HOME » Top Videos » National
Share whatsapp

Rohtak 'ਚ ਕਾਮਨਵੈਲਥ ਮੈਡਲਿਸਟ ਦੇ ਪਤੀ ਦੀ ਡਰੱਗ ਓਵਰਡੋਜ਼ ਨਾਲ ਮੌਤ

National | 10:50 AM IST Aug 28, 2022

ਰਾਸ਼ਟਰਮੰਡਲ ਖੇਡਾਂ ਵਿੱਚ ਦੇਸ਼ ਲਈ ਤਮਗਾ ਜਿੱਤਣ ਵਾਲੀ ਪਹਿਲਵਾਨ ਪੂਜਾ ਨਾਂਦਲ ਦੇ ਪਤੀ ਅਜੈ ਨਾਂਦਲ ਦੀ ਸ਼ੱਕੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਅਜੇ ਨੇ ਆਪਣੇ ਦੋ ਦੋਸਤਾਂ ਨਾਲ ਨਸ਼ਾ ਲਿਆ ਸੀ। ਉਨ੍ਹਾਂ ਦੇ ਦੋ ਸਾਥੀ ਪਹਿਲਵਾਨ ਰਵੀ ਅਤੇ ਸੋਨੂੰ ਗੰਭੀਰ ਹਾਲਤ ਵਿੱਚ ਨਿੱਜੀ ਹਸਪਤਾਲ ਦੇ ਆਈਸੀਯੂ ਵਿੱਚ ਦਾਖ਼ਲ ਹਨ। ਅਜੈ ਦੇ ਪਿਤਾ ਨੇ ਰਵੀ ਪਹਿਲਵਾਨ 'ਤੇ ਆਪਣੇ ਬੇਟੇ ਨੂੰ ਨਸ਼ਾ ਦੇਣ ਦਾ ਦੋਸ਼ ਲਗਾਉਂਦੇ ਹੋਏ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਮੁਤਾਬਕ ਮਹਾਰਾਣੀ ਕਿਸ਼ੋਰੀ ਕਾਲਜ ਨੇੜੇ ਅਜੇ ਦੀ ਆਲਟੋ ਗੱਡੀ 'ਚ ਤਿੰਨਾਂ ਪਹਿਲਵਾਨਾਂ ਨੇ ਕੋਈ ਨਸ਼ਾ ਲਿਆ ਸੀ, ਜਿਸ ਤੋਂ ਬਾਅਦ ਤਿੰਨੋਂ ਬੇਹੋਸ਼ ਹੋ ਗਏ। ਆਸ-ਪਾਸ ਦੇ ਲੋਕਾਂ ਨੇ ਜਦੋਂ ਉਨ੍ਹਾਂ ਨੂੰ ਦੇਖਿਆ ਤਾਂ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਅਜੇ ਦੀ ਮੌਤ ਹੋ ਗਈ, ਜਦਕਿ ਰਵੀ ਅਤੇ ਸੋਨੂੰ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ।

SHOW MORE