HOME » Top Videos » National
Share whatsapp

ਮੌਤ ਤੋਂ ਪਹਿਲਾਂ ਸੁਸ਼ਮਾ ਨੇ ਇਸ ਬੰਦੇ ਨੂੰ 'ਇੱਕ ਰੁਪਿਆ' ਦੇਣ ਲਈ ਆਪਣੇ ਘਰ ਬੁਲਾਇਆ ਸੀ..

National | 01:45 PM IST Aug 07, 2019

ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਮੌਤ ਤੋਂ ਪਹਿਲਾਂ ਮਸ਼ਹੂਰ ਵਕੀਲ ਹਰੀਸ਼ ਸਾਲਵੇ ਨੂੰ ਆਪਣੇ ਘਰ ਇੱਕ ਕੇਸ ਦੀ ਇੱਕ ਰੁਪਿਆ ਫੀਸ ਦੇਣ ਲਈ ਬੁਲਾਇਆ ਸੀ। ਇਸ ਗੱਲ ਦਾ ਪ੍ਰਗਟਾਵਾ ਖੁਦ ਹਰੀਸ਼ ਸਾਲਵੇ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਉਸਦਾ ਸੁਸ਼ਮਾ ਸਵਰਾਜ ਨੂੰ ਬਹੁਤ ਗੂੜਾ ਰਿਸ਼ਤਾ ਸੀ। ਉਨ੍ਹਾਂ ਨਾਲ ਉਸਨੂੰ ਕਾਫੀ ਕੰਮ ਕਰਨ ਦਾ ਮੌਕਾ ਮਿਲਿਆ। ਉਹ ਹਾਲੇ ਤੱਕ ਸਦਮੇ ਵਿੱਚ ਹੈ ਕਿ ਅਜਿਹਾ ਕਿਵੇਂ ਹੋ ਗਿਆ। ਕੱਲ ਰਾਤ ਉਸਦੀ ਸੁਸ਼ਮਾ ਨਾਲ ਕੁਲਭੂਸ਼ਨ ਯਾਦਵ ਮਾਮਲੇ ਵਿੱਚ ਗੱਲ ਹੋਈ ਸੀ। ਉਨ੍ਹਾਂ ਨੇ ਕਿਹਾ ਸੀ ਘਰ ਆ ਕੇ ਆਪਣੀ ਇੱਕ ਰੁਪਿਆ ਫੀਸ ਲੈ ਜਾਣਾ।

ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਕੁਲਭੂਸ਼ਨ ਜਾਧਵ ਨੂੰ ਮਾਰਚ 2016 ਵਿੱਚ ਜਾਸੂਸੀ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤਾ ਸੀ। ਉਸਨੂੰ ਭਾਰਤੀ ਅਧਿਕਾਰੀਆਂ ਨੂੰ ਮਿਲਣ ਦੀ ਆਗਿਆ ਨਹੀਂ ਦੇ ਰਹੇ ਸਨ। ਇੱਥੇ ਹੀ ਨਹੀਂ ਪਾਕਿਸਤਾਨ ਇੱਕ ਸੈਨਿਕ ਅਦਾਲਤ ਵੱਲੋਂ  ਦੀ ਮੌਤ ਦੀ ਸਜ਼ਾ ਸੁਣਵਾਈ ਗਈ ਸੀ। ਇਸਦੇ ਬਾਅਦ ਭਾਰਤ ਨੇ ICJ ਮਾਮਲੇ ਨੂੰ ਚੁੱਕਿਆ ਸੀ।

ਪਿਛਲੇ ਮਹੀਨੇ ਕੋਰਟ ਨੇ ਭਾਰਤ ਦੇ ਹੱਕ ਵਿੱਚ ਫੈਸਲਾ ਸੁਣਾਇਆ ਸੀ। ਕੋਰਟ ਨੇ ਯਾਦਵ ਨੂੰ ਕਾਉਂਸਲਰ ਐਕਸੈੱਸ ਦੇਣ ਨੂੰ ਕਿਹਾ। ਨਾਲ ਹੀ ਯਾਦਵ ਦੀ ਮੌਤ ਦੀ ਸਜ਼ਾ ਉੱਤੇ ਸਮੀਖਿਆ ਕਰਨ ਨੂੰ ਕਿਹਾ ਸੀ। ਸੁਸ਼ਮਾ ਇਸਨੂੰ ਭਾਰਤ ਲਈ ਵੱਡੀ ਜਿੱਤ ਦੱਸੀ ਸੀ। ਉਨ੍ਹਾਂ ਨੇ ਟਵੀਟ ਕੀਤਾ ‘ਮੈਂ ਅੰਤਰਰਾਸ਼ਟਰੀ ਕੋਰਟ ਦੇ ਫੈਸਲੇ ਦਾ ਸੁਆਗਤ ਕਰਦੀ ਹਾਂ। ਇਸ ਮਾਮਲੇ ਵਿੱਚ ICJ ਵਿੱਚ ਲੈ ਜਾਣ ਦੇ ਲਈ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਧੰਨਵਾਦ ਦਿੰਦੀ ਹਾਂ। ਇਸ ਕੇਸ ਨੂੰ ਅਸਰਦਾਰ ਤਰੀਕੇ ਨਾਲ ਕੇਸ ਲੜਨ ਦੇ ਲਈ ਵਕੀਲ ਹਰੀਸ਼ ਸਾਲਵੇ ਨੂੰ ਵੀ ਧੰਨਵਾਦ।‘

SHOW MORE
corona virus btn
corona virus btn
Loading