HOME » Top Videos » National
Share whatsapp

85 ਹਜ਼ਾਰ ‘ਚ ਲੁਧਿਆਣਾ ਤੋਂ 'ਖ਼ਰੀਦੀ' ਲਾੜੀ, ਹੁਣ ਲਾੜੇ ਨੇ ਸੀਐੱਮ ਅੱਗੇ ਲਾਈ ਇਹ ਗੁਹਾਰ...

National | 11:49 AM IST Jun 26, 2019

ਲੁਟੇਰੀ ਦੁਲਹਨ ਦੇ ਕਈ ਕਿੱਸੇ ਤੁਸੀਂ ਸੁਣੇ ਹੋਣਗੇ ਪਰ ਜਿਹੜੀ ਖ਼ਬਰ ਹੁਣ ਤੁਹਾਨੂੰ ਦਿਖਾ ਰਹੇ ਹਾਂ। ਉਹ ਹੋਸ਼ ਉਡਾਉਣ ਵਾਲੀ ਹੈ। ਇੱਕ ਪਰਿਵਾਰ ਨੇ ਗੈਰ ਕਾਨੂੰਨੀ ਤਰੀਕੇ ਨਾਲ ਪੈਸੇ ਦੇ ਕੇ ਆਪਣੇ ਬੇਟੇ ਦੇ ਲਈ ਦੁਲਹਨ ਖ਼ਰੀਦੀ। ਬੁੱਢੇ ਮਾਂ-ਪਿਉ ਨੂੰ ਵੀ ਉਸ ਵਿੱਚ ਆਪਣਾ ਸਹਾਰਾ ਨਜ਼ਰ ਆਇਆ। ਪਰ ਉਹ ਦੁਲਹਨ ਮਹਿਜ਼ ਦੋ ਦਿਨ ਵਿੱਚ ਫ਼ਰਾਰ ਹੋ ਗਈ। ਪਰਿਵਾਰ ਨੂੰ ਉਸ ਦਾ ਪਤਾ ਠਿਕਾਣਾ ਵੀ ਮਾਲੂਮ ਹੈ। ਪਰ ਨਿਆਂ ਦੇ ਲਈ ਪਰਿਵਾਰ ਨੂੰ ਸੀ ਐੱਮ ਅੱਗੇ ਗੁਹਾਰ ਲਗਾਉਣੀ ਪੈ ਰਹੀ ਹੈ। ਆਖ਼ਿਰ ਕੀ ਹੈ ਇਹ ਪੂਰਾ ਮਾਮਲਾ ਉੱਪਰ ਅੱਪਲੋਡ ਵੀਡੀਓ ਵਿੱਚ ਦੇਖ ਖ਼ਾਸ ਰਿਪੋਰਟ।

ਦਰਅਸਲ ਸੁਰਿੰਦਰ ਪੈਸਿਆਂ ਵਿੱਚ ਸ਼ਾਦੀ ਕਰਵਾਉਣ ਵਾਲੇ ਠੱਗ ਗਿਰੋਹ ਦਾ ਸ਼ਿਕਾਰ ਹੋਇਆ ਹੈ। ਸੁਰਿੰਦਰ ਦੀ ਪਤਨੀ ਦੀ ਦੋ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਬੇਟੇ ਦਾ ਘਰ ਵਿਚ ਫਿਰ ਤੋਂ ਵਸਾਉਣ ਦੇ ਲਈ ਪਿਤਾ ਨੇ ਜੀਂਦ ਦੇ ਕੁੱਝ ਲੋਕਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੂੰ 85 ਹਜ਼ਾਰ ਰੁਪਏ ਵਿੱਚ ਸੌਦਾ ਪੱਕਾ ਕਰ ਕੇ ਦੁਲਹਨ ਲਿਆਉਣ ਦਾ ਵਾਅਦਾ ਕੀਤਾ ਗਿਆ।

ਵਾਅਦੇ ਮੁਤਾਬਿਕ ਸੁਰਿੰਦਰ ਦੀ ਲੁਧਿਆਣਾ ਦੀ ਇੱਕ ਲੜਕੀ ਨਾਲ ਵਿਆਹ ਕਰਵਾ ਦਿੱਤਾ ਪਰ ਪੈਸਿਆਂ ਦੀ ਇਹ ਦੁਲਹਨ ਦੋ ਦਿਨ ਨਾਲ ਰਹਿਣ ਦੇ ਬਾਅਦ ਗ਼ਾਇਬ ਹੋ ਗਈ। ਦੁਲਹਨ ਨੇ ਸਹੇਲੀ ਨਾਲ ਗੱਲ ਕਰਨ ਲਈ ਸੁਰਿੰਦਰ ਤੋਂ ਮੋਬਾਈਲ ਮੰਗਿਆਂ ਤੇ ਫਿਰ ਫ਼ਰਾਰ ਹੋ ਗਈ। ਹੁਣ ਪੀੜਤ ਸੀ ਐੱਮ ਵਿੰਡੋ ਉੱਤੇ ਗੁਹਾਰ ਲੱਗਾ ਰਹੇ ਹਨ ਕਿ ਸੀਐੱਮ ਸਾਹਿਬ ਮੇਰੀ ਬੀਬੀ ਵਾਪਸ ਲਿਆ ਦੇਵੋ।

SHOW MORE