HOME » Top Videos » National
Share whatsapp

ਕਾਂਗਰਸੀ ਉਮੀਦਵਾਰ ਅਲਕਾ ਲਾਂਬਾ ਨੇ ਬਦਸਲੂਕੀ ਕਰਨ ਵਾਲੇ ਨੌਜਵਾਨ ਨੂੰ ਜੜਿਆ ਥੱਪੜ

National | 11:49 AM IST Feb 08, 2020

ਦਿੱਲੀ ਦੇ ਚਾਂਦਨੀ ਚੌਕ ਤੋਂ ਕਾਂਗਰਸੀ ਉਮੀਦਵਾਰ ਅਲਕਾ ਲਾਂਬਾ ਦੇ ਨਾਲ ਇਕ ਨੌਜਵਾਨ ਨੇ ਬਦਸਲੂਕੀ ਕੀਤੀ, ਜਿਸ ਪਿੱਛੋਂ ਗੁੱਸੇ ਵਿਚ ਆਈ ਲਾਂਬਾ ਨੇ ਥੱਪੜ ਜੜ ਦਿੱਤਾ।

ਦਿੱਲੀ ਦੇ ਚਾਂਦਨੀ ਚੌਕ ਤੋਂ ਕਾਂਗਰਸੀ ਉਮੀਦਵਾਰ ਅਲਕਾ ਲਾਂਬਾ ਨੇ ਟੈਗੋਰ ਗਾਰਡਨ ਐਕਸਟੈਂਸ਼ਨ ਵਿਚ ਆਪਣੀ ਵੋਟ ਪਾਈ। ਅਲਕਾ ਲਾਂਬਾ ਜਿਵੇਂ ਹੀ ਵੋਟ ਪਾ ਕੇ ਬਾਹਰ ਆਈ, ਉਨ੍ਹਾਂ ਦੀ ਦੂਜੀ ਪਾਰਟੀ ਦੇ ਵਰਕਰਾਂ ਨਾਲ ਬਹਿਸ ਹੋ ਗਈ।

ਇਸ ਦੌਰਾਨ ਅਲਕਾ ਲਾਂਬਾ ਦੇ ਨਾਲ ਇਕ ਨੌਜਵਾਨ ਨੇ ਬਦਸਲੂਕੀ ਕੀਤੀ। ਗੁੱਸੇ ਵਿਚ ਆਈ ਅਲਕਾ ਲਾਂਬਾ ਨੇ ਨੌਜਵਾਨ ਨੂੰ ਥੱਪੜ  ਮਾਰਿਆ। ਇਸ ਤੋਂ ਬਾਅਦ ਕਾਂਗਰਸੀ ਵਰਕਰਾਂ ਨੇ ਨੌਜਵਾਨ ਨੂੰ ਘੇਰ ਲਿਆ। ਮਾਮਲਾ ਕਾਫੀ ਭਖਦਾ ਹੋਇਆ ਨਜਰ ਆਇਆ। ਕਾਬਲੇਗੌਰ ਹੈ ਕਿ ਅਲਕਾ ਲਾਂਬਾ ਆਮ ਆਦਮੀ ਪਾਰਟੀ ਦੇ ਪ੍ਰਹਲਾਦ ਸਿੰਘ ਸੈਨੀ ਅਤੇ ਬੀਜੇਪੀ ਦੀ ਸੁਮਨ ਗੁਪਤਾ ਦੇ ਖਿਲਾਫ ਚੋਣ ਮੈਦਾਨ ’ਚ ਹਨ।

SHOW MORE