ਦਿੱਲੀ 'ਚ ਭਾਰੀ ਹਿੰਸਾ, 5 ਮੈਟਰੋ ਸਟੇਸ਼ਨ ਬੰਦ, 10 ਥਾਣਾ ਖੇਤਰਾਂ 'ਚ ਕਰਫਿਊ
National | 06:47 PM IST Feb 24, 2020
ਨਾਗਰਿਕਤਾ ਸੋਧ ਕਾਨੂੰਨ 'ਤੇ ਦਿੱਲੀ ਵਿਚ ਦੂਜੇ ਦਿਨ ਵੀ ਹਿੰਸਾ ਜਾਰੀ ਹੈ। ਇਥੋਂ ਦੇ ਮੌਜਪੁਰ ਅਤੇ ਜਾਫਰਾਬਾਦ ਵਿਚ ਸੀਏਏ ਅਤੇ ਇਸ ਦਾ ਵਿਰੋਧ ਕਰਨ ਵਾਲੇ ਆਹਮੋ ਸਾਹਮਣੇ ਹਨ। ਕਈ ਵਾਹਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਹੈ। ਭਾਰੀ ਪੱਥਰਬਾਜ਼ੀ ਹੋ ਰਹੀ ਹੈ। ਭੀੜ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਅੱਥਰੂ ਗੈਸ ਛੱਡਣੀ ਪੈ ਰਹੀ ਹੈ।
ਇਸ ਦੌਰਾਨ ਇਕ ਪੁਲਿਸ ਮੁਲਾਜ਼ਮ ਦੀ ਮੌਤ ਹੋਣ ਦੀ ਖ਼ਬਰ ਆ ਰਹੀ ਹੈ। ਉਥੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਰਾਜਧਾਨੀ ਦੇ ਹਾਲਾਤ 'ਤੇ ਚਿੰਤਾ ਪ੍ਰਗਟਾਈ ਹੈ ਅਤੇ ਸ਼ਾਂਤੀ ਦੀ ਅਪੀਲ ਕੀਤੀ ਹੈ।
Security Update
Entry & exit gates of Jaffrabad, Maujpur-Babarpur, Gokulpuri, Johri Enclave and Shiv Vihar are closed. Trains will terminate at Welcome metro station.
— Delhi Metro Rail Corporation (@OfficialDMRC) February 24, 2020
ਮਿਲੀ ਜਾਣਕਾਰੀ ਮੁਤਾਬਕ ਮੌਜਪੁਰ ਚੌਕ ਕੋਲ ਟਾਇਰਾਂ ਨੂੰ ਅੱਗ ਲਾਈ ਗਈ ਹੈ। ਪੈਟਰੋਲ ਬੰਬ ਵੀ ਸੁੱਟੇ ਗਏ ਹਨ। ਵੱਡੀ ਗਿਣਤੀ ਵਿਚ ਪੈਰਾ ਮਿਲਟਰੀ ਇਥੇ ਪਹੁੰਚੀ ਹੈ। ਉਤਰੀ ਪੂਰਬੀ ਜ਼ਿਲ੍ਹੇ ਦੇ 10 ਥਾਣਿਆਂ ਵਿਚ ਕਰਫਿਊ ਲਗਾ ਦਿੱਤਾ ਗਿਆ ਹੈ। ਪੁਲਿਸ ਕਮਿਸ਼ਨਰ ਅਮੁਲਿਆ ਪਟਨਾਇਕ ਨੇ ਅਣਮਿੱਥੇ ਸਮੇਂ ਲਈ ਕਰਫਿਊ ਲਾਉਣ ਦੇ ਆਦੇਸ਼ ਦੇ ਦਿੱਤੇ ਹਨ।
ਮ੍ਰਿਤਕ ਪੁਲਿਸ ਮੁਲਾਜ਼ਮ ਦਾ ਨਾਂ ਹੈਡ ਕਾਂਸਟੇਬਲ ਰਤਨ ਲਾਲ ਹੈ ਜੋ ਗੋਲਕਪੁਰੀ ਵਿਚ ਤਾਇਨਾਤ ਸੀ। ਇਸ ਦੌਰਾਨ ਚਾਂਦਬਾਦ ਇਲਾਕੇ ਵਿਚ ਫਾਇਰਿੰਗ ਦੀ ਸੂਚਨਾ ਆ ਰਹੀ ਹੈ। ਜਾਫਰਾਬਾਦ ਰੋਡ 'ਤੇ ਘਰਾਂ ਨੂੰ ਫੂਕਿਆ ਜਾ ਰਿਹਾ ਹੈ। ਘਰਾਂ ਦੇ ਹੇਠਾਂ ਦੁਕਾਨਾਂ ਵੀ ਹਨ। ਗੋਲ਼ੀਆਂ ਚੱਲ ਰਹੀਆਂ ਹਨ। ਪੁਲਿਸ ਸਮਰਥਨ ਵਿਚ ਨਾਅਰੇ ਲੱਗ ਰਹੇ ਹਨ ਅਤੇ ਨਾਲ ਹੀ ਪੱਥਰਬਾਜ਼ੀ ਹੋ ਰਹੀ ਹੈ।
पुलिस हेड कोंस्टेबल की मौत बेहद दुःखदायी है। वो भी हम सब में से एक थे।
कृपया हिंसा त्याग दीजिए। इस से किसी का फ़ायदा नहीं। शांति से ही सभी समस्याओं का हल निकलेगा
— Arvind Kejriwal (@ArvindKejriwal) February 24, 2020
SHOW MORE
-
CM ਨਿਤੀਸ਼ ਤੇ ਨਵੀਨ ਨੇ ਲਗਵਾਇਆ ਟੀਕਾ, BJP ਦੇ MP-ਵਿਧਾਇਕ ਪੈਸੇ ਦੇ ਕੇ ਲਗਾਉਣਗੇ ਟੀਕਾ
-
100 ਜਾਇਦਾਦਾਂ ਵੇਚਣ ਦੀ ਤਿਆਰੀ ‘ਚ ਸਰਕਾਰ, ਅਗਸਤ ਤੱਕ ਏਅਰ ਇੰਡੀਆ-BPCL ਸੌਦਾ
-
-
ਪੁਲਿਸ ਸਟੇਸ਼ਨ 'ਚ ਓਰਲ ਸੈਕਸ ਕਾਂਡ ਦੀ ਤਾਰ ਪੋਰਨ ਫਿਲਮ ਰੈਕੇਟ ਨਾਲ ਜੁੜੀ-ਰਿਪੋਰਟ
-
ਮੁੰਬਈ-ਪੁਣੇ ਐਕਸਪ੍ਰੈਸ ਵੇਅ 'ਤੇ ਭਿਆਨਕ ਹਾਦਸਾ, 5 ਦੀ ਮੌਤ; ਪੰਜ ਜ਼ਖਮੀ
-