Football World Cup 2018
HOME » Videos » National
Share whatsapp

ਗਰਮੀ ’ਚ 36 ਘੰਟੇ ਡਿਊਟੀ ਕਾਰਨ ਤੜਫ਼-ਤੜਫ਼ ਕੇ ਮਰਿਆ ਇਹ ਸੁਰੱਖਿਆ ਗਾਰਡ, ਵੀਡੀਓ ਵਾਇਰਲ

National | 08:12 PM IST Jun 13, 2018

ਦੇਸ਼ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਨੂੰ ਸੁਰੱਖਿਆ ਗਾਰਡ ਦੇਣ ਵਾਲੀ ਗਰੁੱਪ ਕੋਰ ਕੰਪਨੀ ਦੇ ਇੱਕ ਸੁਰੱਖਿਆ ਗਾਰਡ ਦਾ ਡਿਊਟੀ ਦੌਰਾਨ ਤੜਫ਼-ਤੜਫ਼ ਦੇ ਮਰਨ ਦਾ ਵੀਡੀਓ ਵਾਇਰਲ ਹੋਇਆ ਹੈ। ਮ੍ਰਿਤਕ ਮੁਲਾਜ਼ਮ ਪਿਛਲੇ 36 ਘੰਟਿਆਂ ਤੋਂ ਡਿਊਟੀ ਕਰ ਰਿਹਾ ਸੀ। ਸੁਰੱਖਿਆ ਗਾਰਡ ਫਰੀਦਾਬਾਦ ਦੇ ਸੈਕਟਰ 59 ਸਥਿਤ ਏਸੀਟੀਐਲ ਕੰਪਨੀ ਵਿਚ ਤਾਇਨਾਤ ਸੀ। ਘਟਨਾ ਪਿੱਛੋਂ ਪੁਲਿਸ ਨੇ ਮ੍ਰਿਤਕ ਮੁਲਾਜ਼ਮ ਦਾ ਪੋਸਟਮਾਰਟਮ ਕਰਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਤਿ ਦੀ ਗਰਮੀ ਅਤੇ 36 ਘੰਟੇ ਲਗਾਤਾਰ ਡਿਊਟੀ ਇਸ ਮੁਲਾਜ਼ਮ ਦੀ ਮੌਤ ਦਾ ਕਾਰਨ ਬਣੀ।

ਵੀਡੀਓ ਵਿਚ ਦਿਸ ਰਿਹਾ ਹੈ ਕਿ ਇਹ ਮੁਲਾਜ਼ਮ ਜ਼ਿੰਦਗੀ ਦੇ ਆਖ਼ਰੀ ਸਾਹ ਲੈ ਰਿਹਾ ਹੈ ਤੇ ਉਸ ਦੀ ਮਦਦ ਕਰਨ ਲਈ ਕੋਲ ਕੋਈ ਨਹੀਂ। ਇਹ ਮੁਲਾਜ਼ਮ ਪਿਛਲੇ 25 ਸਾਲਾਂ ਤੋਂ ਸੁਰੱਖਿਆ ਗਾਰਡ ਦੇ ਤੌਰ ਉਤੇ ਆਪਣੀਆਂ ਸੇਵਾਵਾਂ ਦੇ ਰਿਹਾ ਸੀ। ਫ਼ਿਲਹਾਲ ਇਹ ਫ਼ਰੀਦਾਬਾਦ ਦੀ ਏਸੀਟੀਐਲ ਕੰਪਨੀ ਵਿਚ ਤਾਇਨਾਤ ਸੀ। ਜਿਥੇ ਗਰਮੀ ਤੇ ਲਗਾਤਾਰ ਡਿਊਟੀ ਕਾਰਨ ਇਸ ਦੀ ਮੌਤ ਹੋ ਗਈ। ਮ੍ਰਿਤਕ ਕਾਫੀ ਦੇਰ ਤੱਕ ਤੜਫ਼ਦਾ ਰਿਹਾ। ਸਮੇਂ ਸਿਰ ਇਲਾਜ ਨਾ ਹੋਣ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਭਤੀਜੇ ਰਾਮਿੰਦਰ ਦਾ ਕਹਿਣਾ ਹੈ ਕਿ ਉਸ ਦਾ ਚਾਚਾ ਹਰਿਸ਼ਚੰਦਰ 30 ਮਿੰਟ ਤੜਫ਼ਦਾ ਰਿਹਾ ਪਰ ਉਸ ਦੀ ਕਿਸੇ ਨੇ ਮਦਦ ਨਾ ਕੀਤੀ। ਜਿਥੇ ਥਾਂ ਉਸ ਦੇ ਚਾਚੇ ਦੀ ਡਿਊਟੀ ਲਗਾਈ ਗਈ ਸੀ, ਨਾ ਤਾਂ ਉਥੇ ਛਾਂ ਦਾ ਇੰਤਜ਼ਾਮ ਹੈ ਅਤੇ ਨਾ ਹੀ ਪੀਣ ਲਈ ਪਾਣੀ ਦਾ ਪ੍ਰਬੰਧ ਸੀ।

ਗਰੁੱਪ ਕੋਰ ਦੇ ਅਧਿਕਾਰੀ ਨੇ ਦੱਸਿਆ ਕਿ ਘਟਨਾ ਬਾਰੇ ਜਾਣਕਾਰੀ ਮਿਲਣ ਪਿੱਛੋਂ ਉਹ ਤੁਰਤ ਮੌਕੇ ਉਤੇ ਪਹੁੰਚੇ ਹਨ। ਮਾਮਲੇ ਦੇ ਜਾਂਚ ਅਧਿਕਾਰੀ ਸੰਦੀਪ ਨੇ ਦੱਸਿਆ ਕਿ ਮੁਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੌਤ ਗਰਮੀ ਨਾਲ ਹੋਈ ਹੈ। ਪੋਸਟਮਾਰਟਮ ਰਿਪੋਰਟ ਆਉਣ ਪਿੱਛੋਂ ਪੂਰੀ ਜਾਣਕਾਰੀ ਦਿੱਤੀ ਜਾ ਸਕਦੀ ਹੈ।

SHOW MORE