HOME » Top Videos » National
Share whatsapp

ਪੁਲਿਸ ਅਫ਼ਸਰ ਨੇ ਖ਼ੁਦ ਨੂੰ ਗੋਲੀ ਮਾਰ ਕੀਤੀ ਖ਼ੁਦਕੁਸ਼ੀ...

National | 01:01 PM IST Aug 14, 2019

ਫਰੀਦਾਬਾਦ ਵਿੱਚ ਐਨਆਈਟੀ ਜੋਨ ਦੇ ਡੀਸੀਪੀ ਵਿਕਰਮ ਕਪੂਰ ਨੇ ਖੁਦ ਨੂੰ ਗੋਲੀ ਮਾਰ ਲਈ ਹੈ। ਡੀਸੀਪੀ ਵਿਕਰਮ ਕਪੂਰ ਨੇ ਬੁੱਧਵਾਰ ਦੀ ਸਵੇਰੇ 6 ਵਜੇ ਆਪਣੇ ਸਰਕਾਰੀ ਰਿਹਾਇਸ਼ ਉੱਤੇ ਖੁਦ ਨੁੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਖੁਦਕੁਸ਼ੀ ਕਰਨ ਦੀ ਵਜ੍ਹਾ ਹਾਲੇ ਸਾਫ ਨਹੀਂ ਹੋਈ।

ਦੱਸਿਆ ਜਾ ਰਿਹਾ ਹੈ ਕਿ ਡੀਸੀਪੀ ਵਿਕਰਮ ਕਪੂਰ ਆਪਣੇ ਪਰਿਵਾਰ ਨਾਲ ਪੁਲਿਸ ਲਾਈਨ ਵਿਚ ਰਹਿ ਰਹੇ ਸਨ। ਪੁਲਿਸ ਅਧਿਕਾਰੀ ਆਪਣੀ ਖੁਦਕੁਸ਼ੀ ਦੀ ਖ਼ਬਰ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚ ਗਏ ਹਨ। ਪੁਲਿਸ ਨੇ ਮ੍ਰਿਤਕ ਡੀਸੀਪੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਘਟਨਾ ਦੀ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੂੰ ਕੋਈ ਸੁਸਾਈਡ ਨੋਟ ਵੀ ਬਾਰਮਦ ਨਹੀਂ ਹੋਇਆ ਹੈ। ਵਿਕਰਮ ਕਪੂਰ 2020 ਵਿੱਚ ਆਪਣੇ ਅਹੁਦੇ ਉੱਤੇ ਰਿਟਾਇਰ ਹੋਣ ਵਾਲੇ ਸਨ।

ਡੀਸੀਪੀ ਐਨਆਈਟੀ ਵਿਕਰਮ ਕਪੂਰ ਨੇ ਪੁਲਿਸ ਲਾਈਨ ਸਥਿਤ ਆਪਣੀ ਰਿਹਾਇਸ਼ 'ਤੇ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਉਸ ਸਮੇਂ ਉਸ ਦੀ ਪਤਨੀ ਬਾਥਰੂਮ ਵਿਚ ਸੀ। ਅਵਾਜ਼ ਸੁਣ ਕੇ ਉਹ ਬਾਹਰ ਆ ਗਈ ਅਤੇ ਪਤੀ ਲਹੂ ਨਾਲ ਲਟਕਿਆ ਡਰਾਇੰਗ ਰੂਮ ਵਿਚ ਪਿਆ ਸੀ। ਆਪਣੇ ਪਤੀ ਨੂੰ ਇਸ ਹਾਲਤ ਵਿਚ ਵੇਖਣ ਤੋਂ ਬਾਅਦ, ਉਸਨੇ ਆਪਣੇ ਬੇਟੇ ਨੂੰ ਜਗਾ ਦਿੱਤਾ। ਇਸ ਤੋਂ ਬਾਅਦ ਇਸ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ।

ਦੋ ਸਾਲਾਂ ਤੋਂ ਫਰੀਦਾਬਾਦ ਵਿਚ ਤਾਇਨਾਤ -

ਦੱਸ ਦਈਏ ਕਿ ਵਿਕਰਮ ਕਪੂਰ ਪਿਛਲੇ 2 ਸਾਲਾਂ ਤੋਂ ਫਰੀਦਾਬਾਦ ਵਿੱਚ ਤਾਇਨਾਤ ਸੀ ਅਤੇ ਉਹ ਇੱਕ ਸਾਲ ਬਾਅਦ ਰਿਟਾਇਰ ਹੋਣ ਵਾਲੇ ਸਨ। ਵਿਕਰਮ ਕਪੂਰ ਅਸਲ ਵਿੱਚ ਅੰਬਾਲਾ ਦਾ ਰਹਿਣ ਵਾਲਾ ਸੀ ਅਤੇ ਉਸਨੂੰ ਹਰਿਆਣਾ ਪੁਲਿਸ ਵਿੱਚ ਇੰਸਪੈਕਟਰ ਦੇ ਅਹੁਦੇ ਉੱਤੇ ਭਰਤੀ ਹੋਏ ਸਨ। ਉਹ ਤਰੱਕੀ ਮਿਲਣ ਤੋਂ ਬਾਅਦ ਆਈਪੀਐਸ ਬਣ ਚੁੱਕੇ ਸਨ ਅਤੇ ਪਿਛਲੇ ਦੋ ਸਾਲਾਂ ਤੋਂ ਫਰੀਦਾਬਾਦ ਵਿੱਚ ਤਾਇਨਾਤ ਸੀ।

SHOW MORE