HOME » Videos » National
Share whatsapp

ਕੈਪਟਨ ਅਮਰਿੰਦਰ ਦੇਸ਼ ਦੇ ਤੀਜੇ ਸਭ ਤੋਂ ਅਮੀਰ ਮੁੱਖ ਮੰਤਰੀ

National | 12:13 PM IST Feb 13, 2018

ਗਰੀਬਾਂ ਦੀ ਗੱਲ ਕਰਨ ਵਾਲੇ ਦੇਸ਼ ਦੇ 81 ਫ਼ੀਸਦੀ ਮੁੱਖ ਮੰਤਰੀ ਖੁਦ ਕਰੋੜਪਤੀ ਹਨ ਅਤੇ ਇਸਦਾ ਖੁਲਾਸਾ ਕੀਤਾ ਹੈ ਰਾਜਨੀਤਿਕ ਦਲਾਂ 'ਤੇ ਨਿਗਾਹ ਰੱਖਣ ਵਾਲੇ ਸੰਗਠਨ ਐਸੋਸੀਏਸ਼ਨ ਫ਼ਾਰ ਡੈਮੋਕ੍ਰੇਟਿਕ ਰਿਫਾਰਮਸ ਯਾਨੀ ਏ.ਡੀ.ਆਰ ਨੇ। ਹਰ ਵਾਰ ਆਪਣੀ ਰਿਪੋਰਟ ਨਾਲ ਸਿਆਸਤਦਾਨਾਂ ਦੇ ਬਾਰੇ ਵਿੱਚ ਦਿਲਚਸਪ ਜਾਣਕਾਰੀ ਮੁੱਹਈਆ ਕਰਵਾਉਣ ਵਾਲੀ ਸੰਸਥਾ ਏ.ਡੀ.ਆਰ. ਦੀ ਇਸ ਰਿਪੋਰਟ ਦੀ ਮੰਨੀਏ ਤਾਂ ਭਾਰਤ ਵਿੱਚ ਕਰੀਬ 35 ਫ਼ੀਸਦੀ ਮੁੱਖ ਮੰਤਰੀਆਂ 'ਤੇ ਅਪਰਾਧਕ ਮਾਮਲੇ ਦਰਜ ਹਨ। ਜਦਕਿ 81 ਫ਼ੀਸਦੀ ਮੁੱਖ ਮੰਤਰੀ ਕਰੋੜਪਤੀ ਹਨ। ਏ.ਡੀ.ਆਰ ਨੇ ਨੈਸ਼ਨਲ ਇਲੈਕਸ਼ਨ ਵਾਚ ਨਿਊ ਦੇ ਨਾਲ ਮਿਲ ਕੇ ਦੇਸ਼ ਦੇ 31 ਮੁੱਖ ਮੰਤਰੀਆਂ 'ਤੇ ਰਿਪੋਰਟ ਜਾਰੀ ਕੀਤੀ ਹੈ ਜਿਸਦੇ ਮੁਤਾਬਿਕ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬ ਨਾਇਡੂ ਦੇਸ਼ ਦੇ ਸਭ ਤੋਂ ਅਮੀਰ ਮੁੱਖ ਮੰਤਰੀ ਹਨ। ਨਾਇਡੂ ਦੀ ਕੁੱਲ ਜਾਇਦਾਦ 1,77,48,95,611 ਯਾਨੀ 177 ਕਰੋੜ ਰੁਪਏ ਤੋਂ ਜ਼ਿਆਦਾ ਹੈ। ਇਸ ਤੋਂ ਬਾਅਦ ਨੰਬਰ ਆਉਂਦਾ ਹੈ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖੰਡੁ ਦਾ ਜਿਨ੍ਹਾਂ ਦੀ ਕੁੱਲ ਜਾਇਦਾਦ 1,29,57,56,014 ਯਾਨੀ 129 ਕਰੋੜ ਰੁਪਏ ਤੋਂ ਜ਼ਿਆਦਾ ਹੈ। ਅਤੇ ਅਮੀਰੀ ਦੇ ਮਾਮਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੀਜੇ ਨੰਬਰ 'ਤੇ ਹਨ ਉਹਨਾਂ ਕੋਲ 48,31,71,009 ਯਾਨੀ 48 ਕਰੋੜ ਰੁਪਏ ਤੋਂ ਜ਼ਿਆਦਾ ਜਾਇਦਾਦ ਹੈ। ਉੱਧਰ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਬਣੇ ਜੈਰਾਮ ਠਾਕੁਰ ਦੇ ਕੋਲ 3,27,99,144 ਦੀ ਜਾਇਦਾਦ ਹੈ ਅਤੇ ਅਮੀਰੀ ਦੇ ਚਾਰਟ ਵਿੱਚ ਉਹ 13ਵੇਂ ਨੰਬਰ 'ਤੇ ਹਨ। ਇਸ ਮਾਮਲੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਥੋੜਾ ਪਿੱਛੇ ਰਹਿ ਗਏ ਉਹਨਾਂ ਦਾ ਨੰਬਰ ਦੇਸ਼ ਦੇ ਗਰੀਬ ਮੁੱਖ ਮੰਤਰੀਆਂ ਵਿੱਚ ਆਉਂਦਾ ਹੈ। ਮਨੋਹਰ ਲਾਲ ਕੋਲ ਕੁੱਲ 6129952 ਦੀ ਜਾਇਦਾਦ ਹੈ ਅਤੇ ਉਹ ਇਸ ਲਿਸਟ ਵਿੱਚ 28ਵੇਂ ਨੰਬਰ 'ਤੇ ਹਨ ਜਦਕਿ ਤ੍ਰਿਪੁਰਾ ਦੀ ਵਾਮਪੰਥੀ ਸਰਕਾਰ ਦੇ ਮੁਖੀ ਮਾਣਿਕ ਸਰਕਾਰ ਦੇਸ਼ ਦੇ ਸਭਤੋਂ ਗਰੀਬ ਮੁੱਖ ਮੰਤਰੀ ਹਨ। ਉਹਨਾਂ ਦੀ ਕੁੱਲ ਜਾਇਦਾਦ 26,83,195 ਹੈ ਅਤੇ ਇਸ ਤਰ੍ਹਾਂ 31 ਮੁੱਖ ਮੰਤਰੀਆਂ ਦੀ ਸੂਚੀ ਵਿੱਚ ਉਹਨਾਂ ਦਾ ਆਖ਼ਿਰੀ ਨੰਬਰ ਹੈ। ਇਸ ਤੋਂ ਬਾਅਦ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਆਉਂਦੀ ਹੈ ਜਿਨ੍ਹਾਂ ਕੋਲ 30 ਲੱਖ 45 ਹਜ਼ਾਰ 13 ਰੁਪਏ ਦੀ ਜਾਇਦਾਦ ਹੈ। ਅਗਲਾ ਨੰਬਰ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬ ਮੁਫਤੀ ਦਾ ਹੈ ਉਹਨਾਂ ਕੋਲ 55 ਲੱਖ 96 ਹਜ਼ਾਰ 854 ਰੁਪਏ ਦੀ ਜਾਇਦਾਦ ਹੈ। ਮੁੱਖ ਮੰਤਰੀਆਂ ਦੀ ਜਾਇਦਾਦ ਦੇ ਇਹ ਅੰਕੜੇ ਉਹਨਾਂ ਵੱਲੋਂ ਚੋਣ ਕਮਿਸ਼ਨ ਵਿੱਚ ਦਾਖਿਲ ਹਲਫਨਾਮੇ ਦੇ ਆਧਾਰ 'ਤੇ ਤੈਅ ਕੀਤੇ ਗਏ ਹਨ ਅਤੇ ਵਾਕਈ ਵਿੱਚ ਇਸ ਤੋਂ ਪਤਾ ਚੱਲਦਾ ਹੈ ਕਿ ਸਾਡੇ ਮੁੱਖ ਮੰਤਰੀ ਕਿੰਨੇ ਅਮੀਰ ਹਨ।

SHOW MORE