HOME » Top Videos » National
Share whatsapp

ਘੱਗਰ ਦਰਿਆ ਦਾ ਕਹਿਰ: ਦਰਜਨਾਂ ਪਿੰਡ ਆਏ ਹੜ੍ਹ ਦੀ ਚਪੇਟ 'ਚ, 3000 ਏਕੜ ਫਸਲ ਪਾਣੀ 'ਚ ਡੁੱਬੀ..

National | 08:58 AM IST Jul 19, 2019

ਘੱਗਰ ਦਰਿਆ ਦਾ ਬੰਨ੍ਹ ਟੁੱਟਣ ਕਾਰਨ ਕਾਰਨ ਸੰਗਰੂਰ ਦੇ ਦਰਜਨਾਂ ਪਿੰਡ ਆਏ ਹੜ੍ਹ ਦੀ ਚਪੇਟ 'ਚ ਆ ਗਏ ਹਨ।  ਟ੍ਰਿਬਿਊਨ ਦੀ ਖ਼ਬਰ ਮੁਤਾਬਿਕ ਕਿਸਾਨਾਂ ਦੀ ਕਰੀਬ ਤਿੰਨ ਹਜ਼ਾਰ ਏਕੜ ਫਸਲ ਵਿੱਚ ਪਾਣੀ ਭਰ ਗਿਆ ਹੈ। ਪਾਣੀ ਰਿਹਾਇਸ਼ੀ ਇਲਾਕਿਆਂ 'ਚ ਭੀ ਪਹੁੰਚਿਆ ਹੈ। ਫ਼ੌਜ, NDRF ਤੇ ਪ੍ਰਸ਼ਾਸਨ ਵੱਲੋਂ ਪਾੜ ਭਰਨ ਦਾ ਕੰਮ ਜਾਰੀ ਹੈ।

ਹਾਲਤ ਇਹ ਹੈ ਹਨ ਕਿ ਦੂਰ ਦੂਰ ਤੱਕ ਜਿੱਥੇ ਵੀ ਨਜਰ ਜਾਂਦ ਹੈ, ਹਰ ਪਾਸੇ ਪਾਣੀ ਹੀ ਪਾਣੀ ਨਜਰ ਆ ਰਿਹਾ। ਪਾਣੀ ਵਿੱਚ ਡੁੱਬੀ ਕਿਸਾਨਾਂ ਦੀ ਫਸਲ ਤੇ ਖੇਤਾਂ ਚ ਵਗਦਾ ਦਰਿਆ ਪੂਰੇ ਮੰਜਰ ਨੂੰ ਬਿਆਨ ਕਰ ਰਿਹਾ ਹੈ। ਮਾਨੂਸਨ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਜਰੂਰ ਦਿੱਤੀ ਪਰ ਇਹ ਮਾਨਸੂਨ ਦੇਸ਼ ਦੇ ਅੰਨਦਾਤੇ ਦੇ ਸੁਪਨਿਆਂ ਤੇ ਪਾਣੀ ਫੇਰ ਗਈ।

ਦਰਅਸਲ ਬੀਤੇ ਦਿਨ ਸਵੇਰੇ ਘੱਗਰ ਦਰਿਆ ਦਾ ਬੰਨ੍ਹ ਟੁੱਟਣ ਕਾਰਨ ਮੂਨਕ ਨੇੜੇ ਕਈ ਪਿੰਡਾਂ 'ਚ ਪਾਣੀ ਹੀ ਪਾਣੀ ਭਰ ਗਿਆ। ਘੱਗਰ ਦਾ ਪਾਣੀ ਕਿਸਾਨਾਂ ਦੇ ਖੇਤਾਂ 'ਚ ਜਾ ਵੜਿਆ। ਪਾੜ ਕਰੀਬ 25 ਫੁੱਟ ਤੱਕ ਦਾ ਹੈ, ਜੋ ਹੋਰ ਵੀ ਵਧਣ ਦੇ ਆਸਾਰ ਹਨ। ਇਸ ਮੰਜਰ ਦੇ ਚੱਲਦਿਆਂ ਕਿਸਾਨਾਂ ਦੀਆਂ ਚਿੰਤਾਵਾਂ ਵੱਧ ਗਈਆਂ ਹਨ। ਕਿਸਾਨਾਂ ਵੱਲੋਂ ਰੀਝਾਂ ਨਾਲ ਪਾਲੀ ਫਸਲ ਪਾਣੀ ਦੇ ਵਹਾਅ 'ਚ ਕਿਤੇ ਵੀ ਨਜਰ ਨਹੀਂ ਆ ਰਹੀ। ਜਿਸਨੂੰ ਲੈ ਕੇ ਕਿਸਾਨਾਂ ਦਾ ਸਰਕਾਰ ਤੇ ਪ੍ਰਸ਼ਾਸਨ ਤੇ ਗੁੱਸਾ ਫੁੱਟ ਰਿਹਾ।

ਲਿਹਾਜ਼ਾ ਪ੍ਰਸ਼ਾਸਨ ਦੇ ਵੀ ਹੱਥ-ਪੈਰ ਫੁੱਲ ਚੁੱਕੇ ਤੇ ਹਾਲਾਤ ਨਾਲ ਨਜਿੱਠਣ ਲਈ ਹੁਣ ਆਰਮੀ ਦੀ ਮਦਦ ਮੰਗੀ ਗਈ ਹੈ। ਹਾਲਾਂਕਿ ਸਵੇਰ ਤੋਂ ਹੀ ਪ੍ਰਸ਼ਾਸਨਿਕ ਅਮਲਾ ਅਤੇ ਸਥਾਨਕ ਲੋਕ ਪਾਣੀ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਦਰੱਖਤ ਪੁੱਟ ਕੇ ਪਾਣੀ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉੱਥੇ ਹੀ NDRF ਦੀ ਟੀਮ ਵੀ ਹਲਾਤ ਨਾਲ ਨਜਿੱਠਣ ਲਈ ਕੋਸ਼ਿਸ਼ਾਂ ਕਰ ਰਹੀ ਹੈ।

ਪੰਜਾਬ ਦਾ ਕਿਸਾਨ ਜੋ ਪਹਿਲਾਂ ਹੀ ਕਰਜੇ ਦਾ ਬੋਝ ਝੱਲ ਰਿਹਾ। ਖੁਦਕੁਸ਼ੀਆਂ ਕਰਨ ਲਈ ਮਜਬੂਰ ਹੈ ਤੇ ਹੁਣ ਮਾਨਸੂਨ ਦੀ ਐਸੀ ਮਾਰ ਪਈ। ਕਿਸਾਨਾਂ ਦੇ ਚਿਹਰਾਂ ਦੀ ਰੌਣਕ ਕਿਤੇ ਅਲੋਪ ਹੋ ਗਈ। ਸਵਾਲ ਨਹਿਰੀ ਵਿਭਾਗ ਤੇ ਉੱਠ ਰਹੇ ਹਨ ਕਿ ਆਖਿਰ ਮਾਨਸੂਨ ਨਾਲ ਨਜਿੱਠਣ ਲਈ ਪਹਿਲਾਂ ਹੀ ਪੁਖਤਾ ਪ੍ਰਬੰਧ ਕਿਉਂ ਨਹੀਂ ਕੀਤੇ ਗਏ।

SHOW MORE