HOME » Top Videos » National
Share whatsapp

ਚੋਰਾਂ ਦੇ ਹੌਸਲੇ ਹੋਏ ਬੁਲੰਦ, ATM ਉਖਾੜ ਕੇ ਰੇਹੜੀ 'ਤੇ ਲੈ ਕੇ ਜਾਣ ਲੱਗੇ...ਦੇਖੋ ਵੀਡੀਓ

National | 12:16 PM IST Jul 18, 2019

ਹੁਣ ਚੋਰਾਂ ਦੇ ਹੌਸਲੇ ਬੜੇ ਬੁਲੰਦ ਹੋ ਗਏ ਹਨ। ਚੋਰਾਂ ਵੱਲੋਂ ਬੈਂਕ ਦਾ ਏਟੀਐਮ ਉਖਾੜ ਕੇ ਸ਼ਰੇਆਮ ਰੇਹੜੀ ਤੇ ਲਿਆਉਣ ਦਾ ਮਾਮਲੇ ਸਾਹਮਣੇ ਆਇਆ ਹੈ।

ਇਹ ਘਟਨਾ ਹਰਿਆਣਾ ਦੇ ਕਰਨਾਲ ਵਿੱਚ ਵਾਪਰੀ ਹੈ। ਸਵੇਰਾ-ਸਵੇਰੇ ਜਦੋਂ ਚੋਰ ਰੇਹੜੀ ਤੇ ਚਾਦਰ ਨਾਲ ਢੱਕ ਕੇ ਕੁੱਝ ਲੈ ਕੇ ਜਾ ਰਹੇ ਸਨ ਤਾਂ ਲੋਕਾਂ ਨੂੰ ਲੱਗਿਆ ਸ਼ਾਇਦ ਫ਼ਰਿਜ ਹੋਵੇਗਾ ਪਰ ਜਦੋਂ ਚਾਦਰ ਚੁੱਕੀ ਤਾਂ ਏਟੀਐਮ ਨਿਕਲਿਆ।

ਅਸਲ ਵਿੱਚ ਏਟੀਐਮ ਮਸ਼ੀਨ ਉਖਾੜ ਕੇ ਰੇਹੜੀ ਤੇ ਤਿੰਨ ਚੋਰ ਲੈ ਕੇ ਜਾ ਰਹੇ ਸਨ। ਜਦੋਂ ਚੌਕੀਦਾਰ ਨੂੰ ਸ਼ੱਕ ਹੋਇਆ ਤਾਂ ਉਸ ਨੇ ਰੋਲਾ ਪਾਇਆ ਤਾਂ ਚੋਰਾਂ ਨੇ ਉਸ ਨੂੰ ਕੁੱਟਿਆ।

ਲੋਕਾਂ ਦੇ ਆਉਣ 'ਤੇ ਨਕਾਬਪੋਸ਼ ਚੋਰ ਫ਼ਰਾਰ ਹੋ ਗਏ। ਮੌਕੇ 'ਤੇ ਪਹੁੰਚੀ ਪੁਲਿਸ ਦਾ ਕਹਿਣਾ ਹੈ ਕਿ ਨੇੜੇ-ਤੇੜੇ ਦੀ ਸੀਸੀਟੀਵੀ ਕੈਮਰੇ ਖੰਘਾਲੇ ਜਾ ਰਹੇ ਹਨ। ਘਟਨਾ ਨੂੰ ਅੰਜਾਮ ਦੇਣ ਵਾਲਿਆਂ ਨੂੰ ਜਲਦ ਹੀ ਫੜਿਆ ਜਾਵੇਗਾ।

ਪੁਲਿਸ ਨੇ ਦੱਸਿਆ ਕਿ ਚੋਰਾਂ ਨੇ ਟਾਟਾ ਕੰਪਨੀ ਦੇ ਇੰਡਿਕੈਸ਼ ਏਟੀਐਮ ਨੂੰ ਫੂੰਸਗੜ ਰੋਡ ਤੋਂ ਉਖਾੜਿਆ ਸੀ। ਉਹ ਰੇਹੜੀ ਵੀ ਚੋਰੀ ਕਰਕੇ ਲੈ ਲੈ ਆਏ ਸਨ। ਏਟੀਐਮ ਨੂੰ ਛੱਡੇ ਕੇ ਮੁਲਜ਼ਮ ਭੱਜ ਗਏ ਤੇ ਕਾਲੋਨੀ ਵਾਲਿਆਂ ਨੂੰ ਪੁਲਿਸ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚੀ ਪੁਲਿਸ ਨੇ ਏਟੀਐਮ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

SHOW MORE