤੇ ਵਿਸ਼ਾਖਾਪਟਨਮ ਤੋਂ ਭਦਰਕ ਵਿਚਕਾਰ ਚੱਲਣ ਵਾਲੀਆਂ ਸਾਰੀਆਂ ਪੈਸੇਂਜਰ ਟਰੇਨਾਂ ਸਮੇਤ 102 ਟਰੇਨਾਂ ਨੂੰ ਅਹਿਤਿਆਤ ਦੇ ਤੌਰ 'ਤੇ ਰੱਦ ਕਰ ਦਿੱਤਾ ਹੈ, ਜਦਕਿ 4 ਟਰੇਨਾਂ ਦੇ ਰੂਟ ਬਦਲ ਦਿੱਤੇ ਗਏ ਹਨ।

ਰੇਲਵੇ ਅਧਿਕਾਰੀਆਂ ਮੁਤਾਬਕ 1 ਮਈ ਨੂੰ 3 ਮੇਲ ਐਕਸਪ੍ਰੈੱਸ, 2 ਮਈ ਨੂੰ 51 ਮੇਲ ਐਕਸਪ੍ਰੈੱਸ ਤੇ 3 ਮਈ ਨੂੰ 52 ਮੇਲ ਐਕਸਪ੍ਰੈੱਸ ਟਰੇਨਾਂ ਨੂੰ ਰੱਦ ਕੀਤਾ ਗਿਆ ਹੈ।

ਰੇਲਵੇ ਹੈੱਡਕੁਆਰਟਰ ਨੇ ਇਸ ਸਬੰਧ 'ਚ ਹੁਕਮ ਜਾਰੀ ਕਰਦੇ ਹੋਏ ਕਿਹਾ ਕਿ 2 ਅਤੇ 3 ਮਈ ਰਾਤ ਦੇ 12 ਵਜੇ ਤੋਂ ਅਗਲੇ ਹੁਕਮਾਂ ਤਕ ਉਕਤ ਟਰੇਨਾਂ ਰੱਦ ਰਹਿਣਗੀਆਂ। ਹਾਵੜਾ ਤੇ ਪੁਰੀ ਵਿਚਕਾਰ ਚੱਲਣ ਵਾਲੀਆਂ 3 ਸਪੈਸ਼ਲ ਟਰੇਨਾਂ 08475/76, 08677 ਤੇ 08479 ਰੱਦ ਰਹਿਣਗੀਆਂ।

ਰੇਲਵੇ ਨੇ ਜਾਰੀ ਕੀਤੇ ਐਮਰਜੈਂਸੀ ਫੋਨ ਨੰਬਰ
ਰੇਲ ਯਾਤਰੀਆਂ ਦੀਆਂ ਸਹੂਲਤਾਂ ਲਈ ਰੇਲਵੇ ਨੇ ਐਮਰਜੈਂਸੀ ਕੰਟਰੋਲ ਰੂਮ ਸਥਾਪਿਤ ਕੀਤਾ ਹੈ। ਯਾਤਰੀ ਜ਼ਰੂਰਤ ਪੈਣ 'ਤੇ ਇਨ੍ਹਾਂ ਨੰਬਰਾਂ 'ਤੇ ਸੰਪਰਕ ਕਰ ਸਕਦੇ ਹਨ।
ਰੇਲਵੇ ਨੰਬਰ: 085-50525, 50725, 50625
ਪੀ. ਐੱਨ. ਟੀ. ਨੰਬਰ: 0674, 2301525, 2301625, 2300235
ਸੈਟੇਲਾਈਨ ਫੋਨ ਨੰ.: 0087-0763982056

SHOW MORE