HOME » Top Videos » National
Share whatsapp

ਸੈਲਫੀ ਲੈਣ ਲਈ ਸ਼ਰਾਬ ਪੀ ਕੇ ਬਿਜਲੀ ਦੇ ਖੰਭੇ 'ਤੇ ਚੜ੍ਹਿਆ ਨੌਜਵਾਨ, ਮੌਤ

National | 03:14 PM IST Mar 03, 2020

ਸੈਲਫੀ ਲੈਣ ਲਈ ਇਕ ਨੌਜਵਾਨ ਸ਼ਰਾਬ ਪੀ ਕੇ ਬਿਜਲੀ ਦੇ ਹਾਈਵੋਲਟੇਜ਼ ਖੰਭੇ ਉਤੇ ਚੜ੍ਹ ਗਿਆ। ਇਸ ਦੌਰਾਨ ਕਰੰਟ ਲੱਗਣ ਨਾਲ ਉਸ ਦੀ ਜਾਨ ਚਲੀ ਗਈ ਹੈ। ਨੌਜਵਾਨ ਦੀ ਮੌਤ ਤੋਂ ਬਾਅਦ ਵੀ ਦੋ ਘੰਟੇ ਤੱਕ ਬਿਜਲੀ ਦੇ ਖੰਭੇ ਉੱਤੇ ਹੀ ਲਮਕਦਾ ਰਿਹਾ।

ਪਾਣੀਪਤ ਦਾ 22 ਸਾਲਾ ਨੌਜਵਾਨ ਵਿਕਾਸ਼ ਸੈਲਫੀ ਲੈਣ ਲਈ ਸ਼ਰਾਬ ਪੀ ਕੇ ਬਿਜਲੀ ਦੇ ਹਾਈਵੋਲਟਜ਼ ਖੰਭੇ ਉਤੇ ਚੜ੍ਹ ਗਿਆ। ਇਸ ਦੌਰਾਨ ਕਰੰਟ ਲੱਗਣ ਨਾਲ ਉਸ ਦੀ ਜਾਨ ਚਲੀ ਗਈ ਹੈ। ਨੌਜਵਾਨ ਦੀ ਮੌਤ ਤੋਂ ਬਾਅਦ ਵੀ ਦੋ ਘੰਟੇ ਤੱਕ ਬਿਜਲੀ ਦੇ ਖੰਭੇ ਉੱਤੇ ਹੀ ਲਮਕਦਾ ਰਿਹਾ।

ਜ਼ਿਕਰਯੋਗ ਹੈ ਕਿ ਨੌਜਵਾਨ ਆਮ ਘਰੇਲੂ ਬਿਜਲੀ ਦੇ ਖੰਭੇ ਉਤੇ ਨਹੀਂ ਚੜ੍ਹਿਆ ਸਗੋਂ ਉਹ ਰੇਲਵੇ ਲਾਈਨ ਦੇ ਹਾਈਵੋਲਟਜ਼ ਖੰਭੇ ਉਤੇ ਵੀਡੀਉ ਬਣਾਉਣ ਲਈ ਜਾ ਚੜ੍ਹਿਆ ਸੀ। ਸੂਚਨਾ ਮਿਲਣ ਉਤੇ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਹੇਠਾਂ ਲਾ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਦੱਸ ਦਈਏ ਕਿ ਮ੍ਰਿਤਕ ਦੇ ਪਿਤਾ ਦੀ ਵੀ ਮੌਤ ਹੋ ਚੁੱਕੀ ਹੈ ਅਤੇ ਭਰਾ ਜੇਲ੍ਹ ਵਿਚ ਬੰਦ ਹੈ। ਹਾਦਸੇ ਦੌਰਾਨ ਉਸ ਦੇ ਦੋਸਤ ਵੀ ਨਾਲ ਮੌਜੂਦ ਸਨ ਪਰ ਮੌਤ ਹੋਣ ਉਤੇ ਸਾਰੇ ਦੋਸਤ ਮੌਕੇ ਤੋਂ ਫ਼ਰਾਰ ਹੋ ਗਏ।

SHOW MORE