HOME » Top Videos » National
Share whatsapp

ਦਿੱਲੀ 'ਚ ਸੀਲਿੰਗ ਦੌਰਾਨ ਲੋਕਾਂ ਤੇ ਪੁਲਿਸ ਵਿਚਾਲੇ ਝੜਪ, ITBP ਜਵਾਨ ਦੀ ਕੁੱਟਮਾਰ

National | 12:23 PM IST Apr 14, 2019

ਦਿੱਲੀ ਦੇ ਮਾਇਆਪੁਰੀ ਇਲਾਕੇ 'ਚ ਸੀਲਿੰਗ ਕਰਨ ਪੁੱਜੀ ਟੀਮ ਨੂੰ ਵਪਾਰੀਆਂ ਤੇ ਲੋਕਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਵਿਰੋਧ ਕਰ ਰਹੇ ਲੋਕਾਂ ਵੱਲੋਂ ਜਿਥੇ ਪੱਥਰਬਾਜ਼ੀ ਕਰਕੇ ਪੁਲਿਸ ਕਰਮੀਆਂ ਨੂੰ ਖਦੇੜਿਆ ਗਿਆ ਉਥੇ ਹੀ ਸਥਿਤੀ ਨੂੰ ਕਾਬੂ 'ਚ ਕਰਨ ਲਈ ਪੁਲਿਸ ਵਲੋਂ ਲਾਠੀਚਾਰਜ ਕੀਤਾ ਗਿਆ। ਪਤਾ ਲੱਗਾ ਹੈ ਕਿ ਇਸ ਕਾਰਵਾਈ ਦੌਰਾਨ ਇਕ ਆਈਟੀਬੀਪੀ ਜਵਾਨ ਭੀੜ ਦੇ ਹੱਥੀਂ ਚੜ੍ਹ ਗਿਆ ਜਿਸ ਦੀ ਕੁੱਟਮਾਰ ਕੀਤੀ ਗਈ। ਘਟਨਾ ਦੌਰਾਨ ਕਈ ਪੁਲਿਸ ਕਰਮੀ ਵੀ ਜ਼ਖ਼ਮੀ ਹੋਏ ਹਨ। ਸੀਲਿੰਗ ਦਾ ਵਿਰੋਧ ਕਰਨ ਵਾਲਿਆਂ ਦਾ ਦਾਅਵਾ ਹੈ ਕਿ ਪੁਲਿਸ ਦਾ ਰਵੱਈਆ ਪੂਰੀ ਤਰ੍ਹਾਂ ਅਣਮਨੁੱਖੀ ਸੀ ਤੇ ਕਈ ਲੋਕਾਂ ਨੂੰ ਪੁਲਿਸ ਦੇ ਤਸ਼ੱਦਦ ਦਾ ਸ਼ਿਕਾਰ ਹੋਣਾ ਪਿਆ ਤੇ ਇਸ ਹੰਗਾਮੇ ਦੌਰਾਨ ਕੁਝ ਕੁ ਸਿੱਖਾਂ ਦੀ ਦਸਤਾਰ ਵੀ ਉਤਰ ਗਈ।

ਜਾਣਕਾਰੀ ਮੁਤਾਬਿਕ ਗ੍ਰੀਨ ਟਿ੍ਬਿਊਨਲ ਦੇ ਆਦੇਸ਼ 'ਤੇ ਹੀ ਦਿੱਲੀ ਨਗਰ ਨਿਗਮ ਦੇ ਅਧਿਕਾਰੀ ਇਥੇ 800 ਤੋਂ ਵੱਧ ਫੈਕਟਰੀਆਂ ਨੂੰ ਸੀਲ ਕਰਨ ਪੁੱਜੇ ਸਨ। ਟੀਮ ਨਾਲ ਦਿੱਲੀ ਪੁਲਿਸ ਤੋਂ ਇਲਾਵਾ ਸੀ.ਆਰ.ਪੀ.ਐਫ ਅਤੇ ਆਈ.ਟੀ.ਬੀ.ਪੀ. ਦੇ ਜਵਾਨ ਵੀ ਮੌਜੂਦ ਸੀ, ਪਰ ਸੀਲਿੰਗ ਟੀਮ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵਿਰੋਧ ਕਰਦਿਆਂ ਤੇ ਮੋਦੀ ਸਰਕਾਰ 'ਤੇ ਹਮਲਾ ਕਰਦਿਆਂ ਦਿੱਲੀ ਪੁਲਿਸ ਨੂੰ 'ਜਨਰਲ ਡਾਇਰ ਮੋਦੀ ਪੁਲਿਸ ਕਰਾਰ' ਦਿੱਤਾ। ਦਿੱਲੀ ਸਿੱਖ ਗੁਰਦੁਆਰਾ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਭਾਰਤੀ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ ਜਦ ਤੱਕ ਚੋਣਾਂ ਹਨ, ਸੀਲਿੰਗ ਦੀ ਕਾਰਵਾਈ 'ਤੇ ਪੂਰੀ ਤਰ੍ਹਾਂ ਰੋਕ ਲਗਾਈ ਜਾਵੇ।

SHOW MORE