HOME » Videos » National
Share whatsapp

ਆਕਾਸ਼ ਅੰਬਾਨੀ ਦਾ ਵਿਆਹ ਮਾਰਚ ਵਿਚ! ਮੁਕੇਸ਼ ਅੰਬਾਨੀ ਨੇ ਭਗਵਾਨ ਸਿਧੀਵੀਨਾਇਕ ਨੂੰ ਦਿੱਤਾ ਪਹਿਲਾ ਸੱਦਾ

National | 10:34 PM IST Feb 11, 2019

ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਅੰਬਾਨੀ ਨੇ ਸੋਮਵਾਰ ਨੂੰ ਮੁੰਬਈ ਦੇ ਸਿਧੀਵੀਨਾਇਕ ਮੰਦਰ ਪੁੱਜੇ ਅਤੇ ਪ੍ਰਾਰਥਨਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਵੱਡੇ ਪੁੱਤਰ ਆਕਾਸ਼ ਅੰਬਾਨੀ ਦੇ ਵਿਆਹ ਦਾ ਪਹਿਲਾ ਕਾਰਡ ਕਾਰਡ ਭਗਵਾਨ ਸਿਧੀਵਿਨਾਇਕ ਦੇ ਚਰਨਾਂ ਵਿਚ ਅਰਪਣ ਕੀਤਾ । ਮੰਦਰ ਵਿਚ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਛੋਟੇ ਬੇਟੇ ਅਨੰਤ ਅੰਬਾਨੀ ਵੀ ਸਨ। ਦੱਸ ਦਈਏ ਕਿ ਆਕਾਸ਼ ਅੰਬਾਨੀ ਦਾ ਵਿਆਹ ਸ਼ਲੋਕਾ ਮਹਿਤਾ ਨਾਲ ਹੋ ਰਿਹਾ ਹੈ।

ਪਰੰਪਰਾ ਹੈ ਕਿ ਮੰਦਰ ਵਿਚ ਵਿਆਹ ਦਾ ਪਹਿਲਾ ਕਾਰਡ ਦਿੱਤਾ ਜਾਂਦਾ ਹੈ। ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਸ਼ਲੋਕਾ ਅਤੇ ਆਕਾਸ਼ ਮਾਰਚ ਦੇ ਅੰਤ ਤੱਕ ਵਿਆਹ ਦੇ ਬੰਧਨ ਵਿਚ ਬੰਨ੍ਹ ਜਾਣਗੇ। ਆਕਾਸ਼ ਅਤੇ ਸ਼ਲੋਕਾ ਦੀ ਮੰਗਣੀ 28 ਜੂਨ 2018 ਨੂੰ ਹੋਈ ਸੀ। ਸ਼ਲੋਕਾ ਹੀਰਾ ਕਾਰੋਬਾਰੀ ਰਸੇਲ ਮਹਿਤਾ ਦੀ ਧੀ ਹੈ। ਆਕਾਸ਼, ਸ਼ਲੋਕਾ ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ ਵਿਚ ਇਕੱਠੇ ਪੜ੍ਹੇ ਹਨ। ਇਸ ਤੋਂ ਪਹਿਲਾਂ, ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਦਾ ਵਿਆਹ ਪਿਛਲੇ ਸਾਲ 12 ਦਸੰਬਰ ਨੂੰ ਅਨੰਦ ਪਿਰਾਮੱਲ ਨਾਲ ਹੋਇਆ ਸੀ।

 

SHOW MORE