HOME » Top Videos » National
Share whatsapp

VIDEO-ਦਿੱਲੀ ਚੋਣਾਂ: ਭਗਵੰਤ ਮਾਨ ਨੇ ਭਾਜਪਾ ਬਾਰੇ ਕਿਹਾ-'ਅਬਕੀ ਬਾਰ ਤੜੀ ਪਾਰ'

National | 07:08 PM IST Feb 03, 2020

ਦਿੱਲੀ ਵਿਚ ਆਮ ਆਦਮੀ ਪਾਰਟੀ ਦੇ ਹੱਕ 'ਚ ਚੋਣ ਪ੍ਰਚਾਰ ਕਰ ਰਹੇ ਭਗਵੰਤ ਮਾਨ ਨੇ ਭਾਜਪਾ ਨੂੰ ਖੂਬ ਰਗੜੇ ਲਾਏ। ਇਸ ਦੌਰਾਨ ਉਨ੍ਹਾਂ ਕਿਹਾ ਕਿ ਭਾਜਪਾ ਨੇ ਇਸ ਵਾਰ ਇਹ ਨਾਅਰਾ ਕਿਉਂ ਨਹੀਂ ਦਿੱਤਾ ਕਿ 'ਅਬਕੀ ਬਾਰ ਕਿਤਨੀ ਪਾਰ', ਕਿਉਂ ਇਸ ਨੂੰ ਪਤਾ ਹੈ 'ਅਬਕੀ ਬਾਰ ਤੜੀ ਪਾਰ'।

ਉਨ੍ਹਾਂ ਕਿਹਾ ਕਿ ਜਾਮਿਆ ਵਿਚ ਇਨ੍ਹਾਂ ਦੇ ਚੇਲਿਆਂ ਵਲੋਂ ਗੋਲੀਆਂ ਚਲਾਈਆਂ ਜਾ ਰਹੀਆਂ ਹਨ, ਕਾਨੂੰਨ ਵਿਵਸਥਾ ਡਾਵਾਂਡੋਲ ਹੈ। ਮਾਨ ਨੇ ਕਿਹਾ ਕਿ ਭਾਜਪਾ 5 ਗੁਣਾ ਵੱਧ ਛੋਟ ਦੇਣ ਦੀ ਗੱਲ ਕਰ ਰਹੀ ਹੈ ਪਰ ਭਾਜਪਾ ਇਸ ਦੀ ਸ਼ੁਰੂਆਤ ਪਹਿਲਾਂ ਉਨ੍ਹਾਂ ਸੂਬਿਆਂ ਤੋਂ ਕਿਉਂ ਨਹੀਂ ਕਰਦੀ ਜਿੱਥੇ ਉਸ ਦੀਆਂ ਸਰਕਾਰਾਂ ਹਨ। ਮਾਨ ਨੇ ਕਿਹਾ ਕਿ ਇਸ ਵਾਰ ਭਾਜਪਾ ਤੜੀ ਪਾਰ ਹੋਵੇਗੀ ।

ਕੈਪਟਨ ਅਮਰਿੰਦਰ ਸਿੰਘ ਦੇ ਪ੍ਰਚਾਰ ਨੂੰ ਲੈ ਕੇ ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਕਿਹੜੇ ਮੂੰਹ ਨਾਲ ਦਿੱਲੀ 'ਚ ਪ੍ਰਚਾਰ ਕਰਨਗੇ। ਪੰਜਾਬ ਵਿਚ ਬਿਜਲੀ ਮਹਿੰਗੀ ਹੈ, ਕਾਂਗਰਸ ਕਹਿ ਰਹੀ ਹੈ ਕਿ ਬਿਜਲੀ ਅਸੀਂ ਇਥੇ ਸਸਤੀ ਦੇਵਾਂਗੇ ਪਰ ਪਹਿਲਾਂ ਪੰਜਾਬ ਵਿਚ ਤਾਂ ਬਿਜਲੀ ਸਸਤੀ ਕਰੇ।

SHOW MORE