HOME » Top Videos » National
Share whatsapp

ਨੌਜਵਾਨ ਨੂੰ ਦਿਨ ਦਿਹਾੜੇ ਤਲਵਾਰਾਂ ਨਾਲ ਵੱਢਿਆ, ਵੀਡੀਓ ਆਈ ਸਾਹਮਣੇ

National | 05:48 PM IST Apr 16, 2019

ਫ਼ਰੀਦਾਬਾਦ ਵਿਚ ਇਕ ਨੌਜਵਾਨ ਦੀ ਦਿਨ ਦਿਹਾੜੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਇਹ ਘਟਨਾ ਫ਼ਰੀਦਾਬਾਦ ਦੇ ਸੈਕਟਰ 22 ਦੇ ਸਰਕਾਰ ਸਕੂਲ ਕੋਲ ਵਾਪਰੀ।

ਸੀਸੀਟੀਵੀ ਵਿਚ ਵੇਖਿਆ ਜਾ ਸਕਦਾ ਹੈ ਕਿ ਇਕ ਨੌਜਵਾਨ ਉਤੇ ਕੁਝ ਲੋਕਾਂ ਨੇ ਅਚਾਨਕ ਹਮਲਾ ਕਰ ਦਿੱਤਾ। ਕੁਝ ਦੇਰ ਬਾਅਦ ਤਲਵਾਰ ਲੈ ਕੇ ਇਕ ਨੌਜਵਾਨ ਆਉਂਦਾ ਹੈ ਕਿ ਇਸ ਨੌਜਵਾਨ ਉਤੇ ਇਕ ਤੋਂ ਬਾਅਦ ਇਕ ਵਾਰ ਕਰਨੇ ਸ਼ੁਰੂ ਕਰ ਦਿੰਦਾ ਹੈ। ਜਿਸ ਤੋਂ ਬਾਅਦ ਇਸ ਨੌਜਵਾਨ ਦੀ ਮੌਕੇ ਉਤੇ ਹੀ ਮੌਤ ਹੋ ਗਈ।

ਮੌਕੇ ਉਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਮੋਟਰਸਾਈਕਲ ਉਤੇ ਸਵਾਰ ਦੋ ਲੋਕ ਆਏ ਤੇ ਕਾਰ ਸਵਾਰ ਨੌਜਵਾਨ ਨਾਲ ਬਹਿਸ ਕਰਨ ਲੱਗੇ। ਜਿਸ ਤੋਂ ਬਾਅਦ ਇਕ ਨੌਜਵਾਨ ਨੇ ਤਲਵਾਰ ਨਾਲ ਹਮਲਾ ਕਰ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

 

 

SHOW MORE
corona virus btn
corona virus btn
Loading