HOME » Top Videos » National
Share whatsapp

ਦਿੱਲੀ ਪੁਲਿਸ ਨੇ ਕਿਉਂ ਕੀਤੀ ਡਰਾਈਵਰ ਦੀ ਕੁੱਟਮਾਰ? ਵੀਡੀਓ ਰਾਹੀਂ ਸਮਝੋ ਪੂਰਾ ਮਾਮਲਾ

National | 01:39 PM IST Jun 17, 2019

ਦਿੱਲੀ ਵਿਚ ਪੁਲਿਸ ਵੱਲੋਂ ਇਕ ਸਿੱਖ ਟੈਂਪੂ ਡਰਾਈਵਰ ਤੇ ਉਸ ਦੇ ਬੇਟੇ ਦੀ ਕੁੱਟਮਾਰ ਦੀ ਸਾਹਮਣੇ ਆਈ ਵੀਡੀਓ ਮਾਮਲੇ ਵਿਚ ਸਹਾਇਕ ਸਬ-ਇੰਸਪੈਕਟਰ ਸੰਜੇ ਮਲਿਕ ਤੇ ਕਾਂਸਟੇਬਲ ਦੇਵੇਂਦਰ ਤੇ ਪੁਸ਼ਪੇਂਦਰ ਨੂੰ ਮੁਅੱਤਲ ਕਰ ਦਿੱਤਾ ਗਿਆ। ਪਤਾ ਲੱਗਾ ਹੈ ਕਿ ਇਕ ਪੁਲਿਸ ਵਾਹਨ ਦੀ ਟੈਂਪੂ ਨਾਲ ਟੱਕਰ ਹੋ ਗਈ। ਇਸ ਤੋਂ ਬਾਅਦ ਟੈਂਪੂ ਡਰਾਈਵਰ ਇਕ ਪੁਲਿਸ ਮੁਲਾਜ਼ਮ ਨਾਲ ਉਲਝ ਗਿਆ ਤੇ ਕਿਰਪਾਨ ਕੱਢ ਲਈ। ਇਸ ਤੋਂ ਬਾਅਦ ਪੁਲਿਸ ਵਾਲਾ ਆਪਣੇ ਸਾਥੀਆਂ ਨੂੰ ਸੱਦ ਲਿਆਇਆ ਤੇ ਸਿੱਖ ਟੈਂਪੂ ਡਰਾਈਵਰ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ।

ਇਸ ਮਾਮਲੇ ‘ਚ ਪੁਲਿਸ ਦਾ ਕਹਿਣਾ ਹੈ ਕਿ ਆਟੋ ਚਲਾਕ ਨੇ ਇੱਕ ਪੁਲਿਸ ਅਧਿਕਾਰੀ ‘ਤੇ ਤਲਵਾਰ ਨਾਲ ਹਮਲਾ ਕੀਤਾ ਸੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵਾਂ ਵਾਹਨਾਂ ਦੀ ਟੱਕਰ ਤੋਂ ਬਾਅਦ ਟੈਂਪੂ ਚਾਲਕ ਨੇ ਪੁਲਿਸ ‘ਤੇ ਹਮਲਾ ਕਰ ਦਿੱਤਾ। ਟੱਕਰ ਤੋਂ ਬਾਅਦ ਦੋਵਾਂ ‘ਚ ਬਹਿਸ ਵੀ ਹੋਈ। ਘਟਨਾ ਤੋਂ ਬਾਅਦ ਡਰਾਈਵਰ ਦੇ ਸਮਰਥਨ ‘ਚ ਵਿਰੋਧ ‘ਚ ਪ੍ਰਦਰਸ਼ਨ ਕੀਤਾ ਗਿਆ। ਦਿੱਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਇਸ ਮਾਮਲੇ ਵਿਚ ਜਾਂਚ ਕਰ ਕੇ ਦੋਸ਼ੀਆਂ ਨੂੰ ਸਜਾ ਦੀ ਮੰਗ ਕੀਤੀ ਹੈ।

SHOW MORE
corona virus btn
corona virus btn
Loading