HOME » Videos » National
Share whatsapp

ਕਰੰਟ ਕਾਰਨ ਬਿਜਲੀ ਦੇ ਖੰਭੇ ਨਾਲ ਚਿਪਕੇ ਪੋਤੇ ਦੀ ਦਾਦੀ ਨੇ ਇੰਜ ਬਚਾਈ ਜਾਨ

National | 03:19 PM IST Jul 17, 2019

ਬਿਜਲੀ ਵਿਭਾਗ ਦੀ ਲਾਪਰਵਾਹੀ ਦਾ ਇਕ ਵੱਡਾ ਮਾਮਲਾ ਸਾਹਮਣੇ ਆਇਆ ਹੈ। ਸੋਨੀਪਤ ਦੇ ਗਗਨੌਰ ਦੇ ਮਹਾਦੇਵ ਨਗਰ ਵਿਚ ਖੇਡ ਰਿਹਾ 9 ਸਾਲ ਦਾ ਬੱਚਾ ਕਰੰਟ ਕਾਰਨ ਬਿਜਲੀ ਦੇ ਖੰਭੇ ਨਾਲ ਚਿਪਕ ਗਿਆ। ਇਸ ਹਾਦਸੇ ਤੋਂ ਬਾਅਦ ਗਲੀ ਵਿਚ ਰੌਲਾ ਪੈ ਗਿਆ।

ਬੱਚਾ ਤੜਫ਼ ਰਿਹਾ ਸੀ ਪਰ ਡਰਦਾ ਹੋਇਆ ਕੋਈ ਵੀ ਅੱਗੇ ਨਹੀਂ ਆ ਰਿਹਾ ਸੀ। ਬੱਚੇ ਦੀ ਦਾਦੀ ਨੇ ਦਲੇਰੀ ਵਿਖਾਉਂਦੇ ਹੋਏ ਬੱਚੇ ਨੂੰ ਖੰਭੇ ਤੋਂ ਵੱਖ ਕਰ ਦਿੱਤਾ ਪਰ ਕਰੰਟ ਦਾ ਝਟਕਾ ਉਸ ਨੂੰ ਵੀ ਲੱਗ ਗਿਆ। ਦੋਵਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਹ ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ। ਬੱਚੇ ਦੀ ਮਾਂ ਸ਼ੀਲਾ ਦੇਵੀ ਦਾ ਕਹਿਣਾ ਹੈ ਕਿ ਗਲੀ ਵਿਚ ਕਾਫੀ ਬੱਚੇ ਖੇਡ ਰਹੇ ਸਨ ਪਰ ਉਸ ਦੇ ਬੱਚੇ ਦਾ ਖੰਭੇ ਨਾਲ ਹੱਥ ਲੱਗ ਗਿਆ ਜਿਸ ਵਿਚ ਕਰੰਟ ਆਇਆ ਹੋਇਆ ਸੀ। ਗਲੀ ਦੇ ਲੋਕਾਂ ਨੇ ਕਾਫੀ ਕੋਸ਼ਿਸ਼ ਕੀਤੀ ਪਰ ਉਸ ਨੂੰ ਹੱਥ ਲਾਉਣ ਉਤੇ ਝਟਕਾ ਲੱਗਦਾ ਸੀ। ਪਰ ਬੱਚੇ ਦੀ ਦਾਦੀ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਬੱਚੇ ਨੂੰ ਬਚਾ ਲਿਆ।

SHOW MORE