HOME » Top Videos » National
Share whatsapp

ਸਾਊਦੀ ਅਰਬ 'ਚ ਫਸੇ 14 ਭਾਰਤੀ, 13 ਹਿਮਾਚਲ ਦੇ ਤੇ 1 ਪੰਜਾਬ ਤੋਂ

National | 05:03 PM IST Nov 30, 2018

ਸਾਊਦੀ ਅਰਬ ਵਿੱਚ 14 ਭਾਰਤੀਆਂ ਦੇ ਫਸੇ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਨ੍ਹਾਂ ਵਿੱਚੋਂ 13 ਨੌਜਵਾਨ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਮੰਡੀ ਦੇ ਹਨ ਤੇ 1 ਪੰਜਾਬ ਤੋਂ ਹੈ। ਇਸ ਸਾਰੇ ਸਾਊਦੀ ਅਰਬ ਵਿੱਚ ਰੋਜ਼ੀ-ਰੋਟੀ ਕਮਾਉਣ ਤੇ ਕੰਮ ਕਰਨ ਗਏ ਸਨ।  ਇਸ ਮਾਮਲੇ ਨੂੰ ਲੈ ਕੇ ਸੁੰਦਰਨਗਰ ਵਾਸੀ ਹਰਜਿੰਦਰ ਸਿੰਘ ਦੀ ਪਤਨੀ ਸਰੋਜ ਕੁਮਾਰ ਤੇ ਹੋਰਨਾਂ ਪਰਿਵਾਰਾਂ ਨੇ ਇਕੱਠੇ ਹੋ ਕੇ ਸੁੰਦਰਨਗਰ ਥਾਣੇ ਵਿੱਚ ਜਾ ਕੇ ਇਨਸਾਫ਼ ਦੀ ਗੁਹਾਰ ਲਗਾਈ ਹੈ।

ਗੌਰਤਲਬ ਹੈ ਕਿ ਇਹ 14 ਨੌਜਵਾਨ 4 ਮਹੀਨੇ ਪਹਿਲਾਂ ਸਾਊਦੀ ਅਰਬ ਵਿੱਚ ਪੈਸਾ ਕਮਾਉਣ ਗਏ ਸਨ। ਇਸ ਵਿੱਚ ਹਰਜਿੰਦਰ ਸਿੰਘ ਵੀ ਮੌਜੂਦ ਹੈ ਤੇ ਉਸਦੀ ਪਤਨੀ ਸਰੋਜ ਕੁਮਾਰੀ ਨੇ ਕਿਹਾ ਕਿ ਉਸਦਾ ਪਤੀ 4 ਮਹੀਨੇ ਪਹਿਲਾਂ ਪੈਸੇ ਕਮਾਉਣ ਸਾਊਦੀ ਅਰਬ ਗਿਆ ਸੀ ਤੇ ਵਿਦੇਸ਼ ਭੇਜਣ ਵਾਲੇ ਏਜੰਟ ਦਾ ਨਾਮ ਮੁਹੰਮਦ ਆਸਿਫ ਨੇ ਉਨ੍ਹਾਂ ਤੋਂ 90 ਹਜ਼ਾਰ ਰੁਪਏ ਵੀ ਲਏ ਸਨ। ਉਸਨੇ ਦੱਸਿਆ ਕਿ ਉਸਦੇ ਪਤੀ ਦਾ 3 ਮਹੀਨੇ ਦਾ ਟੂਰਿਸਟ ਵੀਜ਼ਾ ਸੀ ਤੇ ਏਜੰਟ ਨੇ ਕਿਹਾ ਕਿ ਉਨ੍ਹਾਂ ਦੇ ਮਾਲਿਕ ਵੱਲੋਂ ਅੱਗੇ ਦਾ ਵੀਜ਼ਾ ਬਣਾਉਣ ਦੀ ਗੱਲ ਕਹੀ ਗਈ ਸੀ।  ਪਰ ਅਜਿਹਾ ਕੁਝ ਨਹੀਂ ਹੋਇਆ ਤੇ ਨਾ ਹੀ ਅੱਗੇ ਦਾ ਵੀਜ਼ਾ ਬਣਾਇਆ ਗਿਆ।

 

ਇਸ ਸੰਬੰਧੀ ਇੰਸਪੈਕਟਰ ਗੁਰਬਚਨ ਸਿੰਘ ਰਣੌਤ, ਐਸਐਚਓ ਸੁੰਦਰਨਗਰ ਨੇ ਦੱਸਿਆ ਕਿ ਸਾਊਦੀ ਅਰਬ ਵਿੱਚ ਫਸੇ ਹੋਏ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਥਾਣੇ ਵਿੱਚ ਆ ਕੇ ਸ਼ਿਕਾਇਤ ਪੱਤਰ ਦਿੱਤਾ ਹੈ ਤੇ ਉਨ੍ਹਾਂ ਵੱਲੋਂ ਏਜੰਟ ਨੂੰ ਥਾਣੇ ਵਿੱਚ ਤਲਬ ਕੀਤਾ ਗਿਆ ਹੈ ਤੇ ਮਾਮਲੇ ਉੱਤੇ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

SHOW MORE