ਟਿਕਟ ਮਿਲਣ ਪਿੱਛੋਂ ਹੰਸ ਨੇ ਕਿਹਾ, ਦਿਲ ਮੋਦੀ-ਮੋਦੀ ਹੋ ਗਿਆ, ਹੁਣ ਟੋਟੇ-ਟੋਟੇ ਨਹੀਂ ਹੋਣਾ...
National | 06:33 PM IST Apr 23, 2019
ਉੱਤਰ-ਪੱਛਮੀ ਦਿੱਲੀ ਤੋਂ ਲੋਕ ਸਭਾ ਦੀ ਟਿਕਟ ਮਿਲਣ ਤੋਂ ਬਾਅਦ ਗਾਇਕ ਹੰਸਰਾਜ ਹੰਸ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਸਾਰੀਆਂ ਸੀਟਾਂ ਉਤੇ ਜਿੱਤ ਹਾਸਲ ਕਰੇਗੀ। ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਧੰਨਵਾਦੀ ਹਨ ਜਿਨ੍ਹਾਂ ਨੇ ਉਨ੍ਹਾਂ ਉਤੇ ਭਰੋਸਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਇਮਾਨਦਾਰੀ ਦਾ ਬਾਦਸ਼ਾਹ ਹੈ। ਉਨ੍ਹਾਂ ਕਿਹਾ ਕਿ ਸਿਆਸਤ ਵਿਚ ਉਹ ਨਵੇਂ ਹਨ। ਇਸ ਲਈ ਹਰ ਸੀਨੀਅਰ ਆਗੂ ਦਾ ਅਸ਼ੀਰਵਾਦ ਲੈ ਕੇ ਚੱਲਣਗੇ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਜੇਕਰ 14 ਸੀਟਾਂ ਵੀ ਹੁੰਦੀਆਂ ਤਾਂ ਭਾਜਪਾ ਸਾਰੀਆਂ ਹੀ ਜਿੱਤਦੀ। ਹੰਸਰਾਜ ਨੇ ਆਖਿਆ ਕਿ ਪਾਰਟੀ ਵਿਚ ਵਰਕਰਾਂ ਦੇ ਆਗੂਆਂ ਦਾ ਜਜ਼ਬਾ ਵੇਖ ਕੇ ਉਹ ਹੈਰਾਨ ਹਨ। ਪਾਰਟੀ ਦੀ ਚੜ੍ਹਦੀ ਕਲਾ ਲਈ ਹਰ ਪਾਰਟੀ ਵਰਕਰ ਯੋਗਦਾਨ ਪਾ ਰਿਹਾ ਹੈ।
-
ਜੇ ਪੈਗ ਲਾਕੇ ਡਰਾਈਵਿੰਗ ਸੀਟ 'ਤੇ ਬੈਠੇ ਤਾਂ ਗੱਡੀ ਨਹੀਂ ਹੋਵੇਗੀ Start
-
ਮਿਡ ਡੇ ਮੀਲ ਦੀ ਚੋਰੀ! ਚੌਲ ਵੇਚ ਰਿਹਾ ਸੀ ਪ੍ਰਿੰਸੀਪਲ, ਵਿਦਿਆਰਥੀ ਨੇ ਬਣਾਈ ਵੀਡੀਓ
-
Budget 2023- ਮੋਦੀ ਸਰਕਾਰ ਦਾ ਵੱਡਾ ਐਲਾਨ, ਦੇਸ਼ 'ਚ ਬਣਨਗੇ 50 ਨਵੇਂ ਹਵਾਈ ਅੱਡੇ
-
-
Income Tax New Tax -ਹੁਣ ਇੰਝ ਹੋਵੇਗੀ ਨਵੀਂ ਟੈਕਸ ਸਲੈਬ, ਜਾਣੋ ਫਾਇਦੇ ਅਤੇ ਨੁਕਸਾਨ
-
Budget 2023: PM ਆਵਾਸ ਯੋਜਨਾ ਲਈ ਮੋਦੀ ਸਰਕਾਰ ਨੇ ਖੋਲਿਆ ਖਜ਼ਾਨਾ, ਕੀਤਾ ਵੱਡਾ ਐਲਾਨ