HOME » Top Videos » National
Share whatsapp

BJP ਵਿਧਾਇਕ ਨੇ ਬੈਟ ਨਾਲ ਕੁੱਟੇ ਨਿਗਮ ਅਧਿਕਾਰੀ, ਵੀਡੀਓ ਵਾਇਰਲ

National | 05:54 PM IST Jun 26, 2019

ਇੰਦੌਰ ਵਿਚ ਭਾਜਪਾ ਵਿਧਾਇਕ ਆਕਾਸ਼ ਵਿਜੈਵਰਗੀਆ ਨੇ ਨਿਗਮ ਅਧਿਕਾਰੀ ਨਾਲ ਕੁੱਟਮਾਰ ਕੀਤੀ। ਵਿਧਾਇਕ ਨੇ ਪਹਿਲਾਂ ਨਿਗਮ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਧਮਕਾਇਆ ਤੇ ਫਿਰ ਬੈਟ ਨਾਲ ਉਨ੍ਹਾਂ ਉਤੇ ਹਮਲਾ ਕਰ ਦਿੱਤਾ। ਭਾਜਪਾ ਦੇ ਵੱਡੇ ਆਗੂ ਅਤੇ ਜਨਰਲ ਸਕੱਤਰ ਕੈਲਾਸ਼ ਵਿਜੈਵਰਗੀਆ ਦੇ ਵਿਧਾਇਕ ਬੇਟੇ ਦੀ ਗੁੰਡਾਗਰਦੀ ਕਾਰਨ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਆਕਾਸ਼ ਵਿਜੈਵਰਗੀਆ ਦੇ ਨਿਗਮ ਅਧਿਕਾਰੀ ਨੂੰ ਬੈਟ ਨਾਲ ਕੁੱਟਦੇ ਦੀ ਵੀਡੀਓ ਸਾਹਮਣੇ ਆਈ ਹੈ। ਵੀਡੀਓ 'ਚ ਦਿਖ ਰਿਹਾ ਹੈ ਕਿ ਆਕਾਸ਼ ਵਿਜੈਵਰਗੀਆ ਨਗਰ ਨਿਗਮ ਅਧਿਕਾਰੀ ਨੂੰ ਕ੍ਰਿਕਟ ਬੈਟ ਨਾਲ ਕੁੱਟ ਰਹੇ ਹਨ। ਇਹੀ ਨਹੀਂ ਉੱਥੇ ਮੌਜੂਦ ਆਕਾਸ਼ ਵਿਜੈਵਰਗੀਆ ਦੇ ਸਮਰਥਕ ਵੀ ਨਿਗਮ ਅਧਿਕਾਰੀ ਨਾਲ ਕੁੱਟਮਾਰ ਕਰਦੇ ਨਜ਼ਰ ਆ ਰਹੇ ਹਨ।

ਦੱਸਿਆ ਜਾ ਰਿਹਾ ਹੈ ਕਿ ਨਗਰ ਨਿਗਮ ਦੀ ਟੀਮ ਗੰਜੀ ਕੰਪਾਊਂਡ 'ਚ ਇਕ ਮਕਾਨ ਨੂੰ ਤੋੜਨ ਲਈ ਪਹੁੰਚੀ ਸੀ। ਇਸ ਦੌਰਾਨ ਵਿਧਾਇਕ ਆਕਾਸ਼ ਵਿਜੈਵਰਗੀਆ ਵੀ ਉੱਥੇ ਆ ਗਏ। ਆਕਾਸ਼ ਨੇ ਨਿਗਮ ਦੇ ਅਧਿਕਾਰੀਆਂ ਨੂੰ ਉੱਥੋ ਪੰਜ ਮਿੰਟ ਦੇ ਅੰਦਰ ਚਲੇ ਜਾਣ ਦੀ ਧਮਕੀ ਦਿੱਤੀ। ਇਸ ਤੋਂ ਬਾਅਦ ਨਿਗਮ ਦੇ ਅਧਿਕਾਰੀਆਂ ਅਤੇ ਵਿਧਾਇਕ ਦੇ ਵਿਚਾਲੇ ਵਿਵਾਦ ਹੋ ਗਿਆ ਅਤੇ ਕੁੱਟਮਾਰ ਹੋਣ ਲੱਗੀ।

SHOW MORE
corona virus btn
corona virus btn
Loading