HOME » Top Videos » National
Share whatsapp

ਕੈਂਡੀ ਬਾਬਾ: ਨੋਟ ਦੁੱਗਣੇ, ਸਸਤਾ ਸੋਨਾ ਤੇ ਵਿਦੇਸ਼ ਭੇਜਣ ਦੇ ਨਾਮ ਹੇਠ ਕਰਦਾ ਸੀ ਇਹ ਕਾਰਾ, ਪੁਲਿਸ ਭਾਲ ’ਚ ਜੁਟੀ..

National | 04:02 PM IST Jul 04, 2019

ਉਂਜ ਤਾਂ ਤੁਸੀਂ ਬਹੁਤ ਸਾਰੇ ਬਾਬਿਆਂ ਬਾਰੇ ਸੁਣਿਆ ਹੋਵੇਗਾ ਪਰ ਅੱਜ ਅਸੀਂ ਤੁਹਾਨੂੰ ਮਿਲਾਉਂਦੇ ਹਾਂ ਇੱਕ ਅਜਿਹੇ ਬਾਬੇ ਨਾਲ ਜਿਸ ਦੇ ਕਾਂਡ ਬਾਰੇ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ। ਅਸਲ ਵਿੱਚ ਕੈਂਡੀ ਬਾਬੇ ਦੇ ਨਾਲ ਮਸ਼ਹੂਰ ਇਸ ਬਾਬੇ ਨੂੰ ਲੋਕਾਂ ਨੂੰ ਕਰੋੜਾਂ ਦਾ ਚੂਨਾ ਲਗਾਇਆ ਹੈ ਤੇ ਹੁਣ ਰਫ਼ੂ ਚੱਕਰ ਹੋ ਗਿਆ ਹੈ। ਧਰਮ ਨਗਰੀ ਕੂਰੇਕਸ਼ਤਰ ਦੇ ਸ਼ਰੀਫ਼ ਗੜ ਪਿੰਡ ਦਾ ਰਹਿਣ ਵਾਲਾ ਰਾਜੇਸ਼ ਕੈਂਡੀ ਨਾਮ ਦਾ ਇਹ ਸ਼ਖ਼ਸ ਹੁਣ ਤੱਕ ਕਰੋੜਾਂ ਦੀ ਠੱਗੀ ਲੱਗਾ ਚੁੱਕਾ ਹੈ।

ਸਥਾਨਕ ਨਿਵਾਸੀਆਂ ਮੁਤਾਬਿਕ ਰਾਜੇਸ਼ ਕੈਂਡੀ ਨੇ ਲੋਕਾਂ ਤੋਂ ਨੋਟ ਦੁੱਗਣੇ ਕਰਨ, ਸਸਤਾ ਸੋਨਾ ਵੇਚਣ ਤੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਵੀ ਸੁਫ਼ਨੇ ਦਿਖਾਏ। ਇਸ ਦੇ ਲਈ ਲੋਕਾਂ ਤੋਂ ਪੈਸੇ ਲੈ ਕੇ ਠੱਗੀ ਮਾਰਨੀ ਸ਼ੁਰੂ ਕਰ ਦਿੱਤੀ। ਕੈਥਲ ਦੇ ਇੱਕ ਵਪਾਰੀ ਨੂੰ ਸਸਤਾ ਸੋਨਾ ਦੇਣ ਦਾ ਨਾਮ ਤੇ 90 ਲੱਖ, ਡੇਰੇ ਦੇ ਇੱਕ ਚੇਲੇ ਨੂੰ ਵਿਦੇਸ਼ ਭੇਜਣ ਦੇ ਨਾਮ ਉੱਤੇ 47 ਲੱਖ, ਸੋਨੇ ਦੀ ਇੱਟ ਦੇਣ ਦੇ ਨਾਮ ਉੱਤੇ ਨਕਲੀ ਇੱਟ ਦੇ ਕੇ 64 ਲੱਖ ਦਾ ਚੂਨਾ ਲਗਾਇਆ। ਪੈਸੇ ਦੁੱਗਣੇ ਕਰਨ ਦੇ ਨਾਮ ਤੇ ਕਿੰਨੇ ਹੀ ਲੋਕਾਂ ਨੇ ਠੱਗੀ ਮਾਰੀ।

ਡੀਐੱਸਪੀ ਅਜੈ ਰਾਣਾ ਮੁਤਾਬਿਕ ਕੈਂਡੀ ਬਾਬਾ ਨੇ ਝਾੜ-ਫ਼ੂਕ ਤੇ ਭੂਤ ਪ੍ਰੇਤ ਤੋਂ ਮੁਕਤੀ ਦੇ ਨਾਮ ਉੱਤੇ ਵੀ ਖ਼ੂਬ ਪੈਸੇ ਠੱਗੇ। ਉਸ ਨੇ ਲੋਕਾਂ ਦੇ ਦਿਮਾਗ਼ ਉੱਤੇ ਇੰਨਾ ਕਬਜ਼ਾ ਕਰ ਲਿਆ ਕਿ ਇੱਕ ਚੇਲੇ ਨੇ ਆਪਣੀ ਹਵੇਲੀ ਨੂੰ ਡੇਰੇ ਦੇ ਰੂਪ ਵਿੱਚ ਦਾਨ ਦੇ ਦਿੱਤੀ। ਬਾਬਾ ਵਡਭਾਗ ਸਿੰਘ ਦੀ ਸ਼ਕਤੀਆਂ ਦੱਸਣ ਵਾਲੇ ਇਸ ਮਹਾ ਠੱਗ ਦੀ ਦੁਕਾਨ ਇਸ ਕਦਰ ਚੱਲੀ ਕਿ ਬੱਤੀਆਂ ਵਾਲੀਆਂ ਗੱਡੀਆਂ ਤੋਂ ਲੈ ਕੇ ਵੀਆਈਪੀ ਲੋਕਾਂ ਦਾ ਹਜੂਮ ਜੁਟਣ ਲੱਗਾ।

ਪੁਲਿਸ ਨੇ ਕਥਿਤ ਬਾਬਾ ਰਾਜੇਸ਼ ਕੈਂਡੀ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਫ਼ਿਲਹਾਲ ਮੁਲਜ਼ਮ ਫ਼ਰਾਰ ਰਿਹਾ ਹੈ। ਪੁਲਿਸ ਮੁਲਜ਼ਮ ਦੀ ਭਾਲ ਵਿੱਚ ਜੁਟੀ ਹੋਈ ਹੈ।

SHOW MORE
corona virus btn
corona virus btn
Loading